ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Sep 2017

ਇਹ ਕੇਹੀ ਵਿਦਵਤਾ (ਮਿੰਨੀ ਕਹਾਣੀ)

Image result for education
                                              
ਅੱਜ ਇੱਕ ਨਵੀਂ ਸਾਇੰਸ ਅਧਿਆਪਕਾ ਨੇ ਪ੍ਰੀਤੀ ਦੀ ਜਮਾਤ ਲੈਣੀ ਸੀ। ਉਸ ਨੂੰ ਵੇਖਦਿਆਂ ਹੀ ਜਮਾਤ 'ਚ ਘੁਸਰ ਮੁਸਰ ਸ਼ੁਰੂ ਹੋ ਗਈ ਕਿਉਂਕਿ ਇਸ ਸਮੇਂ ਉਹ ਹਾਮਲਾ ਸੀ। ਉਸ ਨੇ ਪਹਿਲਾਂ ਜਮਾਤ ਨਾਲ ਜਾਣ -ਪਛਾਣ ਕੀਤੀ ਤੇ ਨਾਲ਼ ਹੀ ਉਨ੍ਹਾਂ ਦੀਆਂ ਸਵਾਲੀਆ ਅੱਖਾਂ 'ਚ ਤੈਰਦੇ ਸੁਆਲਾਂ ਦੇ ਬਿਨਾਂ ਪੁੱਛਿਆਂ ਹੀ ਜਵਾਬ ਦੇਣ ਲੱਗੀ, " ਮਾਂ ਬਣਨਾ ਹਰ ਔਰਤ ਨੂੰ ਖੁਸ਼ੀ ਦਿੰਦਾ ਹੈ ਤੇ ਉਸ ਦੀ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਅਮੁੱਲੀ ਦਾਤ ਨੂੰ ਆਪੇ ਅੰਦਰ ਮਹਿਸੂਸਣਾ ਬੜਾ ਸੁਖਦ ਹੁੰਦੈ। ਇਹ ਅਹਿਸਾਸ ਔਰਤ ਨੂੰ ਹਰ ਦੁੱਖ -ਸੁੱਖ ਦੇ ਅਨੁਭਵਾਂ ਤੋਂ ਵੱਡਾ ਕਰਦੈ। ਹੁਣ ਮੈਨੂੰ ਵੀ ਇੱਕ ਛੋਟੇ ਮਹਿਮਾਨ ਦੇ ਆਉਣ ਦੀ ਉਡੀਕ ਹੈ।" ਉਸ ਅਧਿਆਪਕਾ ਨੇ ਪਹਿਲੇ ਹੀ ਦਿਨ ਬੌਧਿਕ ਚਰਚਾ ਕਰਦਿਆਂ ਆਪਣੀ ਵਿਦਵਤਾ ਦੀ ਇੱਕ ਵਿਲੱਖਣ ਛਾਪ ਆਪਣੀਆਂ ਵਿਦਿਆਰਥਣਾਂ ਦੇ ਮਨਾਂ 'ਤੇ ਪਾ ਦਿੱਤੀ ਸੀ। 
      ਘਰ ਆਉਂਦਿਆਂ ਹੀ ਪ੍ਰੀਤੀ ਨੇ ਮਾਂ ਨੂੰ ਆਪਣੀ ਨਵੀਂ ਅਧਿਆਪਕਾ ਬਾਰੇ ਦੱਸਿਆ। ਪ੍ਰੀਤੀ ਦੀਆਂ ਗੱਲਾਂ ਸੁਣਦਿਆਂ ਹੀ ਮਾਂ ਕਈ ਦਹਾਕੇ ਪਿਛਾਂਹ ਪਰਤ ਗਈ ਸੀ। ਹੁਣ ਮਾਂ ਸਾਹਵੇਂ ਉਸ ਦੀ ਸਾਇੰਸ ਅਧਿਆਪਕਾ ਆ ਖਲੋਈ ਸੀ। ਕੁਰਸੀ ਦੇ ਪਿੱਛੇ ਨੂੰ ਥੁੱਕਦਿਆਂ ਉਹ ਰੋਹਬ ਝਾੜਦਿਆਂ ਗੜ੍ਹਕੀ,"ਖੜ੍ਹੀਆਂ ਹੋਜੋ ਨੀ ਤੁਸੀਂ ਦੋਵੇਂ ਜਾਣੀਆਂ। ਕੀ ਖੀਂ -ਖੀਂ ਜਿਹੀ ਲਾਈ ਆ। ਕੀ ਕਹਿੰਦੀਆਂ ਸਾਓ , ਬਈ ਏਸ ਥੁੱਕਲ਼ ਜਿਹੀ ਨੇ ਤਾਂ ਹੁਣ ਚੱਲੀ ਜਾਣਾ ਛੁੱਟੀ 'ਤੇ ਜਵਾਕ ਜੰਮਣ। ਮਿੱਠੇ ਚੌਲ ਵੰਡਣੇ ਨੇ ਮੈਥੋਂ ਮਗਰੋਂ। ਹੁਣੇ ਖਵਾਉਨੀਆਂ ਮਿੱਠੇ ਚੌਲ ਥੋਨੂੰ।" ਮਾਂ ਨੂੰ ਉਂਗਲਾਂ ਦੀਆਂ ਗੰਢ-ਪੋਰੀਆਂ 'ਤੇ ਪੈਂਦੀ ਡੰਡੇ ਦੀ ਮਾਰ ਦੀ ਟੀਸ ਹੁਣ ਵੀ ਮਹਿਸੂਸ ਹੋ ਰਹੀ ਸੀ। ਉਹ  ਆਪੇ ਹੀ ਬੁੜਬੜਾਈ, "ਪਤਾ ਨਹੀਂ ਉਹ ਕਿਹੜੀ ਫੋਕੀ ਵਿਦਵਤਾ ਦਾ ਡੰਡੇ ਮਾਰ ਕੇ ਵਿਖਾਵਾ ਕਰਦੀ ਸੀ।ਸਾਨੂੰ ਤਾਂ ਉਹ ਵਿਦਵਤਾ ਦਾ ਮੂੰਹ ਚਿੜਾਉਂਦੀ ਲੱਗਦੀ ਸੀ।

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 650 ਵਾਰ ਪੜ੍ਹੀ ਗਈ ਹੈ। 

ਲਿੰਕ 1             ਲਿੰਕ 2                 ਲਿੰਕ 3

6 comments:

 1. ਦਰਅਸਲ ਬਚਿਆਂ ਨੂੰ ਇਸ ਗੱਲ ਦਾ ਇੰਨਾ ਗਿਯਾਨ ਨਹੀਂ ਹੁੰਦਾ ਲੇਕਿਨ ਅਧਿਆਪਕਾ ਨੇ ਬਚਿਆਂ ਨੂੰ ਸਮਝਦੇ ਹੋਏ ਪਹਲਾਂ ਹੀ ਉਹਨਾਂ ਨੂੰ ਸਮਝਾ ਦਿੱਤਾ, ਇਸ ਤੋਂ ਅਧਿਆਪਕਾ ਦੀ ਵਿਦਵਤਾ ਦੀ ਝਲਕ ਦਿਸਦੀ ਹੈ .

  ReplyDelete
  Replies
  1. ਸਹੀ ਕਿਹਾ ਅੰਕਲ ਜੀ ਇਹੋ ਕਹਿਣਾ ਚਾਹਿਆ ਹੈ।ਜੇ ਬੱਚੇ ਨਾ ਸਮਝੀ 'ਚ ਹੱਸਦੇ ਨੇ ਤਾਂ ਅਧਿਆਪਕਾ ਨੇ ਡੰਡੇ ਮਾਰ ਕੇ ਆਪਣੀ ਕਿਹੜੀ ਵਿਦਵਤਾ ਦਾ ਪ੍ਰਗਟਾਵਾ ਕੀਤਾ ਸੀ ?

   Delete
 2. ਇਸ ਤਰ੍ਹਾਂ ਦੇ ਅਧਿਆਪਕਾਂ ਦੀ ਅੱਜ ਲੋੜ ਹੈ। so nice

  ReplyDelete
  Replies
  1. ਸਹੀ ਕਿਹਾ ਬਾਈ ਜੀ ਚੰਗੇ ਅਧਿਆਪਕ ਹੀ ਚੰਗੇ ਵਿਦਿਆਰਥੀ ਤੇ ਫੇਰ ਚੰਗੇ ਨਾਗਰਿਕ ਪੈਦਾ ਕਰ ਸਕਦੇ ਨੇ।

   Delete
 3. ਭਾਵਨਾਤਮਕ ਕਹਾਣੀ

  ReplyDelete
 4. ਇਹ ਕੇਹੀ ਵਿਦਵਤਾ ?
  ਇਸ ਸ਼ੀਰਸਕ ਨਾਲ ਲਿਖੀ ਗਈ ਏਹ ਕਹਾਣੀ । ਟੀਚਰ ਕੀ ਯੋਗਤਾ ਕੋ ਜਤਾਨਾ ਚਾਹਤੀ ਹੈ । ਟੀਚਰ ਵਹੀ ਕਾਮਯਾਬ ਹੈ ਜੋ ਵਿਦਆਰਥਿਆਂ ਦੀ ਜਿਗਿਆਸਾ ਨੂੰ ਸ਼ਾਂਤ ਕਰ ਸਕੇ । ਬੱਚੋਂ ਕੇ ਮਨੋਵਿਗਿਆਨ ਦੀ ਸਮਝ ਰਖਨੇ ਵਾਲਾ ਟੀਚਰ ਅਪਨੇ ਵਿਦਆਰਥਿਯੋਂ ਸੇ ਮਾਨ ਸਤਕਾਰ ਭੀ ਪਾਤਾ ਹੈ ਉਨ ਕੋ ਸਹੀ ਗਿਆਨ ਦੇ ਕਰ ਯੋਗਆ ਨਾਗਰਿਕ ਭੀ ਬਨਾਤਾ ਹੈ । ਬੱਚੋਂ ਕੀ ਚਂਚਲ ਵਿਰਤੀ ਕੋ ਨਾ ਜਾਨਨੇ ਵਾਲਾ ਅਪਨਾ ਗੁੱਸਾ ਹੀ ਦਿਖਾ ਸਕਤਾ ਹੈ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ