ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Oct 2017

ਸੰਤੁਸ਼ਟੀ (ਮਿੰਨੀ ਕਹਾਣੀ)

Image result for tree standing alone

ਉਸ ਨੂੰ ਖੁਸ਼ ਦੇਖ ਕੇ ਅੱਜ ਹਵਾ ਵੀ ਉਸ ਦੇ ਕੰਨ ਵਿਚ ਕੁਝ ਕਹਿ ਗਈ | ਜਿਸ ਨੂੰ ਸੁਣ ਕੇ ਉਹ ਮੁਸਕੁਰਾਏ ਬਿਨਾਂ ਨਾ   ਰਹਿ ਸਕਿਆ | ਅੱਜ ਉਸ ਦੀਆਂ ਹਰੀਆਂ -ਭਰੀਆਂ ਟਹਿਣੀਆਂ ਖੁਸ਼ੀ ਭਰੇ ਵਾਤਾਵਰਨ ਵਿੱਚ ਹਵਾ ਦੇ ਨਾਲ ਮਸਤ ਹੋ ਕੇ ਗੀਤ ਗਾ ਰਹੀਆਂ ਸਨ | ਉਸ ਦੀਆਂ ਕੋਮਲ ਡਾਲੀਆਂ ਗ਼ਰੀਬਾਂ ਦੀ ਦਾਤਣ ਹੋ ਜਾਂਦੀਆਂ ਨੇ ਤੇ ਉਸ ਦਾ ਸੰਪੂਰਣ ਭਾਗ ਸਭ ਲੋਕਾਂ ਦੀ ਭਲਾਈ ਦੇ ਕੰਮ ਆਉਂਦਾ ਹੈ |ਇੱਕ ਉਹ ਪਲ ਸੀ ਜਦੋਂ ਕਿਸੇ ਨਿਰਦੇਈ ਪ੍ਰਾਣੀ ਦੇ ਹੱਥਾਂ ਤੋਂ ਉਸ ਦਾ ਵਜੂਦ ਖਤਮ ਕੀਤਾ ਜਾ ਚੁੱਕਾ ਸੀ | ਉਸ ਵੇਲੇ ਉਹ ਗ਼ਮਗੀਨ ਹੋ ਉੱਠਿਆ ਸੀ ਪਰ ਅੱਜ ਉਹ ਫੇਰ ਤੋਂ ਲਹਿਰਾਕੇ ਮਾਨੋ ਸਭ ਦਾ ਦਿਲੋਂ ਧੰਨਵਾਦ ਕਰ ਰਿਹਾ ਹੈ | ਜਿਹਨਾਂ ਨੇ ਉਸਦੇ ਹੌਸਲੇ ਨੂੰ ਬਣਾਈ ਰੱਖਿਆ | ਜਿਵੇਂ ਹਵਾ ਨੇ ਕਿਹਾ ਧੀਰਜ ਰੱਖੋ ਭਾਈ ਵਰਖਾ ਦੀਆਂ ਛੋਟੀਆਂ - ਛੋਟੀਆਂ ਬੂੰਦਾਂ ਨੇ ਆਪਣੀ ਨਮੀਂ ਦੇ ਰਾਹੀਂ ਉਸ ਨੂੰ ਦੁਬਾਰਾ ਪ੍ਰਫ਼ੁੱਲਤ ਹੋਣ ਵਾਸਤੇ ਉਤਸ਼ਾਹਿਤ ਕੀਤਾ ਉਸੇ ਤਰ੍ਹਾਂ ਸੂਰਜ ਨੇ ਰੋਜ਼  ਉਸ ਦੀ ਆਸ ਨੂੰ ਪਰਵਾਨ ਚੜ੍ਹਨ ਵਿੱਚ ਮਦਦ ਕੀਤੀ |


ਧਰਤੀ ਦੀ ਪਵਿੱਤਰ ਮਿੱਟੀ ਨੇ ਉਸ ਨੂੰ ਮਜ਼ਬੂਤ ਹੋਣ ਵਿੱਚ ਸਹਾਇਤਾ ਕੀਤੀ | ਪਹਿਲਾਂ ਜਿਸ ਤਰ੍ਹਾਂ ਉਸ ਦਾ ਤਨ - ਮਨ ਬਿਖਰ ਕੇ ਰਹਿ ਗਿਆ ਸੀ ਅੱਜ ਸਭ ਦੀ ਹੱਲਾਸ਼ੇਰੀ ਨਾਲ ਉਹ ਪ੍ਰਫੁੱਲਿਤ ਹੋ ਰਿਹਾ ਹੈ।  ਜੇਕਰ ਪਹਿਲੀ ਵਾਰ ਹੀ ਉਹ ਕੱਟਣ 'ਤੇ ਦੁਖੀ ਹੋ ਜਾਂਦਾ ਤਾਂ ਅੱਜ ਇਸ ਤਰ੍ਹਾਂ ਸ਼ਾਨ ਨਾਲ ਸਭ ਦੇ ਵਿਚਕਾਰ ਖਲੋਤਾ ਨਾ ਦਿਸਦਾ |ਕਿਸੇ ਨੇ ਠੀਕ ਹੀ ਕਿਹਾ ਹੈ  ਸੂਰਜ ਮਿੱਟੀ ਪਾਉਣ 'ਤੇ ਕਦੀ ਵੀ ਨਹੀਂ ਛਿਪ ਸਕਦਾ | ਭੁਪਿੰਦਰ ਕੌਰ 


36 ਪ੍ਰਕਾਸ਼ ਨਗਰ ਬਿਜਲੀ ਕਾਲੋਨੀ 

ਗੋਵਿੰਦਪੁਰਾ ਭੋਪਾਲ 
ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ ਹੈ।
 link 

2 comments:

  1. ਬਹੁਤ ਸੁੰਦਰ ਰਚਨਾ . ਮੇਰੇ ਪਾਸ ਅਛੀ ਸ਼ਬਦਾਬਲੀ ਤਾਂ ਨਹੀਂ ਹੈ ਲੇਕਿਨ ਇਸ ਰੁਖ ਨੂੰ ਦੇਖ ਕੇ ਇੱਕ ਉਲਹਾਸ ਜਿਹਾ ਮਹਸੂਸ ਹੋਇਆ . ਬਹੁਤ ਦਫ਼ਾ ਦੇਖਿਆ ਹੈ, ਇੱਕ ਕੱਟੇ ਹੋਏ ਦਰਖਤ ਨੂੰ ਫਿਰ ਤੋਂ ਕਰੂਮ੍ਬ੍ਲਾਂ ਫੁਟ ਪੈਯੀਆਂ ਅਤੇ ਦੇਖਦੇ ਹੀ ਦੇਖਦੇ ਫਿਰ ਪਹਲੀ ਸ਼ਾਨ ਵਿਚ ਦੁਨੀਆਂ ਸਾਮਨੇ ਆਂ ਖਲੋਤਾ .ਐਸੀ ਹੀ ਇੱਕ ਕਹਾਣੀ ਮੇਰੀ ਪਤਨੀ ਨਾਲ ਬੀਤ ਚੁੱਕੀ ਹੈ ਜਿਸ ਨੂੰ ਮੈਂ ਹਿੰਦੀ ਵਿਚ ਲਿਖਿਆ ਸੀ .ਕਦੇ ਵਕਤ ਲੱਗਾ ਤਾਂ ਇਸ ਦਾ ਪੰਜਾਬੀ ਰੂਪ ਆਪ ਨੂੰ ਭੇਜਾਂਗਾ .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ