ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Oct 2017

ਰੱਬ ਦੀ ਫੋਟੋ(ਮਿੰਨੀ ਕਹਾਣੀ )

ਇੱਕ ਬੱਚਾ ਆਪਣੀ ਡਰਾਇੰਗ ਦੀ ਕਾਪੀ ਵਿੱਚ ਕੋਈ ਤਸਵੀਰ ਬਣਾ ਰਿਹਾ ਸੀ । ਉਸ ਦੇ ਅਧਿਆਪਕ ਨੇ ਪੁੱਛਿਆ, ” ਬੇਟਾ, ਤੇਰੀ ਬਣਾਈ ਤਸਵੀਰ ਤਾਂ ਬੜੀ ਸੋਹਣੀ ਜਾਪਦੀ ਹੈ। ਪਰ ਤੂੰ ਬਣਾ ਕੀ ਰਿਹਾ ਹੈਂ ?”

ਬੱਚੇ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤਾ ,” ਮੈਂ ਰੱਬ ਦੀ ਫੋਟੋ ਬਣਾ ਰਿਹਾ ਹਾਂ ।”

ਅਧਿਆਪਕ ਕਹਿਣ ਲੱਗਾ ,”ਪਰ ਕਿਸੇ ਨੇ ਅੱਜ ਤੱਕ ਰੱਬ ਨੂੰ ਨਹੀਂ ਵੇਖਿਆ । ਕੋਈ ਨਹੀਂ ਜਾਣਦਾ ਕਿ ਰੱਬ ਵੇਖਣ ‘ਚ ਕਿਹੋ ਜਿਹਾ ਲੱਗਦਾ ਹੈ ।”

“ਲੋਕਾਂ ਨੂੰ ਪਤਾ ਲੱਗ ਜਾਵੇਗਾ,ਜਦੋਂ ਮੈਂ ਇਹ ਫੋਟੋ ਬਣਾ ਲਈ ।” ਐਨਾ ਕਹਿ ਕੇ ਬੱਚਾ ਫਿਰ ਉਸੇ ਲਗਨ  ਨਾਲ ਤਸਵੀਰ ਪੂਰੀ ਕਰਨ ਵਿੱਚ ਰੁੱਝ ਗਿਆ ।

ਡਾ. ਹਰਦੀਪ ਕੌਰ ਸੰਧੂ    

ਨੋਟ : ਇਹ ਪੋਸਟ ਹੁਣ ਤੱਕ 220 ਵਾਰ ਪੜ੍ਹੀ ਗਈ ਹੈ।

ਇਹ ਕਹਾਣੀ 31 ਅਕਤੂਬਰ 2012 ਨੂੰ ਪੰਜਾਬੀ ਮਿੰਨੀ ਰਸਾਲੇ 'ਚ ਪ੍ਰਕਾਸ਼ਿਤ ਹੋਈ।       

2 comments:

  1. ਬਚੇ ਦਾ ਮਨ ਸ੍ਵਸ਼ ਪਾਣੀ ਦੀ ਤਰਾਂ ਹੁੰਦਾ ਹੈ . ਸ਼ਾਯਦ ਅਲੈਗ੍ਜਾਂਦਰ ਪੋਪ ਦੀ ਇੱਕ ਨਜ਼ਮ ਹੁੰਦੀ ਕਿ ਨਵਾਂ ਪੈਦਾ ਹੋਇਆ ਬਚਾ, ਰਬ ਰੂਪ ਹੁੰਦਾ ਹੈ .ਜਿਦਾਂ ਜਿਦਾਂ ਉਹ ਵਡਾ ਹੁੰਦਾ ਜਾਂਦਾ ਹੈ, ਦੁਨਿਆਵੀਂ ਸ਼ਕਤੀਆਂ ਉਸ ਦੇ ਦੁਆਲੇ ਘੇਰਾ ਪਾਉਣ ਲਗਦੀਆਂ ਹਨ ਅਤੇ ਅਖੀਰ ਵਿਚ ਇਹ ਦੁਨਿਆਵੀਂ ਸ਼ਕਤੀਆਂ ਉਸ ਨੂੰ ਰੱਬ ਤੋਂ ਦੂਰ ਕਰ ਦਿੰਦੀਆਂ ਹਨ. ਬਹੁਤ ਸੁੰਦਰ ਰਚਨਾ .

    ReplyDelete
  2. ਬੱਚੇ ਰੱਬ ਦਾ ਹ ੀ ਰੂਪ ਹੁੰਦੇ ਹਨ। ਬਹੁਤ ਸੁੰਦਰ ਰਚਨਾ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ