ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Oct 2017

ਨਸੀਹਤ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 person
ਅਰਸ਼ਦੀਪ ਸੱਤਵੀ ਜਮਾਤ ਵਿੱਚ ਪੜ੍ਹਦਾ ਸੀ । ਪੜ੍ਹਨ ਵਿੱਚ ਹੁਸ਼ਿਅਾਰ ਹੋਣ ਕਰਕੇ ੳੁਹ ਹਰ ਸਾਲ ਜਮਾਤ ਵਿੱਚੋਂ ਅੱਵਲ ਦਰਜ਼ੇ 'ਤੇ ਅਾੳੁਂਦਾ ਸੀ ।
    ਇੱਕ ਦਿਨ ਜਦੋਂ ੳੁਸ ਦੀ ਮਾਂ ਕਾਪੀਅਾਂ ਚੈੱਕ ਕਰ ਰਹੀ ਸੀ ਤਾਂ ੳੁਹ ਪੰਜਾਬੀ ਦਾ ਟੈੇਸਟ ਦੇਖ ਕੇ ਕਹਿਣ ਲੱਗੀ , 
  " ਸ਼ਾਬਾਸ਼ ! ਬੇਟੇ , ਨੰਬਰ ਤਾਂ ਤੇਰੇ ਪੂਰੇ ਚੋਂ ਪੂਰੇ ਅੈ , ਪਰ ਅਾਹ ਲਾਲ ਪੈੱਨ ਨਾਲ਼ ਕੀ ਲਿਖ ਦਿੱਤਾ ਤੇਰੇ ਟੀਚਰ ਨੇ ? ਮੈਨੂੰ ਤਾਂ ਭੋਰਾ ਵੀ ਸਮਝ ਨੀਂ ਅਾਇਐ , ਜਵਾਂ ਕੀੜੀਅਾਂ ਹੀ ਮਾਰੀਅਾਂ ਪਈਅਾਂ ਨੇ  " 
  " ਪਤੈ ਤਾਂ ਮੈਨੂੰ ਵੀ ਨਹੀਂ ਲੱਗਿਐ , ਮੈਂ ਪੰਜਾਬੀ ਆਲ਼ੇ ਸਰਾਂ ਤੋਂ ਹੀ ਪੁੱਛ ਕੇ ਅਾੳੂਂ  ਕੱਲ ਨੂੰ "  
  ਅਰਸ਼ ਨੇ ਇਹ ਕਹਿ ਕੇ ਕਾਪੀ ਬਸਤੇ ਵਿੱਚ ਪਾ ਲਈ ।
   ਦੂਸਰੇ ਦਿਨ ੳੁਹ ਸਕੂਲੋਂ ਅਾੳੁਂਣ ਸਾਰ ਅਾਪਣੀ ਮਾਂ ਨੂੰ ਕਹਿਣ ਲੱਗਾ, " ਮੰਮੀ ਜੀ,  ੳੁਹ ਤਾਂ ਸਾਡੇ ਸਰਾਂ ਨੇ ਲਿਖਿਐ ਸੀ ਕਿ ਲਿਖਾਈ ਸਾਫ਼ ਅਤੇ ਸੁੰਦਰ ਕਰੋ "

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ