ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Oct 2017

ਕਬਾੜ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਦੀਵਾਲੀ ਤੋਂ ਪਹਿਲਾਂ ਰਾਣੀ ਨੇ ਦੋ ਦਿਨਾਂ ਵਿੱਚ ਸਾਰੇ ਘਰ ਦੀ ਸਫ਼ਾਈ ਕੀਤੀ ਅਤੇ  ਫ਼ਾਲਤੂ ਸਮਾਨ ਬੋਰੀ ਵਿੱਚ ਪਾ ਕੇ ਇੱਕ ਪਾਸੇ ਰੱਖ ਦਿੱਤਾ । 
ਹੁਣ ਘਰ ਰੰਗ ਰੋਗ਼ਨ ਅਤੇ ਨਵੀਆਂ - ਨਵੀਆਂ ਚੀਜ਼ਾਂ ਨਾਲ਼ ਚਮਕਾਂ ਮਾਰ ਰਿਹਾ ਸੀ । 

ਇੱਕ ਦਿਨ ਗਲੀ ਵਿੱਚ ਕਬਾੜੀਏ ਦਾ ਹੋਕਾ ਸੁਣ ਕੇ ੳੁਹ ਅਾਪਣੇ ਪਤੀ ਤਰਸੇਮ ਨੂੰ ਕਹਿਣ ਲੱਗੀ ,
 " ਅਾਹ ਆ ਗਿਅੈ ਕਬਾੜੀਅਾ , ਮੈਂ ਕਿੱਦਣ ਦੀ 'ਡੀਕੀ ਜਾਂਦੀ ਸੀ , ਓਹ ਬੋਰੀ ਆਲ਼ਾ ਕਬਾੜ ਵੇਚ ਦੇਓ , ਜੇ ਕੋਈ ਕੰਮ ਦੀ ਚੀਜ਼ ਹੋਈ ਤਾਂ ਕੱਢ ਲੈਣਾ
 । 

 "
      ਇਹ ਸੁਣ ਕੇ ਤਰਸੇਮ ਕਬਾੜ ਵੇਚਣ ਤੁਰ ਪਿਆ ਅਤੇ ਵਾਪਸ ਆ ਕੇ ਉਸ ਨੇ ਝਾੜ - ਪੂੰਝ ਕੇ ਉਹ ਫ਼ੋਟੋ ਵਰਾਂਡੇ ਵਿੱਚ ਮੁੜ ਲਾ ਲਈ ਜੋ ਘਰ ਵਿੱਚ ਆਖ਼ਰੀ ਨਿਸ਼ਾਨੀ ਸੀ ਉਹਦੇ ਬੇਬੇ - ਬਾਪੂ ਦੀ ।
ਮਾਸਟਰ ਸੁਖਵਿੰਦਰ ਦਾਨਗੜ੍ਹ

94171 80205

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ।

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ