ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Nov 2017

ਕਾਲ਼ਾ ਇਲਮ (ਮਿੰਨੀ ਕਹਾਣੀ )

Related image
.....ਤੇ ਅੱਜ ਉਹ ਏਸ ਜਹਾਨੋਂ ਤੁਰ ਗਿਆ ਸੀ ਪਤਾ ਨਹੀਂ ਉਹ ਕਿੰਨੇ ਹੀ ਰਿਸ਼ਤਿਆਂ ਦੀਆਂ ਗੰਢਾਂ ਨੂੰ ਆਪਣੇ ਦਿਲ ' ਲਕੋਈ ਬੈਠਾ ਸੀ। ਸਾਰੀ ਉਮਰ ਉਸ ਨੇ ਇਹ ਗੰਢਾਂ ਨਾ ਫਰੋਲ਼ੀਆਂ ਤੇ ਨਾ ਹੀ ਟਟੋਲੀਆਂ। ਪਤਾ ਨਹੀਂ ਕਿਸੇ ਨੇ ਉਸ 'ਤੇ ਕਿਹੜਾ ਕਾਲ਼ਾ ਜਾਦੂ ਕਰ ਦਿੱਤਾ ਸੀ ਕਿ ਉਸ ਨੇ ਆਪਣੇ ਓਸ ਇਸ਼ਟ ਨਾਲ਼ੋਂ ਵੀ ਸਾਂਝ ਤੋੜ ਲਈ ਸੀ ਜਿਸ ਦੀ ਉਹ ਹਰ ਪਲ ਇਬਾਦਤ ਕਰਦਾ ਸੀ। ਪਤਾ ਨਹੀਂ ਆਪਣੇ ਇਸ਼ਟ ਨਾਲ਼ੋਂ ਵਿਛੜ ਕਿਵੇਂ ਉਹ ਦਮ ਭਰਦਾ ਹੋਣੈਭਲਾ ਸੱਚਾ ਇਸ਼ਟ ਵੀ ਕਦੇ ਬੇਮੁੱਖ ਹੋਇਆ ? ਉਸ ਦਰਵੇਸ਼ ਰੂਹ ਨੂੰ ਫੇਰ ਵੀ ਉਸ ਦੇ ਮੁੜ ਆਉਣ ਦੀ ਆਸ ਰਹਿੰਦੀ ਸੀ। ਉਸ ਦੀਆਂ ਅੱਖਾਂ ਬਰੂਹਾਂ 'ਤੇ ਲੱਗੀਆਂ ਆਪਣੇ ਆਤਮ ਹਮਰਾਹੀ ਦਾ ਰਾਹ ਤੱਕਦੀਆਂ ਰਹਿੰਦੀਆਂ। ਖ਼ਿਆਲਾਂ ' ਵਸੀ ਉਸ ਦੀ ਨਿੱਘੀ ਯਾਦ ਆਂਦਰਾਂ ' ਚਸਕ ਪਾਉਂਦੀ ਰਹਿੰਦੀ। ਆਖ਼ਿਰ ਨੂੰ ਰੱਬ ਦੀ ਬੁੱਕਲ਼ ਵਰਗਾ ਉਸ ਦਾ ਇਸ਼ਟ ਸਦਾ ਲਈ ਏਥੋਂ ਉਡਾਰੀ ਮਾਰ ਗਿਆ। 
ਆਪਣੇ ਇਸ਼ਟ ਦੀ ਗ਼ੈਰ-ਮੌਜੂਦਗੀ ਦਾ ਰੁਦਨ ਆਪਣੇ ਮਨ ' ਸਮੋਈ ਉਹ ਓਪਰਿਆਂ ਵਾਂਗ ਘਰ ਆਉਂਦਾ ਇਹ ਓਸ ਦਰਵੇਸ਼ ਰੂਹ ਦਾ ਪ੍ਰਤਾਪ ਹੀ ਸੀ ਕਿ ਉਸ ਘਰ ਦੇ ਜੀਆਂ ਨੇ ਕਦੇ ਉਸ ਨੂੰ ਧਿਕਾਰਿਆ ਨਹੀਂ ਸੀ। ਸਗੋਂ ਘਰ ਦਾ ਵਿਹੜਾ ਉਸ ਦੇ ਸਾਹਾਂ ਤੇ ਬੋਲਾਂ 'ਚੋਂ ਉਸ ਦੇ ਇਸ਼ਟ ਦੇ ਵਜੂਦ ਨੂੰ ਮਹਿਸੂਸਦਾ ਰਿਹਾ। ਪਰ ਸ਼ਾਇਦ ਉਸ ਨੂੰ ਇਸ ਅਹਿਸਾਸ ਦਾ ਕੋਈ ਇਲਮ ਨਹੀਂ ਸੀ। ਸਮਾਂ ਸਭ ਕਾਸੇ ਦਾ ਚਸ਼ਮਦੀਦ ਗਵਾਹ ਬਣਿਆ ਤੇ ਅੰਤ ਉਸ ਦੇ ਮਨ ਵਿਹੜੇ ਓਹੀਓ ਸੱਖਣਾਪਣ ਉਗ ਆਇਆ ਜਿਸ ਦੇ ਬੀਜ ਉਹ ਵਰ੍ਹਿਆਂ ਪਹਿਲਾਂ ਖਿਲਾਰ ਆਇਆ ਸੀ। 
ਅੰਤਲੇ ਸਮੇਂ ਆਪੇ ਸੰਗ ਸੰਵਾਦ ਰਚਾਉਂਦਾ ਉਹ ਆਪਣੇ ਇਸ਼ਟ ਨੂੰ ਦੱਬੇ ਸੁਰ ਧਿਆਉਂਦਾ ਰਿਹਾ। ਮਤੇ ਕਿਤੇ ਕੰਧਾਂ ਨੂੰ ਵੀ ਉਸ ਦੀ ਇਬਾਦਤ ਦੀ ਭਿਣਕ ਨਾ ਪੈ ਜਾਵੇ। ਹੁਣ ਉਸ ਦੇ ਆਪੇ 'ਚੋਂ ਨਿੱਜੀ ਮੁਫ਼ਾਦ ਮਨਫ਼ੀ ਹੋ ਚੁੱਕਿਆ ਸੀ।ਪਰ ਸਵਾਸਾਂ ਦੀ ਪੂੰਜੀ ਕਦੋਂ ਕਿਸੇ ਨੂੰ ਕਿਤੋਂ ਉਧਾਰੀ ਮਿਲਦੀ  ?ਪਰ ਜਾਂਦੀ ਵਾਰੀ ਆਪਣੀ ਰੂਹ ਦੀ ਸਰਦਲ 'ਤੇ ਉਹ ਇਸ਼ਟ ਦਾ ਦੀਵਾ ਧਰ ਰਿਸ਼ਤਿਆਂ 'ਚ ਸੁੱਚਾ ਚਾਨਣ ਕਰ ਗਿਆ। ਉਸ ਦੀ ਰੂਹ ਹੁਣ ਕਲਬੂਤ ਛੱਡ ਚੁੱਕੀ ਸੀ ਤੇ ਸ਼ਾਇਦ ਧੁਰ ਦਰਗਾਹੇ ਜਾ ਉਹ ਧਾਹ ਕੇ ਜ਼ਰੂਰ ਆਪਣੇ ਇਸ਼ਟ ਦੇ ਗਲ਼ ਲੱਗਿਆ ਹੋਣੈ। ਕਿਉਂਕਿ ਅੱਜ ਉਸ ਦੀ ਰੂਹ ਦਾ ਪੰਛੀ ਓਸ ਕਾਲ਼ੇ ਇਲਮ ਤੋਂ ਸਦਾ ਲਈ ਮੁਕਤ ਹੋ ਗਿਆ ਸੀ।  
ਡਾ. ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤੱਕ 801 ਵਾਰ ਪੜ੍ਹੀ ਗਈ ਹੈ। 

ਲਿੰਕ 1               ਲਿੰਕ 23 comments:

 1. ਕਹਾਣੀ ਦਿਲ ਨੂੰ ਛੂਹ ਗਈ .ਬਹੁਤ ਹੀ ਅਚੀ ਕਹਾਨੀ .

  ReplyDelete
 2. ਬਹੁਤ ਵਧੀਅਾ ਜੀ.........ਕੁਮੈਂਟ ਬੜੀ ਮੁਸ਼ਕਲ ਪੋਸਟ ਹੁੰਦਾ

  ReplyDelete
 3. ਕਾਲਾ ਇਲਮ
  ਇਸ ਮਿੱਨੀ ਕਹਾਨੀ ਨੇ ਇਕ ਏਸੇ ਦੁਖ ਕੀ ਤਰਜੁਬਾਨੀ ਕੀ ਹੈ । ਜੋ ਦਿਖਾਈ ਨਹੀ ਦੇਤਾ ਪਰ ਇਨਸਾਨ ਕੋ ਅਂਦਰ ਹੀ ਅਂਦਰ ਘਾਯਲ ਕਰਤਾ ਰਹਤਾ ਹੈ ,ਏਸਾ ਜਖ਼ਮ ਦੇਤਾ ਹੈ ਜੋ ਵਹ ਕਿਸੀ ਕੋ ਦਿਖਾ ਵੀ ਨਹੀਂ ਸਕਤਾ , ਨਾ ਅਪਨੇ ਪਿਆਰੇ ਸੇ ਹੀ ਕਹ ਸਕਤਾ ਹੈ ।
  ਕਿਉਂਕਿ ਜਿਸਕੇ ਸਂਗ ਜੀਵਨ ਕੇ ਅਨੇਕ ਸਾਲ ਗੁਜਾਰੇ ਹੋਂ । ਉਸ ਕੇ ਅਥਾਹ ਪਿਆਰ ਕੋ ਪਾਆ ਹੋ ਉਸੇ ਵਹ ਚਾਹ ਕਰ ਭੀ ਨ ਮਿਲ ਸਕੇ ।ਯਹ ਕੈਸੀ ਅਦਰਿਸ਼ ਬੇੜਿਆਂ ਥੀ ਜੋ ਵਹ ਤੋੜ ਨ ਸਕਾ ਔਰ ਦੁਨਿਆ ਸੇ ਵਿਦਾ ਹੋ ਗਿਆ ।
  ਇਨ ਬੇੜਿਅੋਂ ਕੋ ਕਾਲੇ ਇਲਮ ਕੇ ਨਾਮ ਮੇਂ ਇਸ ਕੇ ਅਂਦਰ ਛੁਪੇ ਕਿਸੀ ਕੇ ਡਰ ਔਰ ਕਠੋਰ ਅਨੁਸ਼ਾਸਨ ਕੀ ਝਲਕ ਦਿਖਾਈ ਦੇਤੀ ਹੈ । ਜੋ ਇਨਸਾਨ ਕੀ ਇਛਾਅ ੋਂ ਕੋ ਕੁਚਲ ਦੇਤਾ ਹੈ । ਉਸਕੀ ਸਵਤਂਤਰਤਾ ਕੋ ਛੀਨ ਲੇਤਾ ਹੈ ।
  ਹਮ ਆਮ ਭਾਸ਼ਾ ਮੇ ਕਹ ਦੇਤੇ ਹੈਂ ਇਸ ਪਰ ਤੋ ਕਿਸੀਨੇ ਜਾਦੁ ਕਰ ਦਿਆ । ਯਹ ਪਹਲੇ ਵਾਲਾ ਰਿਨਸਾਨ ਨਹੀਂ ਲਗਤਾ । ਕੋਈ ਟੂਨਾ ਟੋਟਕਾ ਕੁਛ ਨਹੀਂ ।ਕਿਸੀ ਕੇ ਕਹੇ ਕੋੜੇ ਕਸੈਲੇ ਸ਼ਬਦ ਹੀ ਇਨਸਾਨ ਕੇ ਪੈਰੋਂ ਕੀ ਬੇੜਿਆਂ ਬਨ ਜਾਤੇ ਹੈਂ । ਵਹ ਪੁਰਾਨੀ ਰਾਹੋਂ ਪੇ ਚਲਨਾ ਛੋੜ ਦੇਤਾ ਹੈ । ਜਿਸ ਕਿਸੀ ਨੇ ਅਪਨੇ ਪਿਆਰੇ ਕੋ ਅਪਨਾ ਇਸਟ ਮਾਨ ਪਿਆਰ ਕਿਆ ਹੋ ।ਅਪਨਾ ਭਗਵਾਨ ਮਾਨਾ ਹੋ ਵਹ ਭਲਾ ਉਸ ਸੇ ਕੈਸੇ ਦੁਰ ਰਹ ਸਕਤਾ ਹੈ । ਵਹ ਮਨ ਮੇਂ ਬਸੇ ਅਪਨੇ ਉਸ ਪਿਆਰੇ ਕੋ ਅਪਨੇ ਆਖਿਰੀ ਪਲੋਂ ਮੇ ਭੀ ਧੀਰੇ ਧੀਰੇ ਯਾਦ ਕਰਤਾ ਦੁਨਿਆ ਸੇ ਵਿਦਾ ਹੋ ਜਾਤਾ ਹੈ । ਯਹ ਉਸ ਕੇ ਜੀਵਨ ਕੀ ਬਹੁਤ ਬੜੀ ਤਰਾਸਦੀ ਹੈ । ਵਹ ਉਸ ਲੋਕ ਮੇਂ ਅਪਨੇ ਪਿਆਰੇ ਸੇ ਮਿਲ ਮਨ ਕੀ ਤੜਪ ਜਰੂਰ ਦੁਰ ਕਰ ਰਹਾ ਹੋਗਾ । ਕਿਉਂ ਕਿ ਉਸ ਕੇ ਉਪਰ ਕਾਲੇ ਇਲਮ ਕਾ ਅਬ ਕੋਈ ਅਸਰ ਨਹੀ ਹੋਸਕਤਾ । ਬਹ ਜਹਾਂਨ ਛੋੜ ਚੁਕਾ ਹੈ ।
  ਕਹਾਨੀ ਦਿਲ ਕੇ ਅਤਲ ਕੋ ਛੂ ਕਰ ਏਕ ਪੀੜਾ ਸੇ ਭਰ ਗਈ ਹੈ । ਬਹੁਤ ਹੀ ਮਾਰਮਿਕ ਕਹਾਨੀ ਹੈ ।


  Kamla Ghataaura

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ