ਜੀਤੋ ਦਾ ਵਿਆਹ ਤੋਂ ਤਿੰਨ ਕੁ ਸਾਲਾਂ ਪਿੱਛੋਂ ਹੀ ਤਲਾਕ ਹੋ ਗਿਆ ਸੀ । ੳੁਹ ਅਾਪਣੇ ਦੋਵਾਂ ਬੱਚਿਆਂ ਨਾਲ਼ ਅਾਪਣੇ ਪੇਕੇ ਘਰ ਰਹਿਣ ਲੱਗ ਪਈ । ਪੇਕਿਆਂ ੳੁੱਪਰ ਬੋਝ ਨਾ ਬਣੇ ਇਸ ਲਈ ਗ਼ਰੀਬੀ ਦੀ ਝੰਬੀ ੳੁਹ ਅਾਪਣੇ ਪੁੱਤਰ ਅਤੇ ਧੀ ਦੇ ਪਾਲਣ- ਪੋਸ਼ਣ ਲਈ ਲੋਕਾਂ ਦੇ ਘਰ ਕੰਮ ਕਰਨ ਲੱਗ ਪਈ ਸੀ।
ਇੱਕ ਦਿਨ ਜਦੋਂ ਸਕੂਲ ਵਿੱਚ ਦੋਵੇਂ ਬੱਚੇ ਦਾਖ਼ਲ ਕਰਨ ਸਮੇਂ ੳੁਸ ਨੂੰ ਸਕੂਲ ਹੈੱਡ ਟੀਚਰ ਨੇ ਬੱਚਿਆਂ ਦੇ ਪਿਤਾ ਦਾ ਨਾਮ ਪੁੱਛਿਆ ਤਾਂ ੳੁਹ ਭਰੀ ਪੀਤੀ ਬੋਲੀ,
" ਕੀ ਦੱਸਾਂ ਜੀ, ਪਿਓ ਤਾਂ ਇਹਨਾਂ ਨੂੰ ਜੰਮ ਕੇ , ਲੱਗ ਪਿਆ ਸੀ ਖੇਹ ਖਾਣ ਕਿਸੇ ਕੰਜਰੀ ਨਾਲ਼ । ਤਲਾਕ ਦੇ ਗਿਐ ਮੈਨੂੰ, ਹੁਣ ਤਾਂ ਮੈਂ ਹੀ ਮਾਂ-ਪਿਓ ਅਾਂ ਇਹਨਾ ਦੀ , ਤੁਸੀਂ ਮੇਰਾ ਨਾਂ ਹੀ ਲਿਖ ਲਓ ਜਿੱਥੇ ਵੀ ਲਿਖਣੈ। "
" ਕੀ ਦੱਸਾਂ ਜੀ, ਪਿਓ ਤਾਂ ਇਹਨਾਂ ਨੂੰ ਜੰਮ ਕੇ , ਲੱਗ ਪਿਆ ਸੀ ਖੇਹ ਖਾਣ ਕਿਸੇ ਕੰਜਰੀ ਨਾਲ਼ । ਤਲਾਕ ਦੇ ਗਿਐ ਮੈਨੂੰ, ਹੁਣ ਤਾਂ ਮੈਂ ਹੀ ਮਾਂ-ਪਿਓ ਅਾਂ ਇਹਨਾ ਦੀ , ਤੁਸੀਂ ਮੇਰਾ ਨਾਂ ਹੀ ਲਿਖ ਲਓ ਜਿੱਥੇ ਵੀ ਲਿਖਣੈ। "
" ਨਹੀਂ ਬੀਬਾ , ਇਹ ਤਾਂ ਸਦੀਅਾਂ ਦੀ ਰੀਤ ਐ ਕਿ ਬੱਚੇ ਦੇ ਨਾਂ ਨਾਲ਼ ਹਮੇਸ਼ਾ ਪਿਤਾ ਦਾ ਨਾਂ ਹੀ ਲਿਖਿਅਾ ਜਾਂਦਾ ਐ , ਮੈਂ ਇਹਨੂੰ ਕਿਵੇਂ ਬਦਲ ਸਕਦਾਂ। "
ਹੈੱਡ ਨੇ ਅਾਪਣੀ ਮਜ਼ਬੂਰੀ ਜ਼ਾਹਿਰ ਕੀਤੀ ।
" ਬੱਚਾ ਤਾਂ ਮਾਂ ਦਾ ਵੀ ਓਨਾ ਹੀ ਹੁੰਦੈ , ਫਿਰ ਨਾਂ ਪਿਓ ਦਾ ਹੀ ਕਿਉਂ ਲਿਖਦੇ ਐ ਹਰ ਥਾਵੇਂ ? "
ਜੀਤੋ ਦੇ ਸਵਾਲ ਨੇ ਹੈੱਡ ਟੀਚਰ ਦਾ ਪੈੱਨ ਸਨ/ਡਾਟਰ ਅਾਫ ਵਾਲ਼ੇ ਖਾਨੇ ਤੇ ਹੀ ਰੋਕ ਦਿੱਤਾ ।
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ।
ਜੀਤੋ ਦੇ ਸਵਾਲ ਨੇ ਹੈੱਡ ਟੀਚਰ ਦਾ ਪੈੱਨ ਸਨ/ਡਾਟਰ ਅਾਫ ਵਾਲ਼ੇ ਖਾਨੇ ਤੇ ਹੀ ਰੋਕ ਦਿੱਤਾ ।
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ