ਹਰਦੀਪ ਨੇ ਨੌਕਰੀ ਲੱਗਣ ਤੋਂ ਚਾਰ-ਕੁ ਸਾਲ ਪਿੱਛੋਂ ਹੀ ਸ਼ਹਿਰ ਵਿੱਚ ਮਕਾਨ ਬਣਾਉਣ ਦਾ ਫ਼ੈਸਲਾ ਕਰ ਲਿਆ। ਜਦ ਉਸਦੇ ਪਿਤਾ ਗੁਰਦੇਵ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਤਾਂ ੳੁਹਨੇ ਹਰਦੀਪ ਨੂੰ ਆਪਣੇ ਕੋਲ਼ ਬੁਲਾ ਕੇ ਕਿਹਾ ,
" ਪੁੱਤਰ, ਪਿੰਡ 'ਚ ਰਹਿ ਕੇ ਹੀ ਪਿਓ ਦਾਦੇ ਦਾ ਨਾਂ ਉੱਚਾ ਕਰੀਦਾ ਹੁੰਦੈ , ਅਾਪਣੇ ਕੋਲ਼ ਸੁੱਖ ਨਾਲ਼ ਹੁਣ ਤਾਂ ਬਥੇਰੇ ਸਾਧਨ ਐ , ਤੈਨੂੰ ਸ਼ਹਿਰ ਵਿੱਚ ਰਹਿਣ ਦੀ ਕੀ ਲੋੜ ਐ ? "
ਬਾਪੂ ਦੇ ਬੋਲ ਸੁਣ ਕੇ ਹਰਦੀਪ ਕਹਿਣ ਲੱਗਿਆ ,
" ਬਾਪੂ,ਕੁਸ਼ ਨਹੀਂ ਅੈ ਪਿੰਡਾਂ ਵਿੱਚ, ਅੈਵੀਂ ਵਹਿਮ ਅੈ ਤੈਨੂੰ , ਮੈਂ ਤਾਂ ਸ਼ਹਿਰ ਵਿੱਚ ਜਵਾਕ ਪੜ੍ਹਾ ਕੇ ਵਿਦੇਸ਼ ਭੇਜਣੇ ਐ "
ਕੋਈ ਚਾਰਾ ਨਾ ਚਲਦਾ ਦੇਖ ਬਾਪੂ ਅੱਖਾਂ ਭਰ ਅਾਇਅਾ ਅਤੇ ੳੁਸ ਦੇ ਮੂੰਹੋ ਅਾਪ ਮੁਹਾਰੇ ਨਿੱਕਲਿਆ ,
" ਪੁੱਤਰ ਤੂੰ ਕੀ ਜਾਣੇ ਕਿ ਕਿਵੇਂ ਸੰਤਾਲੀ ਵੇਲ਼ੇ ਤੇਰੇ ਦਾਦੇ ਨੇ ਏਸ ਪਿੰਡ 'ਚ ਜੜ੍ਹਾਂ ਲਾਈਆਂ ਸੀ , ਜੋ ਹੁਣ ਤੂੰ ਪੁੱਟਣ ਨੂੰ ਫਿਰਦੈ , ਮੇਰੀ ਇੱਕ ਗੱਲ ਯਾਦ ਰੱਖੀ, ਵਾਰ -ਵਾਰ ਜੜ੍ਹ ਪੁੱਟਣ ਨਾਲ਼ ਬੂਟਾ ਸੁੱਕ ਵੀ ਜਾਂਦਾ ਹੁੰਦੈ "
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ