ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Dec 2017

ਗ਼ੈਰਤ (ਮਿੰਨੀ ਕਹਾਣੀ)

Related image
ਉਸ ਦੇ ਵਿਆਹ ਦੀ ਅੱਜ ਸੰਗੀਤਕ ਸ਼ਾਮ ਸੀ। ਤਾਜ਼ੇ ਫੁੱਲਾਂ ਦੀ ਖੁਸ਼ਬੋਈ ਨਾਲ ਸਾਰਾ ਹਾਲ ਮਹਿਕ ਰਿਹਾ ਸੀ। ਹਵਾ ਦੀਆਂ ਤਰੰਗਾਂ ਸੰਗ ਵਹਿੰਦੀਆਂ ਸੰਗੀਤ ਲਹਿਰਾਂ 'ਚ ਹਰ ਕੋਈ ਆਪਣੀ ਹੀ ਮਸਤੀ ਵਿੱਚ ਝੂਮ ਰਿਹਾ ਸੀ। ਹੌਲ਼ੀ ਹੌਲ਼ੀ ਇਹ ਗੀਤ ਸੰਗੀਤ ਉੱਚਾ ਸੁਰ ਫੜਦਾ ਸ਼ੋਰ 'ਚ ਤਬਦੀਲ ਹੁੰਦਾ ਜਾ ਰਿਹਾ ਸੀ। ਸਟੇਜ ਦੇ ਐਨ ਸਾਹਮਣੇ ਉਹ ਆਪਣੇ ਹੋਣ ਵਾਲ਼ੇ ਹਮਸਫ਼ਰ ਸੰਗ ਬੈਠੀ ਸਟੇਜੀ ਪ੍ਰੋਗਰਾਮ ਦਾ ਅਨੰਦ ਮਾਣ ਰਹੀ ਸੀ।  
ਸੱਭਿਆਚਾਰ 'ਤੇ ਚੜ੍ਹੀ ਅਸ਼ਲੀਲਤਾ ਦੀ ਵੇਲ ਹੁਣ ਆਪਣਾ ਰੰਗ ਵਿਖਾ ਰਹੀ ਸੀ। ਉਸ ਦੇ ਦੋ ਭਰਾਵਾਂ ਨੇ ਅੰਗਰੇਜ਼ੀ ਹਿੰਦੀ ਰਲ਼ੇ ਇੱਕ ਗੀਤ 'ਅਰੇ ਲੜਕੀ ਬਿਊਟੀਫ਼ੁੱਲ ਕਰ ਗਈ ਚੁੱਲ" ਦੀ ਧੁੰਨ ਦੇ ਨੱਚਣਾ ਸ਼ੁਰੂ ਕਰ ਦਿੱਤਾ। ਲੱਚਰ ਜਿਹੇ ਏਸ ਖੁੱਲ੍ਹੇ ਗੀਤ ਦੇ ਗ਼ੈਰ ਮਿਆਰੀ ਬੋਲਾਂ ਨੂੰ ਗੁਣਗੁਣਾਉਂਦੇ ਉਹ ਦੋਵੇਂ ਅਖੀਰ 'ਚ ਲਾੜੀ ਬਣੀ ਬੈਠੀ ਆਪਣੀ ਭੈਣ ਨੂੰ ਵੀ ਸਟੇਜ 'ਤੇ ਖਿੱਚ ਲਿਆਏ। ਬੇਢੱਬੇ ਤੇ ਅੱਧ ਨੰਗੇ ਲਿਬਾਸ 'ਚ ਲਾੜੀ 'ਮੈਂ ਲੜਕੀ ਬਿਊਟੀਫ਼ੁੱਲ ਕਰ ਗਈ ਚੁੱਲ' ਦੇ ਬੋਲਾਂ ਨੂੰ ਦੁਹਰਾਉਂਦੀ ਆਪਣੇ ਕੋਝੇ ਨਾਚ ਨਾਲ਼ ਕਰੂਰਤਾ ਪ੍ਰੋਸਦੀ ਸਮੇਂ ਦੀ ਹਾਨਣ ਬਣਨ ਦਾ ਭਰਮ ਪਾਲ ਰਹੀ ਸੀ। ਗ਼ੈਰਤ ਨਾਲ਼ ਜਾਗਦੀਆਂ ਕੁਝ ਨਜ਼ਰਾਂ ਸ਼ਰਮ ਨਾਲ਼ ਝੁਕ ਰਹੀਆਂ ਸਨ। 
ਡਾ. ਹਰਦੀਪ ਕੌਰ ਸੰਧੂ 
     ਲਿੰਕ 1                  ਲਿੰਕ 2

ਨੋਟ : ਇਹ ਪੋਸਟ ਹੁਣ ਤੱਕ  201 ਵਾਰ ਪੜ੍ਹੀ ਗਈ ਹੈ। 

3 comments:

 1. ਕਹਾਣੀ ‘ਗ਼ੈਰਤ’,ਅੱਜ ਦੇ ਮਨੁੱਖੀ ਸਮਾਜ ਵਿੱਚ ਵਿਅਕਤੀਗਤ ਅਤੇ ਸਮੂਹ ਵਰਤਾਰੇ ਅੰਦਰ ਦਿਨੋਂ ਦਿਨ ਆ ਰਹੇ ਸਮਾਜਿਕ ਬਦਲਾਅ ਦੀਆਂ ਪ੍ਰਕਿਰਿਆਵਾਂ ਦੀ ਸਹੀ ਤਰਜਮਾਨੀ ਕਰਦੀ ਹੈ।


  ਇਹ ਕਿਸੇ ਵਿਆਹ ਦੀ ਇੱਕ ਪਾਰਟੀ ਦੀ ਤਸਵੀਰ ਦੀ ਚਿੱਤਰਕਾਰੀ ਹੈ,ਜਿਸ ਵਿੱਚ ਦੋ ਪੀੜ੍ਹੀਆਂ ਵਿਚਲੇ ਫਰਕ ਦੇ ਵਿਸ਼ੇ ਨੂੰ ਬਹੁਤ ਸੁਚੱਜਤਾ ਨਾਲ ਕਲਮਬੱਧ ਕੀਤਾ ਹੈ। ਇਹ ਦੋ ਪੀੜ੍ਹੀਆਂ ਵਿਚਕਾਰ ਆਪੋ ਆਪਣੀ ਸੋਚ ਦਾ ਟਕਰਾ ਵੀ ਦਿਖਾਉਂਦੀ ਹੈ,ਜਿੱਥੇ ਨਵੀਂ ਪੀੜ੍ਹੀ ਆਪਣੀ ਮਨ ਮਰਜੀ ਕਰਦੀ ਦਿਖਾਈ ਗਈ ਹੈ ਅਤੇ ਦੂਸਰੀ ਬੇ-ਬਸ ਹੋਈ।


  ਬਾਹਰਲੇ ਦੇਸ਼ਾਂ ਵਿੱਚ ਤਾਂ ਅਜਿਹਾ ਕੁਝ ਪਹਿਲਾਂ ਤੋਂ ਹੀ ਬਹੁਤ ਚੱਲ ਰਿਹਾ ਹੈ ਪਰ ਜੋ ਪੰਜਾਬ ਵਿੱਚ ਲੱਚਰ ਗੀਤਾਂ ਦਾ ਬੋਲਬਾਲਾ ਹੈ,ਉਹ ਸਮਾਜ ਵਿਚਲੀਆਂ ਚੰਗੀਆਂ ਕਦਰਾਂ ਕੀਮਤਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਤੇ ਤੁਲਿਆਂ ਹੋਇਆ ਹੈ,ਜਿਸ ਨੂੰ ਕੋਈ ਵੀ ਨੱਥ ਨਹੀਂ ਪਾ ਰਿਹਾ,ਜੋ ਬਹੁਤ ਵੱਡਾ ਦੁਖਾਂਤ ਹੈ।


  ਲੇਖਕਾ ਦਾ ਇਹ ਸੁਧਾਰਵਾਦੀ ਉੱਦਮ ਬਹੁਤ ਸ਼ਲਾਘਾਯੋਗ ਹੈ।

  - 0-
  ਸੁਰਜੀਤ ਸਿੰਘ ਭੁੱਲਰ

  ReplyDelete
 2. ਕਹਾਣੀ ,ਜਾਗਰੂਪਤਾ ਦਾ ਨਾਰਾ ਮਾਰਦੀ ਹੈ . ਜੋ ਇਹ ਹੋ ਰਿਹਾ ਕਿਸੇ ਹਾਲ ਵਿਚ ਭੀ ਸਹੀ ਨਹੀਂ ਕਿਹਾ ਜਾ ਸਕਦਾ . ਇਹ ਗ੍ਲੋਬਲਾਇਜ਼ੇਸ੍ਹਨ ਦਾ ਅਸਰ ਹੀ ਹੈ ਅਤੇ ਸਭ ਤੋਂ ਵੱਡੀ ਗੱਲ ਪੈਸਾ ਬਹੁਤ ਹੋ ਜਾਣਾ . ਮੈਨੂੰ ਯਾਦ ਹੈ ਜਦ ਨਕਲਾਂ ਹੁੰਦੀਆਂ ਸਨ ਅਤੇ ਦੇਖਣ ਵਾਲੇ ਮਰਦ ਹੀ ਹੁੰਦੇ ਸਨ . ਪਹਲੇ ਲਾਗੀ ਹੀ ਰਿਸ਼ਤੇ ਕਰ ਦਿੰਦੇ ਸਨ ,ਫਿਰ ਮਾ ਪਿਓ ਕਰਨ ਲੱਗੇ .ਮੈਨੂੰ ਉਹ ਸਮਾਂ ਭੀ ਚੇਤੇ ਹੈ ਹੈ ਜਦ ਕੋਈ ਕੋਈ ਲੜਕਾ ਜਿਦ ਕਰਨ ਲੱਗ ਪਿਆ ਕਿ ਉਸ ਨੇ ਕੁੜੀ ਨੂੰ ਦੇਖ ਕੇ ਰਿਸ਼ਤਾ ਕਰਨਾ ਹੈ ਤੇ ਲੋਕ ਉਹਨਾਂ ਨੂੰ ਫਿੱਟ ਲਾਹਨਤਾਂ ਪਾਉਂਦੇ ਸਨ . ਬਾਹਰ ਰਹਿਣ ਕਰਕੇ ਇੱਕ ਵਾਰੀ ਕਈ ਸਾਲਾਂ ਬਾਅਦ ਮੈਂ ਇੰਡੀਆ ਗਿਆ ਅਤੇ ਇੱਕ ਸ਼ਾਦੀ ਤੇ ਜਾਂਣ ਦਾ ਮੌਕਾ ਮਿਲਿਆ .ਮੈਂ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਬਾਜੇ ਵਾਲਿਆਂ ਦੇ ਮੋਹਰੇ ਮੋਰੇ ਸਜੀਆਂ ਹੋਈਆਂ ਔਰਤਾਂ ਨਚ ਰਹੀਆਂ ਸਨ .ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ . ਹੁਣ ਤਾਂ ਕੁਛ ਕਹਿਣ ਦੀ ਲੋੜ ਹੀ ਨਹੀਂ .ਕੀ ਪਤਾ ਇਸ ਤੋਂ ਅੱਗੇ ਦਾ ਜ਼ਮਾਨਾ ਕਿਹੋ ਜਿਹਾ ਹੋਵੇਗਾ .ਬਾਹਰ ਤਾਂ ਸਟ੍ਰਿਪਟੀ ਸ਼ੋ ਭੀ ਹੁੰਦੇ ਹਨ .ਨਾ ਜਾਣੇ ਇਹ ਬਿਮਾਰੀ ਇੰਡੀਆ ਭੀ ਆ ਜਾਵੇ .ਕੁਛ ਭੀ ਹੋਵੇ ਰੇਤ ਹਥਾਂ ਵਿਚੋਂ ਕਿਰਦੀ ਜਾ ਰਹਿ ਹੈ !

  ReplyDelete
 3. आज हमारा समाज हमारी पीढ़ी कहाँ जा रही है ,सोचने का किस के पास वक्त है ।सुनना चाहेगा भी कौन ? बच्चे जो
  घरों से दूर रह कर हॉस्टलों में पढ़ते हैं वे या वे , जो माता पिता के कान कुतर कुतर के विदेशों में जा बसते हैं ।वहाँ कौन अपना रहन सहन उन्हें सिखायेगा ? वहाँ का माहौल उन्हें अपने रंग में ही तो रंग लेगा । देश में घरों में रहने वाले बड़ो को अनपढ़ समझ कुछ सुनना नहीं चाहते ।बेटे विवाह के बाद अपनी गृहस्थी में कोई दखल अन्दाजी स्वीकार नहीं करते । वे वही करेंगे जो उन्हे सुहायेगा ।उन को कुछ कहना व्यर्थ है ।इसी लिये तो बुजुर्ग आसरा घरों में छोड़ दिये जाते हैं ।
  जिन्हें अपनी माँ बोली का ही ज्ञान नहीं वह गाने नाचने का शौक ही पूरा करेंगे ।शब्दों का बिना अर्थ समझे ।उन को तब यह एहसास होगा जब वे न घर के रहेंगे न बाहर के ।दो संस्कृतियों को अपना कर चलना दो नावों पर सवार होना है ।
  आने वाली जनरेशन के लिये अपना मूल पहचानना भी मुश्किल होगा वे यह नहीं जानते ।
  समाज के इस चित्र को आपने बड़ी कुशलता से दिखाया है ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ