ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Dec 2017

ਤਸਵੀਰ ਚੁੱਪ ਹੈ

Surjit Bhullar's profile photo, Image may contain: 1 personਮੈਂ ਅਕਸਰ ਤੇਰੀ ਤਸਵੀਰ ਤੋਂ ਪੁੱਛਦੈਂ,   
ਤੈਨੂੰ ਆਪਣੇ ਹੰਝੂਆਂ ਨਾਲ ਨੁਹਾਵਾਂ
ਕਿ ਪੈਰਾਂ ਹੇਠਾਂ ਵਿਛ ਜਾਵਾਂ?
ਤੇਰੀਆਂ ਅੱਖਾਂ 'ਚ ਸੁਪਨੇ ਬੀਜਾਂ
ਕਿ ਅਕਾਸ਼ ਵਿਚਲੇ ਤਾਰੇ ਸਜਾਵਾਂ?
.
ਮੈਂ ਅਕਸਰ ਤੇਰੀ ਤਸਵੀਰ ਤੋਂ ਪੁੱਛਦੈਂ,
ਜਦ ਤੇਰੇ ਸ਼ਹਿਰ ਆਵਾਂ
ਚੁੱਪ ਚੁਪੀਤਾ ਲੰਘ ਜਾਵਾਂ
ਜਾਂ ਤੈਨੂੰ ਅਵਾਜਾਂ ਮਾਰ-ਮਾਰ
ਤੇਰਾ ਦੀਵਾਨਾ ਕਹਾਵਾਂ?
.
ਮੈਂ ਅਕਸਰ ਤੇਰੀ ਤਸਵੀਰ ਤੋਂ ਪੁੱਛਦੈਂ,,
ਮੇਰੇ ਸਿਰਜੇ ਸੁਪਨਿਆਂ ਦੇ ਮੁੱਕਣੋਂ ਪਹਿਲਾਂ
ਕੀ ਤੂੰ ਆਪਣੇ 'ਅਸਲ' ਨਾਲ
ਮੈਨੂੰ ਮਿਲਵਾ ਸਕਦੀ ਏਂ?
.
ਬੋਲ ਤਾਂ ਸਹੀ,
ਕੀ ਇਹ ਸੰਭਵ ਹੈ?
.
ਪਰ ਤਸਵੀਰ ਚੁੱਪ ਹੈ।

-0-
ਸੁਰਜੀਤ ਸਿੰਘ ਭੁੱਲਰ
30-11-2017

link 

3 comments:

  1. ਤਸਵੀਰ ਚੁੱਪ ਹੈ’ ਵਿਛੁੜੇ ਸਾਥੀ ਦੀ ਤਸਵੀਰ ਵੇਖਕੇ ਵਿਰਹੀ ਰੂਹ ਦੀ ਕਵਿਤਾ ਲਾਜਵਾਬ ਹੈ।

    ReplyDelete
  2. ਐ ਕਵੀ ਓਸ ਤਸਵੀਰ ਦੀ ਚੁੱਪੀ ਤਾਂ ਚੁੱਪ 'ਚੋਂ ਵੀ ਤੇਰੇ ਨਾਲ ਨਿੱਤ ਸੰਵਾਦ ਰਚਾਉਂਦੀ ਹੈ।
    ਉਹ ਤਸਵੀਰ ਲੋਕਾਂ ਲਈ ਤਾਂ ਸ਼ਾਇਦ ਚੁੱਪ ਹੋ ਸਕਦੀ ਹੈ ਪਰ ਐ ਕਵੀ ਤੇਰੇ ਲਈ ਨਹੀਂ।
    ਤੇਰੀ ਕਵਿਤਾ ਵਾਲੀ ਤਸਵੀਰ ਤਾਂ ਰੋਜ਼ ਤੇਰੇ ਨਾਲ ਅਮੁੱਕ ਗੱਲਾਂ ਕਰਦੀ ਹੈ ਤੇ ਤੇਰੀ ਹਰ ਗੱਲ ਦਾ ਭਰਵਾਂ ਹੁੰਗਾਰਾ ਭਰਦੀ ਹੈ। ਉਸ ਦੇ ਨਿੱਘੇ ਮੂਕ ਹੁੰਗਾਰਿਆਂ 'ਚੋਂ ਹੁਣ ਤੱਕ ਸ਼ਾਇਦ ਤੈਨੂੰ ਤੇਰਾ ਜਵਾਬ ਵੀ ਮਿਲ ਗਿਆ ਹੋਣੈ। ਉਹ ਤਸਵੀਰ ਆਪਣੀ ਰੂਹ ਦਾ ਆਪਾ ਤੇਰੇ ਸਨਮੁੱਖ ਵਿਛਾਉਣ ਲਈ ਤੱਤਪਰ ਹੈ।

    ReplyDelete
  3. ਤਸਵੀਰਾਂ ਬੋਲਦੀਆਂ ਨਹੀਂ , ਦਿਲਾਂ ਨੂੰ ਖੂਬ ਟਟੋਲਦੀਆਂ ਹਨ ।
    ਦਿਲ ਦੀ ਰਚਨਾ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ