ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Dec 2017

ਸਰਹੱਦ

ਸਭ ਪਾਸੇ ਕੰਡਿਆਲੀਆਂ ਤਾਰਾਂ 
ਕੌਣ ਖੜਾ ਕਿਸ ਪਾਸੇ। 
ਅੱਗ ਦੇ ਦਰਿਆ ਨੇ ਵਗਦੇ
ਪਾਣੀ ਵੀ ਅੱਜ ਪਿਆਸੇ ।
ਬੋਲ ਅੱਜ ਬੁੱਲਾਂ ਵਿੱਚ ਫਸ ਗਏ
ਹੰਝੂ ਵੀ ਅੱਖਾਂ ਵਿੱਚ ਸੁੱਕ ਗਏ
ਸੜ ਮੋਏ ਸਾਰੇ ਹਾਸੇ ।
ਕਾਂ ਚਿੜੀਆਂ ਹੁਣ ਰੁੱਸੇ ਲਗਦੇ
ਗੂੰਗੇ ਹੋ ਕੇ ਉਡਦੇ ਫਿਰਦੇ
ਭੁੱਲ ਗਏ ਦੇਣੇ ਦਿਲਾਸੇ ।
ਕਿਸ ਤੇ ਗੁੱਸਾ ,ਕਿਸ ਤੇ ਸ਼ਿਕਵਾ
ਕਿਸ ਨੇ ਕਿਸ ਨੂੰ ਦਿੱਤਾ ਧੋਖਾ,
ਸਮਿਆਂ ਨੇ ਜੋ ਲਿਖੇ ਸੀ ਅੱਖਰ
ਲੱਭ ਰਹੇ ਨੇ ਅਰਥ ਉਹ ਆਪਣੇ
ਹੱਥ ਵਿੱਚ ਫੜ ਕੇ ਕਾਸੇ ।
ਕਿੰਨੀਆਂ ਵਿੱਥਾਂ , ਕਿੰਨੀਆਂ ਵਾਟਾਂ
ਨਜ਼ਰ ਵਕਤ ਦੀ ਪਈ ਏ ਮਿਣਦੀ,
ਹਰ ਕੋਈ ਅਗਰ ਸਰਹੱਦਾਂ ਉਕਰੇ,
ਆਦਿ ਅੰਤ ਦੀ ਕਿਹੜੀ ਸੀਮਾਂ
ਹਾਰੇ ਸਭ ਕਿਆਸੇ ।
ਹਰ ਸ਼ਾਖ 'ਤੇ ਉਲੂ  ਦਾ ਡੇਰਾ
ਮੋੜ ਮੋੜ 'ਤੇ ਛੁਪੇ ਲੁਟੇਰੇ ,
ਐਵੇਂ ਕਾਵਾਂ ਰੋਲੀ ਪਾ ਕੇ
ਬੋਚਣ ਲਈ ਰੋਟੀ ਦੇ ਟੁਕੜੇ
ਰੱਜ ਕੇ ਆਪਣੀ ਖੇਹ ਉਡਾ ਕੇ
ਸੜਕ ,ਰੇਲ 'ਤੇ ਧਰਨੇ ਲਾ ਕੇ
ਖੂਬ ਹਜ਼ਮ ਕਰੋ ਝੂਠੇ ਝਾਂਸੇ ।

ਦਿਲਜੋਧ ਸਿੰਘ 

link

2 comments:

  1. ਸਰਹੱਦ ਵਾਲੀ ਕਵਿਤਾ ਭੀ ਪਹੁਤ ਅੱਛੀ ਲਗੀ ਅੱਜ ਦੇ ਹਾਲਾਤਾਂ ਦਾ ਵਰਣਨ ਬਹੁਤ ਖੂਬ ਸੂਰਤੀ ਸੇ ਕਿਯਾ ਗਯਾ ਹੈ ।
    ਬਹੁਤ ਦੇਰ ਬਾਦ ਅੱਛੀ ਕਵਿਤਾ ਆਈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ