ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Jan 2018

ਅੰਗਦਾਨ (ਮਿੰਨੀ ਕਹਾਣੀ)

Image result for organ donation"ਬੀਬੀ ਆਹ ਖਾਨਾ ਨੀ ਭਰਿਆ। ਨਾਲ਼ੇ ਸੈਨ ਕਰ ਐਥੇ।"
"ਲੈ ਹੁਣ ਕੀ ਰਹਿ ਗਿਆ? ਮੈਂ ਤਾਂ ਓਸ ਗੁੱਡੀ ਤੋਂ ਸਾਰੇ ਕਾਗਤ ਪੂਰੇ ਕਰਾਏ ਤੀ।"
"ਲੈ ਫ਼ੜ, ਆਹ ਇੱਕ ਰਹਿ ਗਿਆ ਅੰਗਦਾਨ ਆਲ਼ਾ ਖਾਨਾ।"
"ਲੈ ਆ ਤੈਨੂੰ ਮੈਂ ਕਿਮੇਂ ਦੱਸ ਦਿਆਂ ਹੁਣੀ?ਮੇਲੀ ਦਾ ਭਾਪਾ ਲੜੂ ਪਿੱਸੋਂ। ਓਤੋਂ ਪੁੱਸ ਕੇ ਦੱਸਦੂੰ ਤੈਨੂੰ।" 
"ਅੰਗ ਤੇਰੇ, ਦਾਨ ਤੂੰ ਕਰਨੇ ਨੇ। ਉਹ ਵੀ ਮੌਤ ਪਿੱਛੋਂ।ਮੇਲੀ ਦਾ ਭਾਪਾ ਓਥੇ ਦਰਗਾਹ 'ਚ ਤੇਰੇ ਨਾਲ ਲੜਨ ਜਾਊ?"
"ਲੈ ਆਹ ਤਾਂ ਮੇਰੇ ਡਮਾਕ 'ਚ ਨੀ ਆਇਆ।" 
ਲੈ ਜਦੋਂ ਮੈਂ ਮੁੱਕ ਈ ਗਈ ਫ਼ੇਰ ਭਲਾ ਉਹ ਮੇਰਾ ਕੀ ਬਗਾੜਲੂ? ਸੋਚਦੀ ਉਸ ਨੇ ਅੰਗਦਾਨ ਵਾਲ਼ੇ ਖਾਨੇ 'ਚ ਸਹੀ ਪੁਆ ਦਿੱਤੀ।      
ਡਾ. ਹਰਦੀਪ ਕੌਰ ਸੰਧੂ 
8 ਜਨਵਰੀ 2018  link 

ਨੋਟ : ਇਹ ਪੋਸਟ ਹੁਣ ਤੱਕ 135 ਵਾਰ ਪੜ੍ਹੀ ਗਈ ਹੈ। 

1 comment:

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ