ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Mar 2018

ਭ੍ਰਿਸ਼ਟ ਨਾਚ (ਮਿੰਨੀ ਕਹਾਣੀ )

Image result for rishvat
ਯੂਨੀਵਰਸਿਟੀ ਦਾ ਕਾਨਫਰੰਸ ਹਾਲ ਖਚਾ ਖਚ ਭਰਿਆ ਹੋਇਆ ਸੀ। 'ਉਸਾਰੀ ਕਲਾ : ਸੁਰੱਖਿਆ ਤੇ ਚਿੰਤਾਵਾਂ' ਸਲਾਨਾ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਸਕੂਲਾਂ, ਕਾਲਜਾਂ ਤੇ ਵੱਖੋ ਵੱਖਰੀਆਂ ਯੂਨੀਵਰਸਿਟੀਆਂ ਦੇ ਪ੍ਰਤੀਨਿਧ ਸ਼ਾਮਿਲ ਹੋਏ ਸਨ। ਇੱਕ ਪ੍ਰਸਿੱਧ ਅੰਤਰਰਾਸ਼ਟਰੀ ਵਕਤਾ ਲੋਕ ਨਿਰਮਾਣ ਵਿਭਾਗ ਦੇ ਕੰਮਕਾਜ ਤੇ ਨਵੀਨੀਕਰਨ ਬਾਰੇ ਬੋਲ ਰਿਹਾ ਸੀ। ਉਸ ਨੇ ਸੜਕਾਂ ਤੇ ਪੁਲਾਂ ਜਿਹੀਆਂ ਭੌਤਿਕ ਬਣਤਰਾਂ ਦੇ ਨਿਰਮਾਣ ਢੰਗ 'ਤੇ ਜਾਣਕਾਰੀ ਦਿੰਦਿਆਂ ਡਿਜ਼ਾਈਨ ਤੇ ਗਣਿਤ ਦਾ ਸਿੱਧਾ ਸਬੰਧ ਦਰਸਾਉਂਦਿਆਂ ਇੱਕ ਵੀਡੀਓ ਵਿਖਾਈ। ਕਲਕੱਤਾ ' ਪਿਛਲੇ ਪੰਜ ਸਾਲਾਂ ਤੋਂ ਉਸਾਰੀ ਅਧੀਨ ਇੱਕ ਪੁਲ ਅਚਾਨਕ ਟੁੱਟ ਗਿਆ ਸੀ।ਕਈ ਲੋਕ ਮਾਰੇ ਗਏ ਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਸਬੰਧਿਤ ਨਿਰਮਾਣ ਕਰਤਾ ਤੇ ਪ੍ਰਬੰਧਕਾਂ ਨੇ ਇਸ ਨੂੰ ਰੱਬ ਦੀ ਮਰਜ਼ੀ ਦੱਸਿਆ। 
ਕੁਝ ਸਰੋਤੇ ਖਚਰੀ ਜਿਹੀ ਹਾਸੀ ਹੱਸਦੇ ਹਾਜ਼ਰ ਭਾਰਤੀਆਂ ਵੱਲ ਸੁਆਲੀਆਂ ਨਜ਼ਰਾਂ ਨਾਲ ਤੱਕਣ ਲੱਗੇ। 'ਸਿਫ਼ਰ' ਨੂੰ ਇੱਕ ਸੰਖਿਆ ਦਾ ਦਰਜਾ ਦਵਾਉਣ ਵਾਲ਼ੇ ਭਾਰਤੀਆਂ ਵੱਲ ਅੱਜ ਗਣਿਤ ਤੇ ਅਨੁਪਾਤ ਨੂੰ ਲੈ ਕੇ ਉਂਗਲਾਂ ਉਠ ਰਹੀਆਂ ਸਨ। ਉਹ ਵਿਦੇਸ਼ੀ ਸਰੋਤੇ ਸ਼ਾਇਦ ਭਾਰਤ ਦੇ ਅੰਦਰੂਨੀ ਢਾਂਚੇ ਦੇ ਰਿਸ਼ਵਤ ਤੇ ਮਿਲਾਵਟਖੋਰੀ ਜਿਹੇ ਭ੍ਰਿਸ਼ਟ ਨਾਚ ਤੋਂ ਅਣਜਾਣ ਸਨ। ਪਰ ਫ਼ਿਰ ਵੀ ਅੱਜ ਇੱਕ ਵਿਦੇਸ਼ੀ ਪ੍ਰਾਹੁਣਾ ਭਾਰਤੀਆਂ ਨੂੰ ਭਰੇ ਬਜ਼ਾਰ ' ਸ਼ਰੇਆਮ ਨੰਗਾ ਕਰ ਗਿਆ ਸੀ।  
 ਡਾ. ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤੱਕ 200 ਵਾਰ ਪੜ੍ਹੀ ਗਈ ਹੈ। 


*ਮਿੰਨੀ ਕਹਾਣੀ ਸੰਗ੍ਰਹਿ 'ਚੋਂ 

1 comment:

  1. ਭ੍ਰਿਸ਼ਟ ਨਾਚ ਭਾਰਤ ਵਿਚ ਬਹੁਤ ਪੁਰਾਣਾ ਨਾਚ ਹੈ . ਇਹ ਨਾਚ ਸਾਡੀ ਜਿੰਦਗੀ ਦਾ ਹਿੱਸਾ ਹੀ ਬਣ ਗਿਆ ਹੈ . ਦੁਨੀਆਂ ਨੂੰ ਜ਼ੀਰੋ ਦੇਣ ਦੀਆਂ ਡੀਂਗਾਂ ਮਾਰਨ ਵਾਲੇ ਅੱਜ ਦਿਮਾਗੋਂ ਬੁੱਜ ਹੋ ਗਏ ਹਨ . ਮਕਸਦ ਸਿਰਫ ਜਿਆਦਾ ਤੋਂ ਜਿਆਦਾ ਪੈਸਾ ਹੀ ਹੈ . ਵਿਦੇਸ਼ੀ ਪ੍ਰਾਹੁਣੇ ਦਿਆਂ ਗੱਲਾਂ ਤੋਂ ਇਹਨਾਂ ਦੇ ਕੰਨਾਂ ਤੇ ਜੂੰ ਭੀ ਨਹੀ ਸਰਕੀ ਹੋਣੀ . ਐਸੀ ਗੱਲ ਨਹੀਂ ਕਿ ਸਾਡੇ ਭਾਰਤੀ ਮੈਥੇਮੈਟਿਕਸ ਭੁੱਲ ਗਏ ਹਨ, ਬਸ ਮੈਥੇਮੈਟਿਕਸ ਐਪਲਾਈ ਨਹੀਂ ਕਰਨਾ ਕਿਓਂਕਿ ਮੈਥੇਮੈਟਿਕਸ ਐਪਲਾਈ ਹੋਣ ਨਾਲ ਇਹਨਾਂ ਦੇ ਹਥ ਰੰਗ ਨਹੀਂ ਹੁੰਦੇ . ਲਘੂ ਕਥਾ ਬਹੁਤ ਅਛੀ ਲਗੀ . ਹੋ ਸਕਦਾ ਹੈ ,ਇਹ ਕਹਾਣੀ ਪੜ੍ਹ ਕੇ ਕਿਸੇ ਭਾਰਤੀ ਦੀ ਆਤਮਾ ਜਾਗ ਉਠੇ .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ