ਉਹ ਵਰ੍ਹਿਆਂ ਤੋਂ ਵਿਦੇਸ਼ ਵਿੱਚ ਸੀ। ਪੰਜਾਬ 'ਚ ਮੁੜ ਉਸ ਦਾ ਜਾਣਾ ਕਦੇ ਨਾ ਹੋਇਆ। ਚੁਰਾਸੀ ਕਤਲੇਆਮ ਦੌਰਾਨ ਉਸ ਦੇ ਟੱਬਰ ਨੂੰ ਪੁਲਿਸ ਨੇ ਮਾਰ ਦਿੱਤਾ ਸੀ ਤੇ ਉਹ ਆਪਣੀ ਜਾਨ ਬਚਾ ਕੇ ਦੇਸੋਂ ਭੱਜਾ ਸੀ। ਛੋਟੀ ਭੈਣ ਕਿਧਰੇ ਲੁਕੀ ਹੋਣ ਕਾਰਨ ਬਚ ਗਈ ਸੀ। ਅੱਜ ਉਹ ਆਪਣੀ ਹੋਣ ਵਾਲ਼ੀ ਪਤਨੀ ਨੂੰ ਹਵਾਈ ਅੱਡੇ ਤੋਂ ਲੈਣ ਜਾ ਰਿਹਾ ਸੀ।
ਆਪਣੀ ਸਹਿਕਰਮੀ ਇੱਕ ਗੋਰੀ ਟੈਕਸੀ ਚਾਲਕ ਨਾਲ਼ ਉਸ ਨੇ ਆਪਣੀ ਖੁਸ਼ੀ ਸਾਂਝੀ ਕੀਤੀ, "ਮੇਰੀ ਹਮਸਾਥਣ ਦੀ ਚੋਣ ਮੇਰੀ ਭੈਣ ਨੇ ਕੀਤੀ ਹੈ।"
"ਤੇ ਜੇ ਅਜਿਹਾ ਮੇਰੀ ਭੈਣ ਕਰਦੀ ਤਾਂ ਬਹੁਤ ਬੁਰਾ ਹੁੰਦਾ। ਮੈਂ ਕਦੇ ਵਿਆਹ ਨਾ ਕਰਾਉਂਦੀ। "
"ਤਾਹੀਓਂ ਤਾਂ ਤੇਰੇ ਵਰਗੀਆਂ ਉਮਰ ਭਰ 'ਕੱਲੀਆਂ ਹੀ ਹੁੰਦੀਆਂ ਨੇ। "
"ਪਤਾ ਨੀ ਤੁਸੀਂ ਲੋਕ ਅਜਿਹੇ ਵਿਆਹ ਕਿਵੇਂ ਕਰਵਾ ਲੈਂਦੇ ਹੋ?"
" ਸਾਡੇ ਟੱਬਰ ਸਾਨੂੰ ਬਹੁਤ ਤੇਹ ਕਰਦੇ ਨੇ ਤੇ ਸਾਡੀ ਰਗ ਰਗ ਤੋਂ ਜਾਣੂ ਵੀ ਹੁੰਦੇ ਨੇ। ਉਨ੍ਹਾਂ ਦੀ ਕੀਤੀ ਚੋਣ ਸਹੀ ਹੀ ਹੁੰਦੀ ਹੈ ਤੇ ਥੋਡੀ ਖੁਦ ਦੀ ਕੀਤੀ ਚੋਣ 'ਚ ਪਿਆਰ ਤੇ ਅਪਣੱਤ ਨਾਲ਼ੋਂ ਹਉਮੈ ਮੱਲੋ -ਮੱਲੀ ਪਹਿਲਾਂ ਹੀ ਭਾਰੂ ਹੋ ਜਾਂਦੈ। "
*ਮਿੰਨੀ ਕਹਾਣੀ ਸੰਗ੍ਰਹਿ 'ਚੋਂ
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ