ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 May 2018

ਮਖੌਟਾ (ਮਿੰਨੀ ਕਹਾਣੀ ) ਡਾ. ਹਰਦੀਪ ਕੌਰ ਸੰਧੂ

Image result for mask

ਉਹ ਹਮੇਸ਼ਾਂ ਆਪਣੇ ਆਪ ਤੋਂ ਗ਼ੈਰ ਹਾਜ਼ਿਰ ਰਹਿੰਦਾ। ਸਾਰਾ ਦਿਨ ਮਖੌਟਿਆਂ 'ਚ ਹੀ ਘਿਰਿਆ ਰਹਿੰਦਾ। ਥਾਂ ਬਦਲਦੀ ਤਾਂ ਮਖੌਟਾ ਵੀ ਬਦਲ ਜਾਂਦਾ। ਕਈ ਵਾਰ ਤਾਂ ਉਹ ਦੂਹਰਾ ਮਖੌਟਾ ਵੀ ਪਾ ਲੈਂਦਾ। ਪਤਾ ਨਹੀਂ ਕਾਹਲ਼ੀ 'ਚ ਪਹਿਲਾਂ ਪਾਇਆ ਮਖੌਟਾ ਲਾਹੁਣਾ ਭੁੱਲ ਜਾਂਦਾ ਜਾਂ ਜਾਣ ਬੁੱਝ ਕੇ ਅਜਿਹਾ ਕਰਦਾ ਇਹ ਤਾਂ ਉਸ ਦਾ ਰੱਬ ਹੀ ਜਾਣਦਾ ਸੀ। ਉਹ ਆਖ਼ਿਰੀ ਵਾਰ ਖੁਦ ਨੂੰ ਕਦੋਂ ਮਿਲ਼ਿਆ ਸੀ ਸ਼ਾਇਦ ਹੁਣ ਉਸ ਨੂੰ ਵੀ ਯਾਦ ਨਹੀਂ ਸੀ। 
      ਇੱਕ ਦਿਨ ਨੀਂਦ 'ਚੋਂ ਅੱਭੜਵਾਹੇ ਉਠਿਆ ਤਾਂ ਉਸ ਨੂੰ ਆਪਣੇ ਸਾਹਵੇਂ ਖੜ੍ਹਾ ਤੱਕਿਆ। ਬੇਪਛਾਣ ਤੇ ਅਣਜਾਣ ਜਿਹੀਆਂ ਘੂਰਦੀਆਂ ਅੱਖਾਂ ਦੀ ਚੋਭ ਨੇ ਉਸ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ। ਹੜਬੜਾ ਕੇ ਉਸ ਹੂਰਾ ਕੱਢ ਮਾਰਿਆ। ਸੱਜੇ ਹੱਥ 'ਚੋਂ ਛੁੱਟੀ ਲਹੂ ਦੀ ਤਤੀਰੀ ਦੇ ਨਾਲ਼ ਰੰਗੇ ਕੱਚ ਦੇ ਟੁਕੜਿਆਂ 'ਚੋਂ ਉਸ ਨੂੰ ਆਪਣੇ ਵੱਖੋ ਵੱਖਰੇ ਮੁਖੌਟੇ ਦਿਖਾਈ ਦਿੱਤੇ। ਹੁਣ ਉਹ ਕੱਚ ਦੀਆਂ ਕੀਚਰਾਂ ਨਾਲ਼ ਖਿੰਡਿਆ ਆਪਣਾ ਅਕਸ ਭਾਲ਼ ਰਿਹਾ ਸੀ। 

*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ