ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Aug 2018

ਮਨ ਦੀ ਭੁੱਖ


Satnam Singh's profile photo, Image may contain: 1 person, close-upਕਣਕ ਦੀ ਵਾਢੀ ਦਾ ਕੰਮ ਜੋਰਾਂਤੇ ਸੀ।  ਕਿਸਾਨਾਂ ਨੂੰ ਕਾਹਲ ਸੀ ਕਿਉਂਕਿ ਮੌਸਮ ਦੇ ਖਰਾਬ  ਹੋਣ ਤਾ ਪਤਾ ਨਹੀਂ ਲੱਗਦਾ। ਛੇ ਮਹੀਨੇ ਦੀ ਮਿਹਨਤ ਕਦੋਂ ਖਰਾਬ ਕਰ ਦੇਵੇ। ਦਾਣਾਂ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਪਏ ਸਨ।  ਸਰਕਾਰ ਵਲੋ ਕੋਈ ਜਿਆਦਾ ਦਿਲਚਸਪੀ ਨਹੀ ਸੀ ਦਿਖਾਈ ਜਾ ਰਹੀ। ਕਿਸਾਨ ਵਿਚਾਰੇ ਕਈ ਦਿਨਾਂ ਤੋ ਮੰਡੀਆਂ ਵਿਚ ਬੈਠੇ ਸਨ ਕਣਕ ਤੁਲਣ ਦੀ ਉਡੀਕ ਕਰ ਰਹੇ ਸਨਦਾਣਾ ਮੰਡੀ ਵਿਚ ਚਾਰੇ ਪਾਸੇ ਸ਼ੋਰ ਸ਼ਰਾਬਾ ਸੀ ਖਿਸਰੇ ਟਰੈਕਟਰਾਂ ਤੇ ਹੋਰ ਗੱਡੀਆਂ ਦਾ ਕੰਨ ਪਾੜਵਾ ਸ਼ੋਰ ਕਿਧਰੇ ਕਣਕ ਨੂੰ ਝਾਰ ਲਗਾ ਰਹੀ ਮਸੀਨਾਂ ਦਾ ਸੋਰਮਜਦੂਰ ਪੂਰੀ.ਫੁਰਤੀ ਨਾਲ ਕੰਮ ਮੁਕਾਬਲਾ ਰਹੇ ਸਨ ਕਿਸਾਨਾ ਬੈਠੇ ਸਰਕਾਰ ਨੂੰ ਕੋਸ ਰਹੇ ਸਨ ਅੜਤੀਏ ਆਪਣਾ ਹਿਸਾਬ ਕਿਤਾਬ ਵਿਚ ਰੁਝੇ ਪਏ ਸਨ ਕਣਕ ਵਿਚੋ ਨਿਕਲੀ ਗਰਦ ਅਸਮਾਨ ਨੂੰ ਛੂਹ ਰਹੀ ਸੀ ਜੋ ਸਾਹ  ਲੈਣਾ ਔਖਾ ਕਰ ਰਹੀ ਸੀ ਗਰਮੀ ਦਾ ਤਾਪ ਵੱਧ ਰਿਹਾ ਸੀ। ਸ਼ਾਮ ਦੇ ਪੰਜ ਵਜੇ ਵੀ ਸੂਰਜ ਅੱਗੇ ਵਰਾਂ ਰਿਹਾ ਸੀ ਇਸ ਰਾਮ ਰੌਲਾ ਵਿਚ ਕੁਝ ਇਨਸਾਨਾਂ ਨੂੰ ਆਪਣੀ ਸ਼ਾਮ ਦੀ ਰੋਟੀ ਦਾ ਫਿਕਰ ਸੀ ਆਪਣੇ ਬੱਚਿਆਂ ਦੀ ਪੇਟ ਦੀ ਭੁੱਖ ਮਿਟਾਉਣ ਦਾ ਫਿਕਰ ਸੀ ਇਹ ਔਰਤਾ ਜਿਨ੍ਹਾਂ ਕੋਲ ਇਕ ਛੱਜ, ਬੁਹਕਰ ਤੇ ਇਕ ਗੱਟਾ ਸੀ ਜੋ ਝਾਰ ਲਾ ਰਹੀਅਾ ਮਸੀਨਾਂ ਕੋਲ ਖੜੀਆਂ ਸਨ ਨਸੀਬ ਜਦੋ ਰੁਕ ਜਾਦੀ ਤਾ ਮਜਦੂਰ ਉਸ ਮਸ਼ੀਨ ਵਿਚੋ ਰਹਿੰਦਾ ਖੂੰਹਦ ਬਾਹਰ ਸੁੱਟ ਦਿੰਦਾ ਸੀ ਜਿਸ ਰਹਿੰਦਾ ਖੂੰਹਦ ਵਿਚ ਕੁੰਡੀਆਂ ਤੋ ਇਲਾਵਾ ਕਣਕ ਦੀ ਟੁੱਟ ਹੁੰਦੀ ਸੀ ਇਹ ਔਰਤ ਇਸ ਰਹਿਂਦ ਖੂੰਹਦ.ਨੂੰ ਛੱਜ ਵਿਚ ਛੱਡ ਦੀਆਂ ਕੁੰਡੀਆਂ ਨੂੰ ਅੱਗੇ ਕਰ ਦਿੰਦੀਆ ਜੋ ਕਣਕ ਦੀ ਟੁੱਟ ਹੁੰਦੀ ੳੁਸ ਨੂੰ ਸਾਫ ਕਟਕ ਗੱਟੇ ਵਿਚ ਪਾ ਲੈਦੀਆ ਇਸ ਤਰ੍ਹਾ ਇਹ ਔਰਤਾ ਕਾਫੀ ਕਣਕ ਇੱਕਠੀ ਕਰ ਲੈਦੀਆ ਤੇ ਕੁਝ ਦਿਨ ਠੀਕ ਲੰਘ ਜਾਂਦੇ ਘਰਵਾਲੇ ਵਿਹਲੜ ਤੇ ਸ਼ਰਾਬੀ ਜੋ ਕੋਈ ਕੰਮ ਨਾ ਕਰਦੇ ਇਹ ਔਰਤਾ ਸਵੇਰੈ ਦਾਣਾ ਮੰਡੀ ਆਉਦੀਆਂ ਅੱਧੀ ਰਾਤ ਤੱਕ ਕਣਕ ਸੋ ਰਹਿੰਦ ਖੂੰਹਦ ਇਕੱਠੀ ਕਰਦੀਆਂ ਰਹਿੰਦੀਆਂ  ਦਾਣਾ ਮੰਡੀ ਦੇ ਇਕ ਕੋਨੇ ਵਾਲੇ ਪਾਸੇ ਨੂੰ ਝਾਰ ਲੱਗ ਰਿਹਾ ਸੀ ਇਸ ਮਸ਼ੀਨ ਤੇ ਪ੍ਰਵਾਸੀ ਮਜਦੂਰ ਸਨ ।ਆਮ ਤੌਰ 'ਤੇ ਦਾਣਾਂ ਮੰਡੀਆਂ ਵਿਚ ਪ੍ਰਵਾਸੀ ਮਜਦੂਰਾ ਦਾ ਹੀ ਬੋਲ ਬਾਲਾ ਹੈ
 ਨਸੀਬ ਤੇ ਮਜਦੂਰ ਬੜੀ ਫੁਰਤੀ ਨਾਲ ਕੰਮ ਕਰ ਰਹੇ ਸਨ ਜਦੋ ਮਜ਼ਦੂਰ ਨੇ ਰਹਿੰਦ ਖੂੰਹਦ ਮਸੀਨਾ ਵਿਚ ਬਾਹਰ ਸੁੱਟੀ ਤਾ ਇਕ ਭੱਜ ਕੇ ਆਈ ਤੇ ਕਣਕ ਛੱਜ ਵਿਚ ਪਾਉਣ ਲੱਗੀ ਤਾ ਮਜ਼ੂਦਰਾ ਦੇ ਪ੍ਰਧਾਨ ਨੇ ਕੇ ਛੱਜ ਨੂੰ ਖੋਹ ਕੇਪਰਾਂ ਬਗਾਹ ਮਾਰਿਆ ਤੇ ਗਾਲਾਂ ਕੱਢਣ ਲੱਗ ਪਿਆ ਔਰਤ ਨੇ ਤਰਲਾਂ ਤੇ ਮਿੰਨਤ ਕਰ ਲੱਗੀ ਆਪਣੇ ਘਰ ਦੇ ਹਲਾਤ ਬਾਰੇ ਦੱਸਣ ਲੱਗੀ ਉਸ ਪ੍ਰਧਾਨ ਦਾ ਔਰਤ ਜੋ ਦੇਖਣ ਵਿਚ ਖੂਬਸੂਰਤ ਸੀ ਨੂੰ ਵੇਖ ਕੇ ਅੰਦਰਲਾ ਰਾਕਸ਼ ਜਾਗ ਪਿਆ ਤੇ ਉਹ ਪ੍ਰਧਾਨ ਔਰਤ ਨੂੰ ਕਹਿੰਦਾ ਤੂੰ ਮੇਰਾ ਕੰਮ ਸਾਰ ਦੇ ਤੇ ਮੈ ਤੈਨੂੰ ਇਹ ਰਹਿੰਦ ਖੂੰਹਦ ਲਿਜਾਣਾ ਦੇ ਦੇਵਾਗਾ ਇਕ ਵਾਰ ਔਰਤ ਦਾ ਮਨ ਕੀਤਾ ਇਸ ਕੁੱਤੇ ਨੂੰ ਮੈ ਇਥੇ ਹੀ ਮਾਰ ਦੇਵਾਂ ਪਰ ਅਗਲੇ ਹੀ ਪਲ ਉਸ ਨੂੰ ਆਪਣੇ ਬੱਚਿਆ ਦੀ ਭੁੱਖ ਯਾਦ ਗਈ ਉਹ ਤੜਫ ਉੱਠੀ ਤੇ ਪ੍ਰਧਾਨ ਨੂੰ ਸਹਿਮਤੀ ਦੇ ਦਿੱਤੀ ਉਹ ਪੱਥਰ ਬਣੀ ਗਈ ਇਕ ਇਨਸਾਨ ਨੇ ਆਪਣੀ ਹਵਸ ਦੀ ਭੁੱਖ ਮਿਟਾਈ ਤੇ ਉਸ ਤੋ ਲਿਜਾ ਕੇ ਆਪਣੇ ਬੱਚਿਆ ਦੀ ਪੇਟ ਦੀ ਭੁੱਖ ਮਿਟਾਈ ਕਿ ਔਰਤ ਸਭ ਦੀ ਭੁੱਖ ਮਿਟਾਉਣ ਕਈ ਹੀ ਬਣੀ ਇਹਨਾ ਪੱਥਰ ਦਿਲ ਇਨਸ਼ਾਨਾਂ ਦੇ ਨਾਲ ਨਾਕ ਰੱਬ ਵੀ ਪੱਥਰ ਦਿਲ ਹੋ ਗਿਆ ਹੋਵੈ ਕਿਉ ਨਾ ਬੁੱਤ ਤਾ ਉਹੀ ਘੜਦਾ ਹੈ ਜਿਹੋ ਜਿਹੀ ਉਸ ਰੱਬ ਦੀ ਸੋਚ ਹੈ ਇਹੋ ਜਿਹਾ ਬੁੱਤ ਦੀ.ਸੋਚਣ ਸਕਤੀ ਬਣਾ ਦਿੰਦਾ ਹੈ ਕਿਸੇ ਨੇ ਨਾ ਸਮਝੀ ਔਰਤ ਦੀ ਭੁੱਖ ਉਸ ਨੇ ਭਰ ਪੇਟ ਖਾਧਾ ਕੁਝ ਨਹੀ ਕਿਸੇ ਨੇ ਪੁੱਛਿਆਂ ਉਸ ਦੇ ਸੁਫਨੇ ਕੀ ਨੇ ?ਕੀ ਰੀਝਾਂ ਨੇ ਉਸ ਦੇ ਮਨ ਦੀ ਭੁੱਖ ਕੀ  ਹੈ ?
ਸਤਨਾਮ ਸਿੰਘ ਮਾਨ 

1 comment:

  1. ਕਹਾਣੀ ਦਾ ਵਿਸ਼ਾ ਦਿਲ ਟੁੰਬਵਾਂ,ਸਾਰਥਿਕ,ਅਤੇ ਔਰਤ ਦੀ ਦਸ਼ਾ ਅਤੇ ਮਨੋਦਸ਼ਾ ਨੂੰ ਬਹੁਤ ਹੀ ਬਰੀਕੀ ਨਾਲ ਬਿਆਨ ਕਰਨ ਦੇ ਨਾਲ ਨਾਲ ਤਰਾਸਦੀ ਨੂੰ ਵੀ ਬਿਆਨ ਕਰਦਾ ਹੈ, ਜਿਸ ਲਈ ਲੇਖਕ ਸਤਨਾਮ ਸਿੰਘ ਮਾਨ ਵਧਾਈ ਦੇ ਪਾਤਰ ਹਨ।
    ਦੋ ਚਾਰ ਵਿਆਕਰਣ ਦੀਆਂ ਟਾਈਪਿਸਟ/ਪ੍ਰਕਾਸ਼ਕ ਤੋਂ ਹੋਈਆਂ ਗਲਤੀਆਂ ਤੇ ਲੇਖਕ ਦੀ ਕੋਈ ਗਲਤੀ ਨਹੀਂ ਹੈ।
    ਭਾਸ਼ਾ ਸਰਲ ਅਤੇ ਰੋਚਕ ਹੈ।
    ਇਕ ਵੱਡੀ ਕਹਾਣੀ ਨੂੰ ਛੋਟੀ ਕਹਾਣੀ ਵਿੱਚ ਬਹੁਤ ਖੂਬਸੂਰਤੀ ਨਾਲ ਤਬਦੀਲ ਕੀਤਾ ਗਿਆ ਹੈ।
    ਸ਼ਾਲਾ!! ਰੱਬ ਕਲਮ ਨੂੰ ਹੋਰ ਤਰੱਕੀ ਬਖਸ਼ੇ ...
    ਢੇਰਾਂ ਸ਼ੁੱਭ ਇੱਛਾਵਾਂ ਸਹਿਤ,
    ਡਾ.ਪ੍ਰਿਤਪਾਲ ਕੌਰ ਚਾਹਲ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ