"ਪਹਿਲਾਂ ਆਪਣੇ ਪੱਲੇ 'ਤੇ ਲੱਗੇ ਦਾਗ਼ ਤਾਂ ਵੇਖ ਲੈਂਦੀ।" ਇੱਕਠ ਵਿੱਚੋਂ ਇੱਕ ਭੱਦੀ ਜਿਹੀ ਆਵਾਜ਼ ਨੇ ਤਾਅਨਾ ਕੱਸਿਆ। " ਹੁਣ ਸਾਨੂੰ ਮੱਤਾਂ ਦਿੰਦੀ ਆ। ਆਪ ਪਤਾ ਨੀ ਕਿੰਨੀ ਵਾਰੀ ਟੈਸਟ ਕਰਾ ਕਰਾ ਗਰਭਪਾਤ ਕਰਵਾਇਆ। ਆਅਹਹ ਥੂਹ।" ਵੇਖਦੇ ਹੀ ਵੇਖਦੇ ਸਟੇਜ 'ਤੇ ਟੁੱਟੇ ਛਿੱਤਰਾਂ ਦਾ ਮੀਂਹ ਪੈਣ ਲੱਗਾ।
ਉਹ ਆਪਣੇ ਬਚਾਓ ਲਈ ਸਟੇਜ ਦੇ ਪਿੱਛੇ ਵੱਲ ਨੂੰ ਭੱਜਣ ਹੀ ਲੱਗੀ ਸੀ ਕਿ ਇੱਕ ਅੱਧਖੜ ਜਿਹੀ ਉਮਰ ਦੀ ਬੀਬੀ ਨੇ ਉਸ ਦੀ ਬਾਂਹ ਫੜ੍ਹ ਲਈ। ਉਹ ਬੀਬੀ ਗੜ੍ਹਕਦੀ ਹੋਈ ਸਟੇਜ 'ਤੇ ਬੱਦਲ ਵਾਂਗ ਗੱਜੀ," ਕੀ ਕਦੇ ਕਿਸੇ ਨੇ ਸੋਚਿਆ ਕਿ ਆਹ ਬਦਨੁਮਾ ਦਾਗ ਲੱਗਣ ਵੇਲ਼ੇ ਏਸ ਦੀ ਅਭਾਗੀ ਕੁੱਖ ਕਿੰਨਾ ਵਿਲਖਦੀ ਹੋਣੀ ਆ? ਜੇ ਨਾਂਹ ਕਹਿਣ ਦਾ ਨਿਰਣਾਇਕ ਹੱਕ ਏਸ ਕੁੱਖ ਕੋਲ਼ ਹੁੰਦਾ ਤਾਂ ਯਕੀਨਣ ਫ਼ੈਸਲਾ ਧੀਆਂ ਦੇ ਹੱਕ 'ਚ ਹੀ ਹੁੰਦਾ। ਇਹ ਕੁੱਖ ਸ਼ਾਇਦ ਇੰਝ ਹੀ ਸੂਲੀ 'ਤੇ ਚੜ੍ਹਦੀ ਰਹੇਗੀ ਜਦੋਂ ਤੱਕ ਅਸੀਂ ਥੋਡੀ ਭਿੱਟੀ ਹੋਈ ਆਤਮਾ ਦਾ ਤੇਰਵਾਂ ਨਹੀਂ ਕਰ ਲੈਂਦੇ।"
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ
ਡਾ. ਹਰਦੀਪ ਕੌਰ ਸੰਧੂ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ