ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Oct 2013

ਮੰਗਣ ਸਭ

1.
ਬੇਬੇ ਉਠਾਵੇ
ਸੁੱਤਾ ਲੰਮੀਆਂ ਤਾਣ
ਰਹੀ ਨਾ ਜਾਨ । 

2.
ਖਾਲੀ ਨੇ ਹੱਥ 
ਪੱਥਰ ਨੂੰ ਪੂਜਣ
ਮੰਗਣ ਸਭ । 

ਸੁਖਜੀਤ ਬਰਾੜ ਘੋਲੀਆ
(ਘੋਲੀਆ-ਮੋਗਾ) 

27 Oct 2013

ਟਿੰਡਾਂ ਸਾਰੰਗੀ

1.
ਖੂਹ ਗਿੜਦਾ 
ਜੱਟ ਢੋਲੇ ਗਾਉਂਦਾ
ਟਿੰਡਾਂ ਸਾਰੰਗੀ । 

2.
ਬੱਗੇ ਬਲਦ 
ਛਣਕਣ ਟੱਲੀਆਂ
ਪੁੱਤ ਖੇਤਾਂ ਦੇ । 

3.
ਸਾਵੀ ਧਰਤੀ
ਵਾਹੇ ਟਰੈਕਟਰ
ਪੁੱਤ ਖੇਤਾਂ ਦੇ।  

4.
ਸੁੱਚੀ ਕਮਾਈ - 
ਹੱਲ਼ ਵਾਹੇ ਕਿਸਾਨ
ਲੁੱਕੀਆਂ ਧੁੱਪਾਂ।  

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 
ਨੋਟ: ਇਹ ਪੋਸਟ ਹੁਣ ਤੱਕ 13 ਵਾਰ ਖੋਲ੍ਹ ਕੇ ਪੜ੍ਹੀ ਗਈ। 

24 Oct 2013

ਪੱਤਝੜ

ਪੱਤਝੜ ਆਉਣ ‘ਤੇ ਰੁੱਖਾਂ ਦਾ ਵਾਧਾ ਆਰਜ਼ੀ ਤੌਰ ‘ਤੇ ਰੁਕ ਜਾਂਦਾ ਹੈ ਕਿਉਂਕਿ ਆਉਣ ਵਾਲੀ ਠੰਢ ਤੋਂ ਬਚਾਓ ਲਈ ਤਿਆਰੀ ਹੁਣੇ ਤੋਂ ਅਰੰਭੀ ਜਾਂਦੀ ਹੈ ।ਸਰਦੀਆਂ ‘ਚ ਦਿਨ ਛੋਟੇ ਤੇ ਧੁੱਪ ਘੱਟ ਹੋਣ ਕਾਰਨ ਰੁੱਖਾਂ ਦੀ ਰਸੋਈ ਵੀ ਠੰਢੀ ਪੈ ਜਾਂਦੀ ਹੈ । ਜਾਣੀ ਕਿ ਹਰੇ ਪੱਤਿਆਂ ਨੂੰ ਭੋਜਨ ਤਿਆਰ ਕਰਨ ਲਈ ਜ਼ਿਆਦਾ ਊਰਜਾ ਲਾਉਣੀ ਪੈਂਦੀ ਹੈ…ਕਿਉਂ ਜੋ ਇੱਕ ਪਾਸੇ ਭੋਜਨ ਤਿਆਰ ਕਰਨਾ ਤੇ ਦੂਜੇ ਪਾਸੇ ਠੰਢ ਤੋਂ ਬਚਣ ਲਈ ਜਰੂਰੀ ਤੱਤ।
ਵੇਖੋ ਕੁਦਰਤ ਦਾ ਕਮਾਲ…
ਰੁੱਖ ਪੱਤਿਆਂ ‘ਚ ਮੌਜੂਦ ਤੱਤਾਂ ਨੂੰ ਅਤਿ ਸੂਖਮ ਭਾਗਾਂ ‘ਚ ਵਿਭਾਜਤ ਕਰਕੇ, ਪੁੰਗਰਨ ਯੋਗ ਟਹਿਣੀਆਂ ਨੂੰ ਭੇਜ ਦਿੰਦੇ ਨੇ ਤਾਂ ਜੋ ਬਸੰਤ ਆਉਣ ‘ਤੇ ਫੁਟਾਰਾ ਪੈ ਸਕੇ ।ਕਲੋਰੋਫਿਲ (ਪੱਤਿਆਂ ‘ਚ ਮੌਜੂਦ ਹਰੇ ਰੰਗ ਦਾ ਤੱਤ) ਦੇ ਟੁੱਟਣ ਨਾਲ਼ ਪੱਤਿਆਂ ਦਾ ਰੰਗ ਪੀਲ਼ਾ ਤੇ ਫਿਰ ਭੂਰਾ ਹੋ ਜਾਂਦਾ ਹੈ, ਇਸ ਅਵਸਥਾ ‘ਚ ਪੱਤੇ ਝੜ ਜਾਂਦੇ ਨੇ ਤੇ ਅਸੀਂ
ਇਸ ਨੂੰ ਪੱਤਝੜ ਦਾ ਨਾਂ ਦਿੰਦੇ ਹਾਂ ।ਜੇ ਪੱਤੇ ਠੰਢ ‘ਚ ਵੀ ਲੱਗੇ ਰਹਿਣਗੇ ਤਾਂ ਅਣਸੁਖਾਵੇਂ ਮੌਸਮ ‘ਚ ਫੋਟੋਸਿੰਥਸਿਜ਼ (ਭੋਜਨ ਬਨਾਉਣ ਦੀ ਕਿਰਿਆ) ਬਹੁਤ ਹੀ ਹੌਲੀ ਗਤੀ ‘ਚ ਹੁੰਦੀ ਹੈ, ਜਿਸ ਕਰਕੇ ਰੁੱਖ ਨੂੰ ਬਹੁਤ ਸਾਰੇ ਤੱਤ ਵਰਤਣੇ ਪੈ ਜਾਂਦੇ ਨੇ ਤੇ ਉਸ ਕੋਲ਼ ਠੰਢ ਤੋਂ ਬਚਣ ਲਈ ਜ਼ਰੂਰੀ ਤੱਤਾਂ ਦੀ ਘਾਟ ਹੋ ਜਾਂਦੀ ਹੈ। ਇਸ ਕਰਕੇ ਰੁੱਖ ਪੱਤੇ ਝਾੜ ਕੇ ਆਪਣੀ ਸਾਰੀ ਊਰਜਾ ਠੰਢ ਤੋਂ ਬਚਣ ਲਈ ਖਾਸ ਤੱਤਾਂ ਨੂੰ ਬਨਾਉਣ ਦੇ ਲੇਖੇ ਲਾਉਂਦੇ ਨੇ। 
ਇਹ ਖੋਜ ਕਾਰਜ ਮੇਰੀ ਪੀ. ਐਚ. ਡੀ. ਦੀ ਡਿਗਰੀ ਦਾ ਹਿੱਸਾ ਸੀ ਜਿਸ ਨੂੰ ਅੱਜ ਮੈਂ ਹਾਇਕੁ ਕਾਵਿ 'ਚ ਬੰਨ ਕੇ ਪੇਸ਼ ਕਰ ਰਹੀ ਹਾਂ।  

ਨੋਟ: ਇਹ ਪੋਸਟ ਹੁਣ ਤੱਕ 35 ਵਾਰ ਖੋਲ੍ਹ ਕੇ ਪੜ੍ਹੀ ਗਈ। 

23 Oct 2013

ਰੇਤ ਦੇ ਘਰ (ਤਾਂਕਾ)

1.
ਤਨ ਦਾ ਮਾਹੀ
ਗਲਵੱਕੜੀ ਪਾਵੇ
ਜੂਨ ਹੰਡਾਵੇ
ਪਰ ਮਨ ਦਾ ਮਾਹੀ
ਤਨ 'ਚ ਰਚ ਜਾਵੇ। 

2.
ਪੀਲਾ ਪੱਤਰ
ਜਦ ਦੇਵੇ ਅਸੀਸ
ਹਰਿਆ ਹੱਸੇ
ਜਦ ਪੀਲਾ ਹੋਇਆ
ਯਾਦ ਕਰ ਰੋਇਆ । 

 3.
ਰੇਤ ਦੇ ਘਰ
ਪੈਰ ਮਾਰ ਢਾਹੁਣੈ 
ਖੇਡ ਪਿਆਰੀ
ਸਰਕਾਰ ਢਾਹਿਆ
ਮਨ ਕੁਰਲਾਇਆ । 

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

21 Oct 2013

ਤਿਆਰ ਪੈਲੀ

1.
ਤੜਕੇ ਉਠ
ਪਾ ਬਲਦਾਂ ਪੰਜਾਲੀ
ਕੱਢੇ ਸਿਆੜ । 
     
2.
ਪਾਉਂਦਾ ਬੀਜ
ਹੋਈ ਤਿਆਰ ਪੈਲੀ
ਮਾਰ ਸੁਹਾਗਾ। 

 3.
ਥੱਕੇ ਬਲਦ
ਪਿੰਡੇ ਦੇਵੇ ਥਾਪੀਆਂ 
ਪਾਵੇ ਗਤਾਵਾ । 


ਇੰ: ਜੋਗਿੰਦਰ ਸਿੰਘ ਥਿੰਦ
(ਸਿਡਨੀ)

19 Oct 2013

ਅਲੋਪ ਹੁੰਦੀਆਂ ਜਾ ਰਹੀਆਂ ਖੇਡਾਂ

ਬਚਪਨ ਦੀਆਂ ਯਾਦਾਂ ਨੂੰ ਹਾਇਕੁ ਕਾਵਿ 'ਚ ਪਰੋ ਕੇ ਅਲੋਪ ਹੁੰਦੀਆਂ ਜਾ ਰਹੀਆਂ ਖੇਡਾਂ ਦਾ ਵੀ ਜ਼ਿਕਰ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਸਾਡੀ ਹਾਇਕੁ ਕਲਮ ਨੇ ! ਅੰਮ੍ਰਿਤ ਪਾਲ ਦੇ ਆਪਣੇ ਸ਼ਬਦਾਂ 'ਚ.........

"ਬਚਪਨ ਕਿੰਨਾ ਚੰਗਾ ਹੁੰਦਾ ਹੈ । ਕੋਈ ਫਿਕਰ ਨਹੀਂ ਹੁੰਦਾ - ਨਾ ਪੈਸੇ ਕਮਾਉਣ ਦਾ ਹੈ ਤੇ ਨਾ ਹੀ ਆਉਣ ਵਾਲੀ ਜਿੰਦਗੀ ਬਾਰੇ । ਆਪਣੀ ਮਸਤੀ ਹੀ ਮਗਨ ਰਹਿੰਦਾ ਹੈ ਇਹ ਬਚਪਨ। 

 1
ਬੈਠੀਆਂ ਭੁੰਜੇ
ਇੱਕਠੀਆਂ ਕੁੜੀਆਂ
ਖੇਡਣ ਗੀਟੇ।


2
ਫੱਟੀ ਪੋਚਣ
ਨੰਨੇ-ਪਿਆਰੇ ਬੱਚੇ
ਟੋਭੇ ਦੁਆਲੇ।

3
ਖੁੱਲ੍ਹਾ ਮੈਦਾਨ
ਠੀਕਰੀਆਂ ਜੁੜੀਆਂ
ਖੇਡਣ ਪਿੱਠੂ।



ਅੰਮ੍ਰਿਤ ਰਾਏ (ਪਾਲੀ)
(ਫ਼ਾਜ਼ਿਲਕਾ)

ਨੋਟ: ਇਹ ਪੋਸਟ ਹੁਣ ਤੱਕ 220 ਵਾਰ ਖੋਲ੍ਹ ਕੇ ਪੜ੍ਹੀ ਗਈ। 

17 Oct 2013

ਹੱਸਣਾ ਤੇਰਾ (ਤਾਂਕਾ)

 1
ਬੋਲਣਾ ਤੇਰਾ 
ਸ਼ਹਿਦ ਦੀ ਮਿੱਠਤ 
ਚਾਹੇ ਹਰੇਕ 
ਮਿਲੇ ਜਦ -ਜਦ ਵੀ 
ਕੁੱੜਤਣ ਮਿਟਾਵੇ |
2
ਹੱਸਣਾ ਤੇਰਾ 
ਸੰਗੀਤਕ ਫੁਹਾਰਾ 
ਨੱਚੇ ਚੱਲਦਾ 
ਦਿੰਦਾ ਨਵੀਂ ਤਾਜ਼ਗੀ 
ਰੱਜ -ਰੱਜ ਨਹਾਵਾਂ |
3
ਮਿਲਣਾ ਤੇਰਾ 
ਸਾਹਾਂ ਦੀ ਧੜਕਣ 
ਦੌੜੇ ਲਹੂ ਵੀ 
ਮਿਲੇ ਨਵ-ਜੀਵਨ
ਮੁਰਦਾ ਜਿਓਂ ਉੱਠੇ | 

ਜਸਵਿੰਦਰ ਸਿੰਘ ਰੁਲਾਪ 
(ਲੁਧਿਆਣਾ )