ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Jul 2012

ਬੇਬੇ ਕਰੇ ਛਾਂ

ਜੇਠ-ਹਾੜ 'ਚ ਪੈਂਦੀ ਤਪਸ਼ ਤੋਂ ਲੋਕ ਬੇਹਾਲ ਨੇ। ਰੋਜ਼ਾਨਾ ਤਾਪਮਾਨ ਵੱਧਦਾ ਜਾਂਦਾ ਹੈ ਤੇ ਗਰਮੀ ਨਾਲ਼ ਜੁੜੀਆਂ ਪ੍ਰੇਸ਼ਾਨੀਆਂ ਵੀ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ। ਹਰ ਚੀਜ਼ ਇਸ ਤਪਸ਼ ਨਾਲ਼ ਪ੍ਰਭਾਵਿਤ ਹੈ , ਏਥੋਂ ਤੱਕ ਕਿ ਹਾਇਕੁ ਵੀ ।

1.
ਵਗਦੀ ਲੋਅ
ਲੋਹੜਿਆਂ ਦੀ ਤੱਤੀ
ਘਰ ਨਾ ਬੱਤੀ

2.
ਬੱਚੇ ਆਖਣ
ਆ ਗਈ ਚੱਲੀ ਗਈ
ਓਹੀ ਬਿਜਲੀ

3.
ਪਾਣੀ ਛਿੜਕ
ਵਿਹੜੇ ਠੰਢ ਪਾਵੇ
ਮੰਜੇ ਨੇ ਡਾਹੇ 

4.
ਨੀਂਦ ਨਾ ਆਵੇ
ਮਾਂ ਪੱਖੀ ਝੱਲੀ ਜਾਵੇ
ਨਿੱਕੂ ਸੌਂ ਜਾਵੇ

5.
ਖੜ੍ਹਾ ਕੇ ਮੰਜਾ
ਤਿੱਖੜ ਦੁਪਹਿਰੇ
ਬੇਬੇ ਕਰੇ ਛਾਂ 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 

ਨੋਟ : ਇਹ ਪੋਸਟ ਹੁਣ ਤਲ 67 ਵਾਰ ਖੋਲ੍ਹ ਕੇ ਵੇਖੀ ਗਈ। 

8 comments:

  1. ਖੜ੍ਹਾ ਕੇ ਮੰਜਾ
    ਤਿੱਖੜ ਦੁਪਹਿਰੇ
    ਬੇਬੇ ਕਰੇ ਛਾਂ....ਬਹੁਤ ਖੂਬ ਲਿਖਿਆ। ਉਂਝ ਮਾਂਵਾਂ ਠੰਡੀਆਂ ਛਾਵਾਂ।

    ਚੌਖੜ ਮੰਜਾ
    ਵਿਚਦੀ ਧੁੱਪ ਵਗੇ
    ਮਾਂ ਦੀ ਗੂੜ੍ਹੀ ਛਾਂ

    ਭੂਪਿੰਦਰ।

    ReplyDelete
  2. ਚੰਗੇ ਹਯਿਕੂ ,ਉਮਦਾ ਕੋਸ਼ਿਸ਼ .....ਮੁਬਾਰਕਾ ਜੀ /

    ReplyDelete
  3. वरिन्दरजीत भाई के ये हाइकु बहुत सुन्दर शब्द -चित्र प्रस्तुत करते हैं । दिली बधाई भाई जी !!
    ਨੀਂਦ ਨਾ ਆਵੇ
    ਮਾਂ ਪੱਖੀ ਝੱਲੀ ਜਾਵੇ
    ਨਿੱਕੂ ਸੌਂ ਜਾਵੇ

    5.
    ਖੜ੍ਹਾ ਕੇ ਮੰਜਾ
    ਤਿੱਖੜ ਦੁਪਹਿਰੇ
    ਬੇਬੇ ਕਰੇ ਛਾਂ

    ReplyDelete
  4. ਵਗਦੀ ਲੋਅ
    ਲੋਹੜਿਆਂ ਦੀ ਤੱਤੀ
    ਘਰ ਨਾ ਬੱਤੀ इसे गल ते इक हाइकु-----
    सच्ची ये ग
    अखबार लै फड
    सब नू झल
    चन्गे लगे हाइकु\

    ReplyDelete
  5. इस नू इस तराँ पढना पहिलां स्पेलिन्ग गलत हो गये
    सच है गल
    अखबार लै फड
    सब नू झल

    ReplyDelete
  6. ਗੀਤੀਕਾ ਸਰਹੰਦੀ6.7.12

    ਸਾਰੇ ਹਾਇਕੁ ਬਹੁਤ ਹੀ ਵਧੀਆ ਲੱਗੇ।
    ਕਿਤੇ ਮਾਂ ਦੀ ਝੱਲੀ ਪੱਖੀ ਤੇ ਕਿਤੇ ਬੇਬੇ ਦੀ ਕੀਤੀ ਛਾਂ !
    ਬਹੁਤ ਵਧਾਈ !

    ਗੀਤੀਕਾ

    ReplyDelete
  7. ਵਰਿੰਦਰ,
    ਤੇਰੇ ਹਾਇਕੁ ਨੇ ਏਥੇ ਆਸਟ੍ਰੇਲੀਆ ਬੈਠੀ ਨੂੰ ਪੰਜਾਬ 'ਚ ਪੈਂਦੀ ਗਰਮੀ ਦਾ ਅਹਿਸਾਸ ਕਰਵਾ ਦਿੱਤਾ। ਵਗਦੀ ਲੋਅ ਤੇ ਨਾਲ਼ੇ ਬੱਤੀ ਨਾ ਹੋਣਾ ।ਪਰ ਇਸ ਹਾਇਕੁ ਨੇ ਠੰਢ ਪਾ ਦਿੱਤੀ.....
    ਪਾਣੀ ਛਿੜਕ
    ਵਿਹੜੇ ਠੰਢ ਪਾਵੇ
    ਮੰਜੇ ਨੇ ਡਾਹੇ
    ਕਈ ਵਰ੍ਹੇ ਪਹਿਲਾਂ ਦਾ ਸਮਾਂ ਚੇਤੇ ਆ ਗਿਆ ਜਦੋਂ ਆਪਾਂ ਵਿਹੜੇ 'ਚ ਪਾਣੀ ਛਿੜਕ ਕੇ ਮੰਜੇ ਡਾਹ ਕੇ ਸ਼ਾਮ ਨੂੰ ਬਾਹਰ ਬੈਠਦੇ ਸੀ।
    ਖੜ੍ਹਾ ਕੇ ਮੰਜਾ
    ਤਿੱਖੜ ਦੁਪਹਿਰੇ
    ਬੇਬੇ ਕਰੇ ਛਾਂ
    ਏਸ ਹਾਇਕੁ ਨੇ ਓਟੇ ਨਾਲ਼ ਖੜ੍ਹਾ ਕਰਕੇ ਚੁੱਲ੍ਹੇ ਨੂੰ ਛਾਂ ਕਰਦਾ ਮੰਜਾ ਮੈਨੂੰ ਅੱਜ ਫੇਰ ਦਿਖਾ ਦਿੱਤਾ।
    ਬਹੁਤ-ਬਹੁਤ ਵਧਾਈ ।
    ਹਰਦੀਪ

    ReplyDelete
  8. God seems to have read your Haiku , so the rains have arrived

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ