ਜੇਠ-ਹਾੜ 'ਚ ਪੈਂਦੀ ਤਪਸ਼ ਤੋਂ ਲੋਕ ਬੇਹਾਲ ਨੇ। ਰੋਜ਼ਾਨਾ ਤਾਪਮਾਨ ਵੱਧਦਾ ਜਾਂਦਾ ਹੈ ਤੇ ਗਰਮੀ ਨਾਲ਼ ਜੁੜੀਆਂ ਪ੍ਰੇਸ਼ਾਨੀਆਂ ਵੀ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ। ਹਰ ਚੀਜ਼ ਇਸ ਤਪਸ਼ ਨਾਲ਼ ਪ੍ਰਭਾਵਿਤ ਹੈ , ਏਥੋਂ ਤੱਕ ਕਿ ਹਾਇਕੁ ਵੀ ।
1.
ਵਗਦੀ ਲੋਅ
ਲੋਹੜਿਆਂ ਦੀ ਤੱਤੀ
ਘਰ ਨਾ ਬੱਤੀ
2.
ਬੱਚੇ ਆਖਣ
ਆ ਗਈ ਚੱਲੀ ਗਈ
ਓਹੀ ਬਿਜਲੀ
3.
ਪਾਣੀ ਛਿੜਕ
ਵਿਹੜੇ ਠੰਢ ਪਾਵੇ
ਮੰਜੇ ਨੇ ਡਾਹੇ
4.
ਨੀਂਦ ਨਾ ਆਵੇ
ਮਾਂ ਪੱਖੀ ਝੱਲੀ ਜਾਵੇ
ਨਿੱਕੂ ਸੌਂ ਜਾਵੇ
5.
ਖੜ੍ਹਾ ਕੇ ਮੰਜਾ
ਤਿੱਖੜ ਦੁਪਹਿਰੇ
ਬੇਬੇ ਕਰੇ ਛਾਂ
ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
ਨੋਟ : ਇਹ ਪੋਸਟ ਹੁਣ ਤਲ 67 ਵਾਰ ਖੋਲ੍ਹ ਕੇ ਵੇਖੀ ਗਈ।
ਨੋਟ : ਇਹ ਪੋਸਟ ਹੁਣ ਤਲ 67 ਵਾਰ ਖੋਲ੍ਹ ਕੇ ਵੇਖੀ ਗਈ।
ਖੜ੍ਹਾ ਕੇ ਮੰਜਾ
ReplyDeleteਤਿੱਖੜ ਦੁਪਹਿਰੇ
ਬੇਬੇ ਕਰੇ ਛਾਂ....ਬਹੁਤ ਖੂਬ ਲਿਖਿਆ। ਉਂਝ ਮਾਂਵਾਂ ਠੰਡੀਆਂ ਛਾਵਾਂ।
ਚੌਖੜ ਮੰਜਾ
ਵਿਚਦੀ ਧੁੱਪ ਵਗੇ
ਮਾਂ ਦੀ ਗੂੜ੍ਹੀ ਛਾਂ
ਭੂਪਿੰਦਰ।
ਚੰਗੇ ਹਯਿਕੂ ,ਉਮਦਾ ਕੋਸ਼ਿਸ਼ .....ਮੁਬਾਰਕਾ ਜੀ /
ReplyDeleteवरिन्दरजीत भाई के ये हाइकु बहुत सुन्दर शब्द -चित्र प्रस्तुत करते हैं । दिली बधाई भाई जी !!
ReplyDeleteਨੀਂਦ ਨਾ ਆਵੇ
ਮਾਂ ਪੱਖੀ ਝੱਲੀ ਜਾਵੇ
ਨਿੱਕੂ ਸੌਂ ਜਾਵੇ
5.
ਖੜ੍ਹਾ ਕੇ ਮੰਜਾ
ਤਿੱਖੜ ਦੁਪਹਿਰੇ
ਬੇਬੇ ਕਰੇ ਛਾਂ
ਵਗਦੀ ਲੋਅ
ReplyDeleteਲੋਹੜਿਆਂ ਦੀ ਤੱਤੀ
ਘਰ ਨਾ ਬੱਤੀ इसे गल ते इक हाइकु-----
सच्ची ये ग
अखबार लै फड
सब नू झल
चन्गे लगे हाइकु\
इस नू इस तराँ पढना पहिलां स्पेलिन्ग गलत हो गये
ReplyDeleteसच है गल
अखबार लै फड
सब नू झल
ਸਾਰੇ ਹਾਇਕੁ ਬਹੁਤ ਹੀ ਵਧੀਆ ਲੱਗੇ।
ReplyDeleteਕਿਤੇ ਮਾਂ ਦੀ ਝੱਲੀ ਪੱਖੀ ਤੇ ਕਿਤੇ ਬੇਬੇ ਦੀ ਕੀਤੀ ਛਾਂ !
ਬਹੁਤ ਵਧਾਈ !
ਗੀਤੀਕਾ
ਵਰਿੰਦਰ,
ReplyDeleteਤੇਰੇ ਹਾਇਕੁ ਨੇ ਏਥੇ ਆਸਟ੍ਰੇਲੀਆ ਬੈਠੀ ਨੂੰ ਪੰਜਾਬ 'ਚ ਪੈਂਦੀ ਗਰਮੀ ਦਾ ਅਹਿਸਾਸ ਕਰਵਾ ਦਿੱਤਾ। ਵਗਦੀ ਲੋਅ ਤੇ ਨਾਲ਼ੇ ਬੱਤੀ ਨਾ ਹੋਣਾ ।ਪਰ ਇਸ ਹਾਇਕੁ ਨੇ ਠੰਢ ਪਾ ਦਿੱਤੀ.....
ਪਾਣੀ ਛਿੜਕ
ਵਿਹੜੇ ਠੰਢ ਪਾਵੇ
ਮੰਜੇ ਨੇ ਡਾਹੇ
ਕਈ ਵਰ੍ਹੇ ਪਹਿਲਾਂ ਦਾ ਸਮਾਂ ਚੇਤੇ ਆ ਗਿਆ ਜਦੋਂ ਆਪਾਂ ਵਿਹੜੇ 'ਚ ਪਾਣੀ ਛਿੜਕ ਕੇ ਮੰਜੇ ਡਾਹ ਕੇ ਸ਼ਾਮ ਨੂੰ ਬਾਹਰ ਬੈਠਦੇ ਸੀ।
ਖੜ੍ਹਾ ਕੇ ਮੰਜਾ
ਤਿੱਖੜ ਦੁਪਹਿਰੇ
ਬੇਬੇ ਕਰੇ ਛਾਂ
ਏਸ ਹਾਇਕੁ ਨੇ ਓਟੇ ਨਾਲ਼ ਖੜ੍ਹਾ ਕਰਕੇ ਚੁੱਲ੍ਹੇ ਨੂੰ ਛਾਂ ਕਰਦਾ ਮੰਜਾ ਮੈਨੂੰ ਅੱਜ ਫੇਰ ਦਿਖਾ ਦਿੱਤਾ।
ਬਹੁਤ-ਬਹੁਤ ਵਧਾਈ ।
ਹਰਦੀਪ
God seems to have read your Haiku , so the rains have arrived
ReplyDelete