ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Jul 2012

ਹਾੜਾਂ ਦੇ ਦਿਨ

ਜੇਠ ਹਾੜ ਦੀਆਂ ਝੁਲਸਾਉਂਦੀਆਂ ਧੁੱਪਾਂ ਵਾਤਾਵਰਨ ਨੂੰ ਰੁੱਖਾ ਜਿਹਾ ਬਣਾ ਦਿੰਦੀਆਂ ਹਨ। ਅੰਤਾਂ ਦੀ ਪੈਂਦੀ ਗਰਮੀ 'ਚ ਪ੍ਰਭਾਵਿਤ ਹੋਏ  ਜਨ-ਜੀਵਨ ਨੂੰ ਹਾਇਕੁ 'ਚ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਰਾਲਾ .......
1.
ਬੋਹੜ ਦੀ ਛਾਂ
ਹਾੜ ਦੇ ਦੁਪਹਿਰੇ
ਭੇੜਦੇ ਗੱਪਾਂ
2.
ਹਾੜਾਂ ਦੇ ਦਿਨ
ਘੜੇ ਤੇ ਝੱਜਰੀਆਂ
ਠਾਰਨ ਪਾਣੀ
3.
ਬੱਤੀ ਹੈ ਗੁੱਲ
ਤਪਦੀ ਤਪੈਹਰ
ਨਾ ਹੁੰਦੀ ਝੱਲ
4.
ਤਿਹਾਇਆ ਕਾਂ
ਛਾਣ ਮਾਰੀ ਹਰ ਥਾਂ
ਤੌੜਾ ਲੱਭੇ ਨਾ
5.
ਹਿੱਲੇ ਨਾ ਪੱਤਾ
ਤਿੱਖੜ ਦੁਪਹਿਰ
ਚੋਵੇ ਮੁੜਕਾ
6.
ਬਿਜਲੀ ਕੱਟ
ਕਹਿਰਾਂ ਦਾ ਵੱਟ
ਟੱਪੇ ਨਾ ਝੱਟ
7.
ਹਾੜ ਮਹੀਨੇ
ਤਪੇ ਪੱਕਾ ਵਿਹੜਾ
ਭੱਖੇ ਤੰਦੂਰ


ਡਾ.ਹਰਦੀਪ ਕੌਰ ਸੰਧੂ 
( ਸਿਡਨੀ-ਆਸਟ੍ਰੇਲੀਆ)

6 comments:

  1. ਤੁਸੀਂ ਸਾਰਾ ਟ੍ਬੱਰ ਗਰਮੀ ਵਿਚਾਰੀ ਦੇ ਪਿੱਛੇ ਹੀ ਪੈ ਗਾਏ ਹੋ । ਗਰਮੀ ਨੂੰ ਹੁਣ ਪੰਜਾਬ ਛਡ ਕੇ ਜਾਣਾ ਹੀ ਪਏ ਗਾ ॥

    ReplyDelete
  2. Anonymous10.7.12

    ਹੁਣ ਗਰਮੀ ਘੱਟ ਗਈ ਹੈ, ਬਰਸਾਤ ਦੀ ਗੱਲ ਕਰੀਏ janmeja

    ReplyDelete
  3. ਸਭ ਤੋਂ ਪਹਿਲਾਂ ਮੈਂ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿੰਨ੍ਹਾਂ ਦੇ ਦਿੱਤੇ ਮੋਹ ਸਦਕਾ ਹਾਇਕੁ-ਲੋਕ ਨੇ ਆਪਣਾ ਰਾਹ ਬਣਾ ਲਿਆ ਹੈ ਅੱਗੇ ਵੱਧਣ ਲਈ। ਆਪ ਸਾਰਿਆਂ ਦੇ ਸਹਿਯੋਗ ਨਾਲ਼ ਇਹ ਆਉਂਦੇ ਦਿਨਾਂ 'ਚ ਹੋਰ ਅੱਗੇ ਵੱਧੇਗਾ ਤੇ ਪੰਜਾਬੀ ਹਾਇਕੁ ਨੂੰ ਹੋਰ ਪਾਠਕ ਤੇ ਹਾਇਕੁਕਾਰ ਮਿਲਣਗੇ, ਇਹੀ ਉਮੀਦ ਕਰਦੀ ਹਾਂ।
    ਦਿਲਜੋਧ ਸਿੰਘ ਜੀ, ਗਰਮੀ ਨੂੰ ਘਰੋਂ ਕੱਢ ਕੇ ਹੀ ਦਮ ਲੈਣਾ ਹੈ ਆਪਾਂ ਨੇ,ਪੰਜਾਬੀ ਜੋ ਹੋਏ।
    ਜਨਮੇਜਾ ਜੀ, ਤੁਸੀਂ ਸਹੀ ਕਿਹਾ ਹੈ। ਸਾਉਣ ਚੜ੍ਹਨ ਹੀ ਵਾਲ਼ਾ ਹੈ । ਅਗਲੀ ਪੋਸਟ 'ਚ ਬਰਸਾਤ ਦੀ ਗੱਲ ਕਰਨੀ ਜ਼ਰੂਰੀ ਬਣਦੀ ਹੈ।
    ਮੈਂ ਉਮੀਦ ਕਰਦੀ ਹਾਂ ਕਿ ਆਉਂਦੇ ਦਿਨਾਂ 'ਚ ਹਾਇਕੁ-ਲੋਕ ਵਿੱਚ ਸਾਰੇ ਆਪਣੇ-ਆਪਣੇ ਹਿੱਸੇ ਦੀ ਹਾਇਕੁ-ਝੜੀ ਜ਼ਰੂਰ ਲਾਉਣਗੇ।
    ਅਦਬ ਨਾਲ਼
    ਹਰਦੀਪ

    ReplyDelete
  4. आषाढ़ की गर्मी का बहुत ही सार्थक चित्रण किया है । शब्द-चयन तो अनूठा है ही । हाइकुलोक प्रतिदिन नई ऊंचाई छू रहा है । बहुत बधाई !!

    ReplyDelete
  5. ਤਿਹਾਇਆ ਕਾਂ
    ਛਾਣ ਮਾਰੀ ਹਰ ਥਾਂ
    ਤੌੜਾ ਲੱਭੇ ਨਾ
    ਪਿਆਸੇ ਕਾਂ ਦੀ ਬਾਤ ਪਾਉਂਦਾ ਹਾਇਕੁ। Thirsty crow ਦੀ ਕਹਾਣੀ ਬਹੁਤ ਚੰਗੀ ਤਰਾਂ ਰਟੀ ਪਈ ਹੈ। ਮਿਡਲ ਸਕੂਲ ਵਿਚ ਪੜ੍ਹਦਿਆਂ ਇਹ ਕਹਾਣੀ ਬੜੇ ਪੁਆੜੇ ਪਾਉਂਦੀ ਹੁੰਦੀ ਸੀ। ਸਾਡੇ ਅੰਗਰੇਜ਼ੀ ਵਾਲੇ ਮਾਸਟਰ ਜੀ ਹਮੇਸ਼ਾ ਬੈਂਤ ਦੀ ਸੋਟੀ ਹੱਥ ਵਿਚ ਲੈ ਕੇ ਘੁੰਮਿਆ ਕਰਦੇ ਹੁੰਦੇ ਸਨ ਅਤੇ ਸਾੜਸਤੀ ਵੀ ਖਾਸ ਕਰਕੇ ਗਰਮੀਆਂ ਦੇ ਦਿਨਾਂ ਵਿਚ ਹੀ ਹੁੰਦੀ ਸੀ। ਕਹਾਣੀ ਰਟੀ ਹੋਣ ਦੇ ਬਾਵਜੂਦ ਵੀ ਕਦੇ-ਕਦੇ ਕਿਸੇ ਸਪੈਲਿੰਗ ਦੀ ਗਲਤੀ ਤੇ ਵਰ ਜਾਣੀਆਂ।

    ਖੈਰ,ਹੁਣ ਸਾਉਣ ਅਤੇ ਬਰਸਾਤ ਦੀ ਕੋਈ ਗੱਲ ਕਰੀਏ।

    ਭੂਪਿੰਦਰ।

    ReplyDelete
  6. ਏਸ ਹਾਇਕੁ ਨੇ ਪਿਆਸੇ ਕਾਂ ਦੀ ਬਾਤ ਪਾਉਣ ਦੇ ਨਾਲ਼-ਨਾਲ਼ ਇੱਕ ਹੋਰ ਗੱਲ ਵੱਲ ਵੀ ਸਾਡਾ ਧਿਆਨ ਦੁਵਾਇਆ ਹੈ। ਪਹਿਲਾਂ ਪਿਆਸੇ ਕਾਂ ਨੂੰ ਤੌੜਾ ਤਾਂ ਲੱਭ ਜਾਂਦਾ ਸੀ ਚਾਹੇ ਓਸ 'ਚ ਪਾਣੀ ਥੋੜਾ ਹੀ ਹੁੰਦਾ ਹੋਵੇ। ਪਰ ਅੱਜਕੱਲ ਤਾਂ ਪੰਛੀ ਤਿਹਾਏ ਨੇ ਤੇ ਖਾਲੀ ਘੜਾ ਵੀ ਕਿਧਰੇ ਨਹੀਂ ਦਿੱਸਦਾ । ਪਾਣੀ ਦੀ ਤਿੱਪ ਤਾਂ ਕਿੱਥੋਂ ਲੱਭਣੀ ਹੈ।
    ਵਰਿੰਦਰਜੀਤ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ