ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Aug 2012

ਮੋਮਬੱਤੀਆਂ


1.
ਪਾਟਿਆ ਨੋਟ 
ਗੁਰਦੁਆਰੇ ਟੇਕੇ
ਨਾ ਚੱਲਿਆ ਜੋ।
2.
ਮਾਂ ਨੂੰ ਫੜ੍ਹਾਵੇ
ਚਾਬੀਆਂ ਵਾਲ਼ਾ ਗੁੱਛਾ 
ਸੱਸ ਤੋਂ ਫੜ੍ਹੇ ।
3.
ਮੋਮਬੱਤੀਆਂ 
ਚਾਨਣ ਕਰਦੀਆਂ
ਆਪ ਸੜਕੇ ।

ਕਮਲ ਸੇਖੋਂ
(ਪਟਿਆਲਾ)

6 comments:

 1. ਕਮਲ ਜੀ ਦੀ ਕਲਮ ਨਵੇਕਲੇ ਜਿਹੇ ਵਿਸ਼ੇ ਦੀ ਪਕੜ ਰੱਖਣ ਦੇ ਸਮਰੱਥ ਹੈ।
  ਤਿੰਨੋਂ ਹੀ ਹਾਇਕੁ ਸ਼ਲਾਘਾਯੋਗ ਹਨ; ਖਾਸ ਕਰਕੇ ਫਟੇ ਨੋਟ ਵਾਲ਼ਾ ਹਰ ਇੱਕ ਦਾ ਧਿਆਨ ਖਿੱਚਦਾ ਹੈ। ਸਾਡੇ 'ਚੋਂ ਬਹੁਤੇ ਇਓਂ ਹੀ ਕਰਦੇ ਨੇ ....ਚੱਲੋ ਬਾਬੇ ਨੇ ਕਿਹੜਾ ਬੋਲਣਾ ਹੈ ....ਹੋਰ ਕਿਤੇ ਨੋਟ ਨਹੀਂ ਚੱਲਿਆ ਤਾਂ ਏਥੇ ਤਾਂ ਕੰਮ ਸਾਰ ਹੀ ਦੇਵੇਗਾ।
  ਹਰਦੀਪ

  ReplyDelete
  Replies
  1. ਸ਼ੁਕਰੀਆ ਹਰਦੀਪ ਜੀ

   Delete
 2. ਮੋਮਬੱਤੀਆਂ
  ਚਾਨਣ ਕਰਦੀਆਂ
  ਆਪ ਸੜਕੇ ।
  ਬਹੁਤ ਖੂਬ ਕਮਲ ਜੀ,ਲਿਖਦੇ ਰਹੋ।

  ਭੂਪਿੰਦਰ।

  ReplyDelete
  Replies
  1. ਸ਼ੁਕਰੀਆ ਭੁਪਿੰਦਰ ਜੀ

   Delete
 3. Anonymous13.8.12

  ਬਹੁਤ ਖੂਬ ਕਮਲ ਜੀ.........

  ReplyDelete
 4. nice efforts good poetry

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ