ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Aug 2012

ਆਜ਼ਾਦੀ ਬਨਾਮ ਸੰਨ ਸੰਤਾਲੀ - 5

ਆਜ਼ਾਦੀ .....ਕਿੰਨਾ ਵਧੀਆ ਖਿਆਲ ਹੈ
ਤਾਰਿਆਂ ਦੇ ਟਿਮਕਣ ਵਰਗਾ................
ਅੱਜ ਮੇਰੇ ਜਹਿਨ 'ਚ ਆਜ਼ਾਦੀ ਦੇ ਅਰਥ ਹੋਰ ਵੀ ਵਿਸ਼ਾਲ ਕੈਨਵਸ 'ਤੇ ਫੈਲ ਰਹੇ ਹਨ । ਮੈਨੂੰ ਲੱਗਦਾ ਹੈ ਆਜ਼ਾਦੀ ਨਾਂ ਹੈ ਜਿਉਣ ਢੰਗ ਦੀ ਮਰਜ਼ੀ ਦਾ ਤੇ ਆਪਣਿਆਂ 'ਤੇ ਜ਼ਬਰ ਨਹੀਂ ਸਗੋਂ ਓਹਨਾਂ ਨੂੰ ਉਚਿਆਉਣ ਦਾ ।  ਆਪਣਿਆਂ 'ਤੇ ਤਸ਼ੱਦਦ ਕਿਸੇ ਕੌਮ ਦੀ ਗੁਲਾਮੀ ਨਾਲੋਂ ਵੀ ਭੈੜਾ ਹੈ ।
ਸਾਡੇ ਹਾਇਕੁ ਕਵੀ ਕੀ ਕਹਿੰਦੇ ਨੇ ਪੜ੍ਹਦੇ ਰਹਿਣਾ .........

ਪ੍ਰੋ ਦਵਿੰਦਰ ਕੌਰ ਸਿੱਧੂ
1.

ਪੋਚੇ ਮਾਰਦੀ
ਕਦੋਂ ਮਿਲੁ ਆਜ਼ਾਦੀ
 ਸੋਚਦੀ ਓਹ
2
ਤਰਿੰਗਾ ਵੇਖ
ਦੱਸ ਤਾਂ ਕਿੰਨੇ ਰੰਗ
ਸੋਚਿਆ ਵੀ ਸੀ ?
3
ਆਜ਼ਾਦੀ ਮਿਲੀ
ਓਹੀ  ਲੀਹਾਂ ਨਾ ਵਾਹ
ਸਭ ' ਚ ਵੰਡ
4
ਆਪਣਾ ਘਰ
ਸੁੱਖ ਦਾ ਸਾਹ ਲਿਆ
ਏਹੋ  ਆਜ਼ਾਦੀ

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ )

3 comments:

 1. ਪੋਚੇ ਮਾਰਦੀ
  ਕਦੋਂ ਮਿਲੁ ਆਜ਼ਾਦੀ
  ਸੋਚਦੀ ਓਹ
  ਬਹੁਤ ਖੂਬਸੂਰਤ ਹਾਇਕੁ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਭਾਣੇ ਆਜ਼ਾਦੀ ਅਜੇ ਆਈ ਹੀ ਨਹੀਂ। ਭਾਰਤ ਦੇਸ਼ ਅੰਦਰ ਹਰ ਵਿਅਕਤੀ ਨੂੰ ਉਸ ਦੀ ਯੋਗਤਾ ਮੁਤਾਬਿਕ ਕਿਰਤ ਮਿਲ ਜਾਵੇ ਅਤੇ ਵੇਤਨ ਵੀ ਵਧੀਆ ਹੋਵੇ ਤਾਂ ਭਾਰਤ ਸੁਅਰਗ ਹੋਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਇਹ ਆਜ਼ਾਦੀ ਇੱਕ-ਨਾ-ਇੱਕ ਦਿਨ ਜਰੂਰ ਆਵੇਗੀ।

  ReplyDelete
 2. Anonymous19.8.12

  ਖੂਬਸੂਰਤ ਹਾਇਕੁ.......

  ReplyDelete
 3. ਆਜ਼ਾਦੀ ਮਿਲੀ
  ਓਹੀ ਲੀਹਾਂ ਨਾ ਵਾਹ
  ਸਭ 'ਚ ਵੰਡ
  ਡਾ. ਸਾਹਿਬ ਬੜੀ ਡੂੰਘੀ ਗੱਲ ਸਹਿਜੇ ਹੀ ਕਹਿ ਗਏ।
  ਕਮਾਲ ਦਾ ਹਾਇਕੁ !

  ਵਰਿੰਦਰਜੀਤ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ