ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ- 6

ਆਜ਼ਾਦੀ ........ਕਿੰਨਾ ਸੋਹਣਾ ਖਿਆਲ ਹੈ
ਤਾਰਿਆਂ ਦੇ ਟਿਮਕਣ ਵਰਗਾ..............
ਏਸ ਟਿਮਕਣ ਨੂੰ ਕਿਹੜੀ ਬੱਦਲੋਟੀ ਨੇ ਕੱਜ ਲਿਆ ਹੈ ਅੱਜ .....ਚੰਗੂ ਕੁਝ ਦਿਖਾਈ ਨਹੀਂ ਦਿੰਦਾ। ਅਸੀਂ ਅੱਜ ਕਿਸ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਾਂ ? ਓਹ ਆਜ਼ਾਦੀ ਜਿਹੜੀ 'ਕੱਲੀ ਨਹੀਂ ਸੀ ਆਈ....ਨਾਲ਼ ਲੈ ਕੇ ਆਈ ਸੀ ਵਿਛੋੜੇ ਦਾ ਦੁੱਖ ਤੇ ਡੂੰਘੇ ਫੱਟ ਜਿਹੜੇ ਅੱਜੇ ਤੱਕ ਅੱਲੇ ਨੇ।
ਸਾਡੇ ਹਾਇਕੁ ਕਵੀ ਦਾ ਇਸ ਬਾਰੇ ਕੁਝ ਇੰਝ ਕਹਿਣਾ ਹੈ......
ਡਾ. ਹਰਦੀਪ ਕੌਰ ਸੰਧੂ 


1.
ਭੁੱਖਾ ਏ ਬੱਚਾ
ਬੰਨ ਤਿਰੰਗਾ ਡੰਡੇ
ਮਾਂ ਰੋਟੀ ਮੰਗੇ

2.
ਫੇਲ੍ਹ ਹੈ ਬੇਟਾ
ਵੋਟਾਂ 'ਚ ਬਹੁਮੱਤ
ਵੰਡਣ ਲੱਡੂ 

3.
ਸੋਨੇ ਦੀ ਚਿੜੀ
ਉੱਡੇ ਵਿਦੇਸ਼ੀਂ ਖੰਭ
ਤਿਰੰਗਾ ਦੇਸ਼

4.
ਕੋਈ ਨਾ ਭੁੱਖਾ
ਨੇਤਾ ਦੇਵੇ ਭਾਸ਼ਣ
ਆਜ਼ਾਦੀ ਦਿਨ 

ਰਣਜੀਤ ਸਿੰਘ ਪ੍ਰੀਤ
(ਭਗਤਾ-ਪੰਜਾਬ) 

4 comments:

 1. welcom to haiku-lok preet ji. all haiku are very heart touching. congrats.

  ReplyDelete
 2. Anonymous19.8.12

  nice ji

  ReplyDelete
 3. ਰਣਜੀਤ ਜੀ ਹੋਰਾਂ ਦੇ ਹਾਇਕੁ ਪਹਿਲੀ ਵਾਰ ਪੜ੍ਹੇ। ਵਧੀਆ ਲੱਗੇ।
  ਕੋਈ ਨਾ ਭੁੱਖਾ
  ਨੇਤਾ ਦੇਵੇ ਭਾਸ਼ਣ
  ਆਜ਼ਾਦੀ ਦਿਨ
  ਕਾਸ਼ ਨੇਤਾ ਸੱਚ ਨੂੰ ਵੇਖ ਸਕਣ ਤੇ ਕੁਝ ਆਮ ਜਨਤਾ ਬਾਰੇ ਵੀ ਸੋਚਣ !
  ਆਸ ਕਰਦੇ ਹਾਂ ਕਿ ਆਪਜੀ ਦੇ ਹਾਇਕੁ ਆਉਂਦੇ ਸਮੇਂ 'ਚ ਏਸੇ ਤਰਾਂ ਪੜ੍ਹਨ ਨੂੰ ਮਿਲ਼ਦੇ ਰਹਿਣਗੇ।

  ਵਰਿੰਦਰਜੀਤ

  ReplyDelete
  Replies
  1. ਛੋਟੇ ਵੀਰ ਭੁਪਿੰਦਰ ਜੀ,ਬਾਜਵਾ ਜੀ,ਅਤੇ ਵਰਿੰਦਰ ਜੀ ਬਹੁਤ ਬਹੁਤ ਧੰਨਵਾਦ। ਕੋਸ਼ਿਸ਼ ਕਰਾਂਗਾ ਕੁੱਝ ਸਾਂਝਾ ਕਰਦਾ ਰਹਾਂ ।
   ਪਿਆਰ ਨਾਲ ਤੁਹਾਡਾ ਆਪਣਾ,
   ਰਣਜੀਤ ਸਿੰਘ ਪ੍ਰੀਤ

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ