ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ - 7

ਆਜ਼ਾਦੀ ਦੇ ਹਾਇਕੁ ਕੜੀ ਦਾ ਆਖ਼ਰੀ ਦਿਨ.............
ਆਜ਼ਾਦੀ ..........
ਕਦੇ ਲੱਗਦਾ ਇਹ ਖਿਆਲ 
ਪਰੀਬੰਦਾਂ ਦੀ ਟੁਣਕਾਰ ਵਰਗਾ........
ਕਾਸ਼ ਇਹ ਖਿਆਲ ਨਾ ਰਹਿ ਕੇ ਹਕੀਕਤ ਬਣ ਜਾਵੇ......ਬੱਸ ਏਹੋ ਦੁਆ ਹੈ ਸਾਡੀ ਸਾਰਿਆਂ ਦੀ ।

ਹੇਠ ਲਿਖਿਆ ਹਾਇਕੁ 1976-77 ਦੇ ਪ੍ਰੀਤਲੜੀ ਰਸਾਲੇ ਦੇ ਕਿਸੇ ਅੰਕ 'ਚ ਛਪਿਆ ਸੀ। ਪ੍ਰੋ. ਦਵਿੰਦਰ ਕੌਰ ਸਿੱਧੂ ਨੇ ਇਹ ਹਾਇਕੁ ਸਾਂਝਾ ਕਰਦਿਆਂ ਦੱਸਿਆ ਕਿ ਹਾਇਕੁ ਤਾਂ ਯਾਦ ਰਹਿ ਗਿਆ ਪਰ ਲੇਖਕ ਦਾ ਨਾਂ ਭੁੱਲ ਗਿਆ। ਜਦੋਂ ਦਵਿੰਦਰ ਹੋਰਾਂ ਨੇ ਇਹ ਹਾਇਕੁ ਪੜ੍ਹਿਆ ਓਦੋਂ ਹਾਇਕੁ -ਕਾਵਿ ਬਾਰੇ ਸਾਡੇ 'ਚੋਂ ਬਹੁਤਿਆਂ ਨੂੰ ਪਤਾ ਨਹੀਂ ਸੀ।

ਬੇਰੁਜ਼ਗਾਰੀ
ਆਜ਼ਾਦੀ ਦੇ ਝੰਡੇ ਨੂੰ 
ਲੱਗੀ ਸਿਉਂਕ
        (ਬੇਨਾਮ)

ਡਾ. ਹਰਦੀਪ ਕੌਰ ਸੰਧੂ 

1.
ਪੱਛੋਂ ਦਾ ਬੁੱਲਾ
ਓਧਰੋਂ ਖੁਸ਼ਬੂ ਲੈ
ਟੱਪਿਆ ਹੱਦਾਂ

2.
ਦਿਲ 'ਚ ਖੌਲੇ
ਕਸਕ ਵਤਨ ਦੀ
ਬੂਹੇ ਤੇ ਖੋਲ੍ਹ

3.
ਸਾਂਝ ਦਿਲਾਂ ਦੀ
ਤੋੜਦੀ ਸਰਹੱਦਾਂ
ਧੜਕ ਉੱਠੀ

4.
ਪੰਜ ਪਾਣੀਆਂ
ਗੱਲ਼ ਲੱਗ ਮਿਲਣਾ
ਵਾਹ ਨਾ ਲੀਕਾਂ

5.
ਅਮਨ ਟਿੱਕਾ
ਲਾਈਏ ਕੌਮ ਮੱਥੇ
ਆਜ਼ਾਦੀ ਦੇ ਨਾਂ 

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਦਰ - ਮੋਗਾ) 

5 comments:

 1. Anonymous19.8.12

  ਸਾਰੇ ਹੀ ਹਾਇਕੁ ਬਹੁਤ ਹੀ ਪਿਆਰੇ....

  ReplyDelete
 2. ਦਵਿੰਦਰ ਭੈਣ ਜੀ ਦੇ ਹਾਇਕੁ ਬੜੇ ਹੀ ਵਧੀਆ ਤੇ ਪ੍ਰਭਾਵਸ਼ਾਲੀ ਹੁੰਦੇ ਨੇ।
  ਦਿਲ 'ਚ ਖੌਲੇ
  ਕਸਕ ਵਤਨ ਦੀ
  ਬੂਹੇ ਤੇ ਖੋਲ੍ਹ
  ਇਸ ਹਾਇਕੁ 'ਚ ਭੈਣ ਨੇ ਉਨ੍ਹਾਂ ਦਿਲਾਂ ਦੀ ਗੱਲ ਕੀਤੀ ਹੈ ਜੋ ਆਵਦੇ ਭਰੇ-ਭਕੁੰਨੇ ਘਰ ਛੱਡ ਏਧਰ ਆ ਗਏ ਸੀ ਤੇ ਆਪਣਾ ਓਹ ਪਿੰਡ ਵੇਖਣਾ ਮੁੜ ਨਸੀਬ ਨਹੀਂ ਹੋਇਆ ।

  ਵਰਿੰਦਰਜੀਤ

  ReplyDelete
 3. ਦਿਲ 'ਚ ਖੌਲੇ
  ਕਸਕ ਵਤਨ ਦੀ
  ਬੂਹੇ ਤੇ ਖੋਲ੍ਹ
  ਬਹੁਤ ਖੂਬਸੂਰਤ ਅਤੇ ਆਕਰਸ਼ਕ ਚਿਤਰਣ।

  ReplyDelete
 4. बाह्न दविन्दर जी के सभी हाइकु बहुत अच्छे हैं । आपने 197-77 की प्रीतलड़ी का सन्दर्भ देकर निम्न हाइकु दिया है
  -ਬੇਰੁਜ਼ਗਾਰੀ
  ਆਜ਼ਾਦੀ ਦੇ ਝੰਡੇ ਨੂੰ
  ਲੱਗੀ ਸਿਉਂਕ
  (ਬੇਨਾਮ) इससे सिद्ध होता है कि पंजाबी में हाइकु की धारा तब सही मार्ग पर थी और अब हरदीप जी ने उसी रास्ते पर उसको मोड़ने का अभियान चलाया है जो ज़रुर सफल होगा ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ