ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Sept 2012

ਖੇਸ-ਫੁਲਕਾਰੀ (ਹਾਇਗਾ)

ਪੇਂਡੂ ਵਿਰਸੇ ਦੀ ਜਿੰਦ-ਜਾਨ ਖੇਸ, ਦਰੀਆਂ , ਫੁਲਕਾਰੀਆਂ ਜੋ ਪੇਟੀ ਜਾਂ ਸੰਦੂਕ 'ਚ ਸਾਂਭ ਕੇ ਰੱਖੇ ਜਾਂਦੇ ਸਨ ਅੱਜ ਦੇ ਦੌਰ 'ਚ ਅਲੋਪ ਹੋ ਰਹੇ ਹਨ। ਇਨ੍ਹਾਂ ਨੂੰ ਸਾਂਭਣਾ ਸਾਡਾ ਫ਼ਰਜ਼ ਹੈ ਜੋ ਸਾਡੇ ਪੁਰਖਿਆਂ ਦੇ ਮਿਹਨਤੀ ਤੇ ਕਲਾਕਾਰ ਹੋਣ ਦੀ ਹਾਮੀ ਭਰਦੇ ਹਨ। ਇਨ੍ਹਾਂ ਖੇਸਾਂ ਦੇ ਤੰਦਾਂ ਤੇ ਫੁਲਕਾਰੀਆਂ ਦੇ ਧਾਗਿਆਂ 'ਚ ਪਰੋਏ ਮੋਹ ਨੂੰ ਦਿਲ 'ਚ ਸਾਂਭੀ ਬੈਠਾ ਸਾਡਾ ਹਾਇਕੁ ਕਵੀ ਕੁਝ ਇਓਂ ਬਿਆਨਦਾ ਹੈ ਆਪਣੀ ਹਾਇਕੁ ਕਲਮ ਨਾਲ਼.................




ਦਿਲਜੋਧ ਸਿੰਘ 
( ਬਟਾਲ਼ਾ-ਦਿੱਲੀ-ਅਮਰੀਕਾ) 
ਨੋਟ: ਇਹ ਪੋਸਟ ਹੁਣ ਤੱਕ 103 ਵਾਰ ਖੋਲ੍ਹ ਕੇ ਪੜ੍ਹੀ ਗਈ ।

11 comments:

  1. ਡਾ. ਸ਼ਿਆਮ ਸੁੰਦਰ ਦੀਪਤੀ ਜੀ ਨੇ ਮੇਲ ਰਾਹੀਂ ਸੁਨੇਹਾ ਘੱਲਿਆ ਹੈ......
    "ਮੈਂ ਕੱਲ ਵੀ ਹਾਇਗਾ( ਚਿੜੀ ਰੰਗੀਲੀ ) ਵੇਖਿਆ ਸੀ ਤੇ ਅੱਜ ਵੀ ਵੇਖ ਲਿਆ ਹੈ। ਨਿਸਚਤ ਹੀ .....ਹਾਇਕੁ-ਲੋਕ ਬਹੁਤ ਥੋੜੇ ਸਮੇਂ 'ਚ ਹਿੰਦੀ ਹਾਇਕੁ ਦੇ ਹਾਣ ਦਾ ਹੁੰਦਾ ਜਾ ਰਿਹਾ ਹੈ।"
    ਡਾ. ਸ਼ਿਆਮ ਸੁੰਦਰ ਦੀਪਤੀ
    ਅੰਮ੍ਰਿਤਸਰ

    ReplyDelete
  2. ਸਤਿਕਾਰਤ ਦਿਲਜੋਧ ਸਿੰਘ ਜੀ ਦੇ ਹਾਇਕੁ ਜਿੰਨੇ ਸੋਹਣੇ ਤੇ ਭਾਵਪੂਰਤ ਹਨ ਓਨੇ ਹੀ ਵਧੀਆ ਅੰਦਾਜ਼ 'ਚ ਹਰਦੀਪ ਭੈਣ ਜੀ ਨੇ ਹਾਇਗਾ ਬਣਾ ਕੇ ਪੇਸ਼ ਕੀਤਾ ਹੈ। ਅੱਖਰ-ਅੱਖਰ ਬੋਲਦਾ ਹੈ।
    ਹਾਇਕੁ ਲੋਕ ਵਧਾਈ ਦਾ ਪਾਤਰ ਹੈ।

    ਵਰਿੰਦਰਜੀਤ

    ReplyDelete
  3. Hardeep u r great. you have presented my haiku in a colourful way..So nice of you

    ReplyDelete
  4. ਦਿਲਜੋਧ ਬਾਈ ਜੀ, ਜਿੰਨੀ ਸ਼ਿੱਦਤ ਨਾਲ਼ ਤੁਸਾਂ ਨੇ ਇਹ ਹਾਇਕੁ ਰਚੇ ਤੇ ਹਾਇਕੁ ਲੋਕ ਦਾ ਸ਼ਿੰਗਾਰ ਬਨਾਉਣ ਲਈ ਭੇਜੇ ਬੱਸ ਓਸ 'ਤੇ ਛੋਟੀ ਜਿਹੀ ਝਾਲਰ ਮੈਂ ਆਵਦੀ ਰੁਚੀ ਤੇ ਕਲਾਕਾਰੀ ਦੀ ਲਾ ਦਿੱਤੀ ਸੀ। ਤੁਹਾਡੇ ਦਿੱਤੇ ਮਾਣ ਲਈ ਮੈਂ ਆਪ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
    ਬਾਕੀ ਸਾਰੇ ਪਾਠਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜਿੰਨ੍ਹਾਂ ਨੇ ਹਾਇਕੁ ਦੀ ਰੂਹ ਪਛਾਣ ਦੋ ਬੋਲਾਂ ਦੀ ਸਾਂਝ ਪਾਈ ਤੇ ਹਾਇਗਾ ਨੂੰ ਪਸੰਦ ਕੀਤਾ।

    ਹਰਦੀਪ

    ReplyDelete
  5. ਬਹੁਤ ਵਧੀਆ ਹਾਇਗਾ ਜੀ।

    ReplyDelete
  6. ਤੁਹਾਡੇ ਹਾਇਕੂ ਦੇ ਬਿਬ ਅਤੇ ਅਹਿਸਾਸ ਵਿਚਲਾ ਸੂਖਮ ਸਬੰਧ ਰੰਗੀਨੀ ਨਾਲ ਉਦਾਸੀ ਵੀ ਬਿਖੇਰਦਾ ਹੈ. ਹਰਦੀਪ ਜੀ ਨੇ ਬੜੇ ਸੁੰਦਰ ਚਿਤਰਾਂ ਵਿਚ ਹਾਇਗਾ ਪੇਸ਼ ਕੀਤਾ ਹੈ. ਸ਼ੁਭ ਕਾਮਨਾਵਾਂ ਸਹਿਤ
    ਦਵਿੰਦਰ ਸਿਧੂ

    ReplyDelete
  7. Anonymous29.9.12

    ਬਹੁਤ ਹੀ ਖੂਬਸੂਰਤ ਹਾਇਗਾ ਜੀ।

    ReplyDelete
  8. ਬਹੁਤ ਵਧੀਆ ਜਾਣਕਾਰੀ ਜੀ

    ReplyDelete
  9. ਬਹੁਤ ਵਧੀਆ ਜਾਣਕਾਰੀ

    ReplyDelete
  10. ਬਹੁਤ ਵਧੀਆ ਜਾਣਕਾਰੀ ਜੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ