ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Sept 2012

ਗੂਗਲ ਦਾ ਜਨਮ ਦਿਨ

ਅੱਜ 27 ਸਤੰਬਰ ਨੂੰ ਗੂਗਲ ਆਪਣਾ 14ਵਾਂ ਜਨਮ ਦਿਨ ਮਨਾ ਰਿਹਾ ਹੈ। ਇੰਟਰਨੈਟ ਦੇ ਏਸ ਸਰਚ ਇੰਜਣ ਬਾਰੇ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਕਿਵੇਂ ਅੱਜ-ਕੱਲ ਇਹ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਹੈ । ਹਾਇਕੁ -ਲੋਕ ਮੰਚ ਇਸ ਦਿਨ ਦੀ ਗੂਗਲ ਨੂੰ ਹਾਇਕੁ ਰੂਪ 'ਚ ਵਧਾਈ ਦੇ ਰਿਹਾ ਹੈ।
1.
ਦਿਨ ਸੁਭਾਗਾ
ਜਸ਼ਨ ਮਨਾਉਂਦਾ
ਗੂਗਲ ਕਾਕਾ
2.
ਛੋਟੀ ਉਮਰੇ
ਬਣਿਆ ਜਵਾਕਾਂ ਦਾ 
ਗੂਗਲ ਬਾਪੂ
3.
ਲੋੜ ਕੋਈ ਨਾ
ਪੁੱਛ-ਪੁਛਾਉਣ ਦੀ 
ਕਰੋ ਗੂਗਲ 

ਡਾ. ਹਰਦੀਪ ਕੌਰ ਸੰਧੂ 
ਸਿਡਨੀ-ਬਰਨਾਲ਼ਾ 
*******
ਗੂਗਲ ਕੀਤਾ
ਲਿਖ-ਲਿਖਾ ਪਰਚਾ 
ਭਲ ਬਣਾਈ 
ਜਨਮੇਜਾ ਸਿੰਘ ਜੌਹਲ
(ਲੁਧਿਆਣਾ)
ਨੋਟ: ਸਾਡੇ ਪਾਠਕ/ ਲੇਖਕ ਗੂਗਲ ਦੇ ਜਨਮ ਦਿਨ ਸਬੰਧੀ ਜੇ ਕੋਈ ਹੋਰ ਹਾਇਕੁ ਏਸ ਪੋਸਟ 'ਚ ਜੋੜਨਾ ਚਾਹੁਣ ਤਾਂ ਭੇਜ ਸਕਦੇ ਹਨ।

2 comments:

  1. ਗੂਗਲ ਦੇ ਜਨਮ ਦਿਨ ਦੇ ਜਸ਼ਨਾ 'ਚ ਸ਼ਾਮਿਲ ਹੁੰਦੇ ਹੋਏ ਜਨਮੇਜਾ ਸਿੰਘ ਜੀ ਨੇ ਬੇਨਤੀ ਨੂੰ ਸਵੀਕਾਰਦੇ ਪੋਸਟ ਦੇ ਪ੍ਰਕਾਸ਼ਿਤ ਹੋਣ ਦੇ ਕੁਝ ਮਿੰਟਾਂ ਬਾਦ ਹੀ ਆਪਣੇ ਹਿੱਸੇ ਦੀ ਸਾਂਝ ਪਾਈ। ਇਸ ਲਈ ਹਾਇਕੁ-ਲੋਕ ਆਪ ਜੀ ਦਾ ਧੰਨਵਾਦ ਕਰਦਾ ਹੈ।

    ReplyDelete
  2. ਗੂਗਲ ਦੇ ੧੪ਵੇ ਜਨਮ ਦਿਨ 'ਤੇ ਡਾ. ਹਰਦੀਪ ਅਤੇ ਜਨਮੇਜਾ ਜੋਹਲ ਜੀ ਦੇ ਹਾਇਕੂ ਬਹੁਤ ਵਧੀਆ ਲੱਗੇ. ਖਾਸ ਕਰ :
    ਛੋਟੀ ਉਮਰੇ
    ਬਣਿਆ ਜਵਾਕਾਂ ਦਾ
    ਗੂਗਲ ਬਾਪੂ
    ਦਵਿੰਦਰ ਕੌਰ ਸਿਧੂ, ਦੌਧਰ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ