ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Oct 2012

ਗੂਗਲ ਦਾਦਾ

'ਜਿਸ ਨੂੰ ਚਾਹਉਸ ਨੂੰ ਲੱਭੇ ਰਾਹ' ਦੇ ਅਨੁਸਾਰ ਜੇ ਕਿਸੇ ਨੂੰ ਕੋਈ ਕੰਮ ਕਰਨ ਦੀ ਦਿਲੋਂ ਇੱਛਾ ਹੋਵੇਤਾਂ ਉਸ ਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ। ਕੁਝ ਅਜਿਹਾ ਹੀ ਹੋਇਆ ਹਾਇਕੁ-ਲੋਕ ਨਾਲ਼ ਹੁਣੇ-ਹੁਣੇ ਜੁੜੀ ਮਨਵੀਰ ਨਾਲ਼। ਪ੍ਰੋ. ਦਵਿੰਦਰ ਕੌਰ ਸਿੱਧੂ ਦੀ ਪ੍ਰੇਰਨਾ ਸਦਕਾ ਉਹ ਹਾਇਕੁ ਪੜ੍ਹਨ ਲੱਗੀ। 27 ਸਤੰਬਰ 2012 ਨੂੰ ਹਾਇਕੁ-ਲੋਕ 'ਤੇ ਦਿੱਤੇ ਗੂਗਲ ਦੇ 14ਵੇਂ ਜਨਮ ਦਿਨ 'ਤੇ ਹਾਇਕੁ ਲਿਖਣ ਦੇ ਸੱਦੇ ਨੂੰ ਕਬੂਲਦੀ ਮਨਵੀਰ ਓਸ ਕੜੀ 'ਚ ਸ਼ਾਮਲ ਹੋਣ ਲਈ ਹਾਇਕੁ ਲਿਖ ਲਿਆਈ। ਪ੍ਰੋ. ਦਵਿੰਦਰ ਕੌਰ ਸਿੱਧੂ ਦੀ ਦਿੱਤੀ ਸੇਧ ਸਦਕਾ ਅੱਜ ਮਨਵੀਰ ਕੌਰ ਹਾਇਕੁ-ਲੋਕ ਮੰਚ 'ਤੇ ਹਾਜ਼ਰ ਹੈ। 

1.
ਸਾਡਾ ਗੂਗਲ
ਰੰਗ ਹੈ ਬਿਖੇਰਦਾ
ਮਨ ਭਾਉਂਦਾ 

2.
ਇੱਕੋ ਕਲਿੱਕ
ਦੇਵੇ ਦਸ ਜਵਾਬ
ਗੂਗਲ ਦਾਦਾ 

3.
ਉਮਰ ਚੌਦਾਂ 
ਹੈ ਗੂਗਲ ਕਿਸ਼ੋਰ 
ਸਭ ਜਾਣਦਾ 

ਮਨਵੀਰ ਕੌਰ
(ਦੌਧਰ-ਮੋਗਾ)

7 comments:

 1. ਛੋੱਟੀ ਜਹੀ ਕੁੜੀ , ਹਾਇਕੁ ਲੈਕੇ ਤੁਰੀ । ਬਹੁਤ ਸੁੰਦਰ ਲਿਖਤ ॥

  ReplyDelete
 2. ਮਨਵੀਰ ਜੀ ਦਾ ਹਾਇਕੁ-ਲੋਕ 'ਤੇ ਨਿੱਘਾ ਸੁਆਗਤ ਹੈ।

  ਬਹੁਤ ਵਧੀਆ ਲੱਗੇ ਸਾਰੇ ਹਾਇਕੁ !

  ਗੂਗਲ ਦਾਦੇ ਦਾ ਕੀ ਕਹਿਣਾ....ਵਾਹ !

  ReplyDelete
 3. ਨਵਜੋਤ ਨੇ ਈ-ਮੇਲ ਰਾਹੀਂ ਸੁਨੇਹਾ ਭੇਜਿਆ..........

  I really enjoyed reading haiku on Goog.

  All are very good.

  Navjot

  ReplyDelete
 4. गूगल के बारे में लिखे हाइकु में तो नवीनता है ही , दूसरी उपलब्धि है मनवीर कौर को हाइकुलोक से जोड़ना । बहुत बधाई !!

  ReplyDelete
 5. ਮਨਵੀਰ ਨੂੰ ਹਾਇਕੁ-ਲੋਕ ਮੰਚ 'ਤੇ ਜੀ ਆਇਆਂ ਆਖਦੀ ਹਾਂ। ਦਵਿੰਦਰ ਭੈਣ ਜੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਬਣਦਾ ਹੈ ਜਿੰਨ੍ਹਾਂ ਦੀ ਪ੍ਰੇਰਨਾ ਸਦਕਾ ਮਨਵੀਰ ਹਾਇਕੁ ਲੋਕ ਨਾਲ਼ ਜੁੜੀ ਹੈ।
  ਮਨਵੀਰ ਦੀ ਪਹਿਲੀ ਕੋਸ਼ਿਸ਼ ਬਹੁਤ ਵਧੀਆ ਹੈ ਤੇ ਆਸ ਹੈ ਕਿ ਇਹ ਕਲਮ ਅਗੋਂ ਤੋਂ ਵੀ ਹੋਰ ਹਾਇਕੁ ਲੈ ਕੇ ਸਾਡੇ ਨਾਲ਼ ਜੁੜੀ ਰਹੇਗੀ।
  ਬਹੁਤ ਵਧਾਈ ਮਨਵੀਰ ਨੂੰ!

  ReplyDelete
 6. docter sindhu buhat vadea oprala he

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ