'ਜਿਸ ਨੂੰ ਚਾਹ, ਉਸ ਨੂੰ ਲੱਭੇ ਰਾਹ' ਦੇ ਅਨੁਸਾਰ ਜੇ ਕਿਸੇ ਨੂੰ ਕੋਈ ਕੰਮ ਕਰਨ ਦੀ ਦਿਲੋਂ ਇੱਛਾ ਹੋਵੇ, ਤਾਂ ਉਸ ਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ। ਕੁਝ ਅਜਿਹਾ ਹੀ ਹੋਇਆ ਹਾਇਕੁ-ਲੋਕ ਨਾਲ਼ ਹੁਣੇ-ਹੁਣੇ ਜੁੜੀ ਮਨਵੀਰ ਨਾਲ਼। ਪ੍ਰੋ. ਦਵਿੰਦਰ ਕੌਰ ਸਿੱਧੂ ਦੀ ਪ੍ਰੇਰਨਾ ਸਦਕਾ ਉਹ ਹਾਇਕੁ ਪੜ੍ਹਨ ਲੱਗੀ। 27 ਸਤੰਬਰ 2012 ਨੂੰ ਹਾਇਕੁ-ਲੋਕ 'ਤੇ ਦਿੱਤੇ ਗੂਗਲ ਦੇ 14ਵੇਂ ਜਨਮ ਦਿਨ 'ਤੇ ਹਾਇਕੁ ਲਿਖਣ ਦੇ ਸੱਦੇ ਨੂੰ ਕਬੂਲਦੀ ਮਨਵੀਰ ਓਸ ਕੜੀ 'ਚ ਸ਼ਾਮਲ ਹੋਣ ਲਈ ਹਾਇਕੁ ਲਿਖ ਲਿਆਈ। ਪ੍ਰੋ. ਦਵਿੰਦਰ ਕੌਰ ਸਿੱਧੂ ਦੀ ਦਿੱਤੀ ਸੇਧ ਸਦਕਾ ਅੱਜ ਮਨਵੀਰ ਕੌਰ ਹਾਇਕੁ-ਲੋਕ ਮੰਚ 'ਤੇ ਹਾਜ਼ਰ ਹੈ।
2.
3.
1.
ਸਾਡਾ ਗੂਗਲ
ਸਾਡਾ ਗੂਗਲ
ਰੰਗ ਹੈ ਬਿਖੇਰਦਾ
ਮਨ ਭਾਉਂਦਾ
2.
ਇੱਕੋ ਕਲਿੱਕ
ਦੇਵੇ ਦਸ ਜਵਾਬ
ਗੂਗਲ ਦਾਦਾ
3.
ਉਮਰ ਚੌਦਾਂ
ਹੈ ਗੂਗਲ ਕਿਸ਼ੋਰ
ਸਭ ਜਾਣਦਾ
ਮਨਵੀਰ ਕੌਰ
(ਦੌਧਰ-ਮੋਗਾ)
ਮਨਵੀਰ ਕੌਰ
(ਦੌਧਰ-ਮੋਗਾ)
ਛੋੱਟੀ ਜਹੀ ਕੁੜੀ , ਹਾਇਕੁ ਲੈਕੇ ਤੁਰੀ । ਬਹੁਤ ਸੁੰਦਰ ਲਿਖਤ ॥
ReplyDeleteਮਨਵੀਰ ਜੀ ਦਾ ਹਾਇਕੁ-ਲੋਕ 'ਤੇ ਨਿੱਘਾ ਸੁਆਗਤ ਹੈ।
ReplyDeleteਬਹੁਤ ਵਧੀਆ ਲੱਗੇ ਸਾਰੇ ਹਾਇਕੁ !
ਗੂਗਲ ਦਾਦੇ ਦਾ ਕੀ ਕਹਿਣਾ....ਵਾਹ !
ਨਵਜੋਤ ਨੇ ਈ-ਮੇਲ ਰਾਹੀਂ ਸੁਨੇਹਾ ਭੇਜਿਆ..........
ReplyDeleteI really enjoyed reading haiku on Goog.
All are very good.
Navjot
गूगल के बारे में लिखे हाइकु में तो नवीनता है ही , दूसरी उपलब्धि है मनवीर कौर को हाइकुलोक से जोड़ना । बहुत बधाई !!
ReplyDeletewell done.
ReplyDeleteਮਨਵੀਰ ਨੂੰ ਹਾਇਕੁ-ਲੋਕ ਮੰਚ 'ਤੇ ਜੀ ਆਇਆਂ ਆਖਦੀ ਹਾਂ। ਦਵਿੰਦਰ ਭੈਣ ਜੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਬਣਦਾ ਹੈ ਜਿੰਨ੍ਹਾਂ ਦੀ ਪ੍ਰੇਰਨਾ ਸਦਕਾ ਮਨਵੀਰ ਹਾਇਕੁ ਲੋਕ ਨਾਲ਼ ਜੁੜੀ ਹੈ।
ReplyDeleteਮਨਵੀਰ ਦੀ ਪਹਿਲੀ ਕੋਸ਼ਿਸ਼ ਬਹੁਤ ਵਧੀਆ ਹੈ ਤੇ ਆਸ ਹੈ ਕਿ ਇਹ ਕਲਮ ਅਗੋਂ ਤੋਂ ਵੀ ਹੋਰ ਹਾਇਕੁ ਲੈ ਕੇ ਸਾਡੇ ਨਾਲ਼ ਜੁੜੀ ਰਹੇਗੀ।
ਬਹੁਤ ਵਧਾਈ ਮਨਵੀਰ ਨੂੰ!
docter sindhu buhat vadea oprala he
ReplyDelete