ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Oct 2012

ਖੱਟ-ਮਿੱਠੀਆਂ

ਰੋਜ਼ਾਨਾ ਦੇ ਜੀਵਨ ਨੂੰ ਫਲਸਫਾਨਾ ਢੰਗ ਨਾਲ਼ ਜਿਓਣ ਦੀਆਂ ਗੱਲਾਂ ਕਈ ਵਾਰ ਅਕਾ ਪੈਦਾ ਕਰਦੀਆਂ ਹਨ। ਓਦੋਂ ਕੁਝ ਹਲਕੀਆਂ-ਫੁਲਕੀਆਂ ਤੇ ਮਨ ਨੂੰ ਤਾਜ਼ਾ ਕਰਨ ਵਾਲ਼ੇ ਨੁਕਤਿਆਂ ਵੱਲ ਧਿਆਨ ਮੋੜਨਾ ਪੈਂਦਾ ਹੈ। ਜੇ ਗਹੁ ਨਾਲ਼ ਵੇਖੀਏ- ਸੁਣੀਏ ਤਾਂ ਸਾਡਾ ਸਾਰਾ ਆਲ਼ਾ-ਦੁਆਲ਼ਾ ਸਾਡੇ ਨਾਲ਼ ਬਹੁਤ ਸਾਰੀਆਂ ਗੱਲਾਂ ਕਰਦਾ ਹੈ। ਪਰ ਅਜਿਹਾ ਵੇਖਣ ਲਈ ਤੁਹਾਨੂੰ ਆਪਣੇ ਸਾਰੇ ਤਨ 'ਤੇ ਅੱਖਾਂ ਲਾਉਣੀਆਂ ਪੈਣਗੀਆਂ ਤੇ ਸੁਣਨ ਲਈ ਸਾਰੇ ਸਰੀਰ 'ਤੇ ਕੰਨ ਉਗਾਉਣੇ ਪੈਣੇ ਹਨ। ਫੇਰ ਤਾਂ ਤੁਹਾਨੂੰ ਰਸੋਈ 'ਚ ਪਏ ਆਲੂ-ਗੰਢੇ ਵੀ ਗੱਲਾਂ ਕਰਦੇ ਪ੍ਰਤੀਤ ਹੋਣਗੇ। ਲਓ ਪੇਸ਼ ਨੇ ਅਜਿਹੀਆਂ ਹੀ ਕੁਝ ਖੱਟ-ਮਿੱਠੀਆਂ ਇਨ੍ਹਾਂ ਹਾਇਕੁ/ਹਾਇਗਾ ਦੀ ਜ਼ੁਬਾਨੀ।




ਡਾ.ਹਰਦੀਪ ਕੌਰ ਸੰਧੂ 
(ਸਿਡਨੀ-ਬਰਨਾਲ਼ਾ)
(ਨੋਟ: ਇਹ ਪੋਸਟ ਹੁਣ ਤੱਕ 31 ਵਾਰ ਖੋਲ੍ਹ ਕੇ ਪੜ੍ਹੀ ਗਈ )

11 comments:

  1. तीनों हाइगा मन को मोह रहे हैं । आलू का सौन्दर्य तो बेमिसाल है अत: इन्हें बलि तो चढ़ना ही पड़ेगा ।

    ReplyDelete
  2. ਹਾਇਕੁ ਇਕ ਹੋਰ ਨਵੇਂ ਰੰਗ ਅਤੇ ਢੰਗ ਨਾਲ ਪੇਸ਼ ਕਰਣ ਲਈ ਮੁਬਾਰਕ

    ReplyDelete
  3. very entertaining haiku/haiga

    ReplyDelete
  4. ਜਨਮੇਜਾ ਸਿੰਘ ਜੌਹਲ ਜੀ ਨੇ ਈ -ਮੇਲ ਰਾਹੀਂ ਸੁਨੇਹਾ ਭੇਜਿਆ
    very good and intreasting, with vegetables.

    Janmeja Singh Johal

    ReplyDelete
  5. ਪ ਕੇ ਕੰਧ
    ਗੁਆਂਡ ਘਰੋਂ ਆਈ
    ਕੱਦੂ ਦੀ ਵੇਲ

    ਪੜ ਕੇ ਤੇ ਮੈਨੂੰ ਗੁਆਂਡ ਘਰੋਂ ਆਈ ਕੱਦੂ ਦੀ ਵੇਲ ਯਾਦ aa gai hardeep ji ....:))

    bahut hii vadhiaa likhiaa tusin ....

    ReplyDelete
  6. ਸਾਰੇ ਹਾਇਕੁ ਤੇ ਹਾਇਗਾ ਵੇਖ ਕੇ ਬਹੁਤ ਮਜ਼ਾ ਆਇਆ....ਹਲਕੇ-ਫੁਲਕੇ ਨੇ....ਜ਼ਿੰਦਗੀ ਦੇ ਭਾਰੀ ਸ਼ਬਦਾਂ ਤੋਂ ਬਹੁਤ ਦੂਰ। ਭੈਣ, ਇਸ 'ਚ ਤੇਰੀ ਕਲਾ ਤੇ ਕਾਵਿ ਦੋਹਾਂ ਦਾ ਸੁਮੇਲ ਹੈ। ਨਿੱਕੀਆਂ-ਨਿੱਕੀਆਂ ਗੱਲਾਂ 'ਚ ਖੂਬਸੂਰਤੀ ਵੇਖਣ ਦੀ ਕਲਾ ਹੈ। ਪਰਮ ਤੇ ਮੰਮੀ ਨੇ ਵੀ ਤੇਰੇ ਕੰਮ ਦੀ ਤਾਰੀਫ਼ ਕੀਤੀ ਹੈ- ਬਹੁਤ ਖੂਬ !

    ReplyDelete
  7. ਡਾ. ਸ਼ਿਆਮ ਸੁੰਦਰ ਦੀਪਤੀ ਜੀ ਨੇ ਈ -ਮੇਲ ਰਾਹੀਂ ਸੁਨੇਹਾ ਭੇਜਿਆ ......

    ਹਰਦੀਪ ਜੀ , ਸਬਜੀਆਂ ਦੀ ਗੱਲ ਕਹਿ ਕੇ ਆਨੰਦ ਵੀ ਮਾਣ ਸਕਦੇ ਹਾਂ ਤੇ ਜੇਕਰ ਜ਼ਿੰਦਗੀ ਦੀ ਸੱਚਾਈ ਸਮਝਣੀ ਹੋਵੇ ਤਾਂ ਉਹ ਭਾਵਪੂਰਣ ਹੈ ।
    ਮੁਬਾਰਕਾਂ !
    ਡਾ. ਸ਼ਿਆਮ ਸੁੰਦਰ ਦੀਪਤੀ

    ReplyDelete
  8. ਡਾ.ਸੁਧਾ ਗੁਪਤਾ ਜੀ ਨੇ ਈ-ਮੇਲ ਰਾਹੀਂ ਇਸ ਹਾਇਗਾ ਦੀ ਤਾਰੀਫ਼ 'ਚ ਇਹ ਸੁਨੇਹਾ ਭੇਜਿਆ....

    कमज़ोर की बलि दी जाती है और आलू की बलि तो हर सब्ज़ी में दी जाती है ।
    बेल स्त्रीलिंग है यानी वह पड़ोस का हालचाल जानने को उत्सुक रहती है ।
    डॉ सुधा गुप्ता
    (मेरठ)

    ReplyDelete
  9. ਮੈਂ ਸਾਰੇ ਦੋਸਤਾਂ ਦਾ ਧੰਨਵਾਦ ਕਰਦੀ ਹਾਂ ਹਾਇਗਾ ਪਸੰਦ ਕਰਨ ਲਈ। ਹਰ ਇੱਕ ਨੇ ਇਨ੍ਹਾਂ ਨੂੰ ਆਪਣੇ ਹੀ ਅੰਦਾਜ਼ 'ਚ ਵੇਖਿਆ ਤੇ ਸਮਝਿਆ ਹੈ। ਕਿਸੇ ਨੂੰ ਇਹ ਨਵਾਂ ਅੰਦਾਜ਼ ਚੰਗਾ ਲੱਗਾ ਤੇ ਕਿਸੇ ਨੂੰ ਗੱਲ ਕਹਿਣ ਦਾ ਢੰਗ। ਮੇਰੀ ਕੋਸ਼ਿਸ਼ ਸੀ ਨਿੱਕੀਆਂ-ਨਿੱਕੀਆਂ ਗੱਲਾਂ ਜੋ ਅਕਸਰ ਨਜ਼ਰ ਅੰਦਾਜ਼ ਹੁੰਦੀਆਂ ਨੇ ਓਨ੍ਹਾਂ ਨੂੰ ਨਵੇਕਲੇ ਢੰਗ ਨਾਲ਼ ਪੇਸ਼ ਕਰਨਾ। ਆਪ ਸਭ ਤੋਂ ਮਿਲੇ ਹੁੰਗਾਰੇ ਹਾਮੀ ਭਰਦੇ ਨੇ ਕਿ ਮੇਰੀ ਇਹ ਕੋਸ਼ਿਸ਼ ਕਾਮਯਾਬ ਰਹੀ।
    ਆਪ ਸਭ ਨਾਲ਼ ਇਹ ਗੱਲ ਸਾਂਝੀ ਕਰਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਹਾਇਕੁ-ਲੋਕ ਅੱਜ 15 ਦੇਸ਼ਾਂ ਤੱਕ ਪੁੱਜ ਚੁੱਕਾ ਹੈ। ਕੇਵਲ ਤ ਮਹੀਨਿਆਂ ਦੇ ਛੋਟੇ ਜਿਹੇ ਅਰਸੇ ਦੌਰਾਨ ਅੱਜ ਦੀ ਘੜੀ 320 ਹਾਇਕੁ ਪ੍ਰਕਾਸ਼ਿਤ ਹੋ ਚੁੱਕੇ ਹਨ। ਆਪ ਸਭ ਦੇ ਪਿਆਰ ਨਾਲ਼ ਇਹ ਇਓਂ ਹੀ ਅੱਗੇ ਵੱਧਦਾ ਜਾਵੇ....ਏਸੇ ਦੁਆ ਨਾਲ਼ !
    ਹਰਦੀਪ

    ReplyDelete
  10. ਤਿਨੋ ਹਾਇਗਾ ਕਮਾਲ ਦੀ ਪੇਸ਼ਕਾਰੀ ਹਨ. ਬਹੁਤ ਚੰਗੇ ਲੱਗੇ.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ