ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Oct 2012

ਦਿਲ ਦਾ ਬੂਹਾ

1.

ਵਰ੍ਹੇ ਬੀਤਗੇ
ਡਰੇ ਖੁੱਲ੍ਹਣੋ ਹੁਣ 

ਦਿਲ ਦਾ ਬੂਹਾ 

2.


ਜਾਂਦੀ ਰਾਤ ਦੇ 
ਅੰਤਿਮ ਪਹਿਰ 'ਚ
ਰੋਈ ਖਾਮੋਸ਼ੀ

3.

ਆ ਇੱਕ ਵਾਰੀ
ਪੈਰਾਂ 'ਤੇ ਡੋਲ੍ਹ ਦੇਵਾਂ
ਉਮਰ ਸਾਰੀ 


ਹਰਕੀਰਤ ਹੀਰ
ਸੁੰਦਰਪੁਰ - ਗੁਵਾਹਾਟੀ-੫ (ਅਸਾਮ )

5 comments:

  1. ਬਿਰਹੇ ਦੇ ਰੰਗ ਦੀ ਖੂਬਸੂਰਤ ਪੇਸ਼ਕਾਰੀ।

    ReplyDelete
  2. ਬਹੁਤ ਬਹੁਤ ਸ਼ੁਕਰੀਆ ਹਰਦੀਪ ਜੀ ......!!

    ReplyDelete
  3. पहला और दूसरा हाइकु बहुत मार्मिक हैं । बधाई !!

    ReplyDelete
  4. ਦਿਲ ਨੂੰ ਛੂੰਹਂਦੀ ਰਚਨਾ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ