ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Oct 2012

ਅੰਬਰੋਂ ਟੁੱਟਿਆ ਤਾਰਾ

ਪੰਜਾਬੀ ਕਲਾਕਾਰੀ ਨੂੰ ਨਵੀਂ ਸੇਧ ਦੇਣ ਵਾਲ਼ਾ ਜਸਪਾਲ ਭੱਟੀ ਅੱਜ ਸਾਡੇ ਦਰਮਿਆਨ ਨਹੀਂ ਰਿਹਾ। ਸਮਾਜਿਕ ਬੁਰਾਈਆਂ ਨੂੰ ਬੜੇ ਹੀ ਸੁੱਚਜੇ ਢੰਗ ਨਾਲ਼ ਪੇਸ਼ ਕਰਨ ਵਾਲ਼ਾ ਹਾਸਿਆਂ ਦਾ ਕਲਾਕਾਰ ਅੱਜ ਜਲੰਧਰ ਨੇੜੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਆਪਣੀ ਨਵੀਂ ਫਿਲਮ ਪਾਵਰ ਕੱਟ ਦੇ ਪ੍ਰੋਮੋਸ਼ਨ ਲਈ ਜਾ ਰਿਹਾ ਸੀ ਜੋ 26 ਅਕਤੂਬਰ ਨੂੰ ਰਿਲੀਜ਼ ਹੋਣੀ ਹੈ। 

1.
ਵਿਛੜ ਸਾਥੋਂ 
ਅੰਬਰੀਂ ਜਾ ਰਲ਼ਿਆ
ਬਣ ਕੇ ਤਾਰਾ

2.
ਧੁੰਦਲੀ ਸ਼ਾਮ
ਡੁੱਬ ਗਿਆ ਸੂਰਜ
ਦੂਰ-ਦੁਮੇਲ਼

3.
ਸਾਡੇ ਅੰਬਰੋਂ
ਟੁੱਟਿਆ ਅੱਜ ਤਾਰਾ
ਸੇਜਲ ਅੱਖਾਂ 

ਡਾ. ਹਰਦੀਪ ਕੌਰ ਸੰਧੂ
(ਸਿਡਨੀ-ਬਰਨਾਲ਼ਾ) 

2 comments:

 1. ਹਰ ਸਮਾਜਿਕ ਬੁਰਾਈ ਨੂੰ ਬੜੇ ਸਹਿਜੇ ਤੇ ਵਿਅੰਗਮਈ ਢੰਗ ਨਾਲ਼ ਕਹਿ ਕੇ ਹਾਸੇ ਖਿਲੇਰਨ ਵਾਲ਼ਾ ਤੁਰ ਗਿਆ। ਪੰਜਾਬੀ ਰੰਗਮੰਚ ਨੂੰ ਪਿਆ ਕਦੇ ਨਾ ਪੂਰਿਆ ਜਾਣਾ ਵਾਲ਼ਾ ਘਾਟਾ !
  ਜਸਪਾਲ ਭੱਟੀ ਲੋਕਾਂ ਦੇ ਦਿਲਾਂ 'ਚ ਸਦਾ ਜਿਉਂਦਾ ਰਹੇਗਾ।

  ReplyDelete
  Replies
  1. ਸੁਣ ਕੇ ਬਹੁਤ ਅਫ਼ਸੋਸ ਹੋਇਆ ਕਿ ਸ.ਜਸਪਾਲ ਭੱਟੀ ਜੀ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਏ। ਵਾਕਿਆ ਹੀ ਉਹਨਾਂ ਦੇ ਤੁਰ ਜਾਣ ਨਾਲ ਪੰਜਾਬੀਅਤ ਅਤੇ ਪੰਜਾਬੀ ਰੰਗਮੰਚ ਨੂੰ ਅਸਿਹ ਘਾਟਾ ਪਿਆ ਹੈ। ਪ੍ਰਮਾਤਮਾਂ ਉਹਨਾਂ ਦੀ ਰੂਹ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ ।

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ