ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Oct 2012

ਪਰਵਾਜ਼ ਗੀਤ ਦੀ (ਤਾਂਕਾ)

'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਹੈ। ਇਹ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ।
1.
ਝੜੇ ਪੱਤਰ
ਟੁੱਟਿਆ ਆਸ਼ਿਆਨਾ
ਆਸ ਨਾ ਛੱਡੀਂ
ਪਰਤੇਗੀ ਬਹਾਰ
ਆਲ੍ਹਣਾ ਫਿਰ ਬਣੂ

2.
ਸ਼ਬਦ ਲੱਭੇ
ਪਰਵਾਜ਼ ਗੀਤ ਦੀ
ਅਕਾਸ਼ ਤੱਕ
ਅੰਬੀਂ ਕੋਇਲ ਕੂਕੀ
ਸਾਜ਼ 'ਚੋਂ ਸ਼ਬਦ ਵੀ

3.
ਚੁੱਪ-ਗੜੁੱਪ
ਸੁੰਨੀ ਮੂਰਤ ਵਿੱਚ
ਵਹੇ ਦਰਿਆ
ਅੰਦਰ ਵਹਿ  ਵੇਖ
ਵੇਖੇਗਾਂ ਤੂਫਾਨ ਤੂੰ 

ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 

3 comments:

  1. ਬਹੁਤ ਖੂਬਸੂਰਤ ਤਾਂਕਾ।

    ReplyDelete
  2. ਦਵਿੰਦਰ ਭੈਣ ਜੀ ਦੇ ਸਾਰੇ ਤਾਂਕਾ ਲਾਜਵਾਬ ਹਨ । ਪਹਿਲਾ ਤਾਂਕਾ ਬਹੁਤ ਹੀ ਡੂੰਘੀ ਗੱਲ ਕਹਿ ਗਿਆ ।ਜੀਵਨ 'ਚ ਜੇ ਕਿਤੇ ਅਸਫਲਤਾ ਦਾ ਮੂੰਹ ਵੇਖਣਾ ਪੈ ਜਾਵੇ ਤਾਂ ਨਰਾਸ਼ ਨਾ ਹੋਵੋ ....ਮਿਹਨਤ 'ਚ ਵਿਸ਼ਵਾਸ ਰੱਖਦੇ ਹੋ ਤਾਂ ਆਲ੍ਹਣਾ ਫਿਰ ਬਣ ਜਾਵੇਗਾ ।

    ReplyDelete
  3. Beautiful and touching writing

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ