'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਹੈ। ਇਹ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ।
1.
ਝੜੇ ਪੱਤਰ
ਟੁੱਟਿਆ ਆਸ਼ਿਆਨਾ
ਆਸ ਨਾ ਛੱਡੀਂ
ਪਰਤੇਗੀ ਬਹਾਰ
ਆਲ੍ਹਣਾ ਫਿਰ ਬਣੂ
2.
ਸ਼ਬਦ ਲੱਭੇ
ਪਰਵਾਜ਼ ਗੀਤ ਦੀ
ਅਕਾਸ਼ ਤੱਕ
ਅੰਬੀਂ ਕੋਇਲ ਕੂਕੀ
ਸਾਜ਼ 'ਚੋਂ ਸ਼ਬਦ ਵੀ
3.
ਚੁੱਪ-ਗੜੁੱਪ
ਸੁੰਨੀ ਮੂਰਤ ਵਿੱਚ
ਵਹੇ ਦਰਿਆ
ਅੰਦਰ ਵਹਿ ਵੇਖ
ਵੇਖੇਗਾਂ ਤੂਫਾਨ ਤੂੰ
ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ)
1.
ਝੜੇ ਪੱਤਰ
ਟੁੱਟਿਆ ਆਸ਼ਿਆਨਾ
ਆਸ ਨਾ ਛੱਡੀਂ
ਪਰਤੇਗੀ ਬਹਾਰ
ਆਲ੍ਹਣਾ ਫਿਰ ਬਣੂ
2.
ਸ਼ਬਦ ਲੱਭੇ
ਪਰਵਾਜ਼ ਗੀਤ ਦੀ
ਅਕਾਸ਼ ਤੱਕ
ਅੰਬੀਂ ਕੋਇਲ ਕੂਕੀ
ਸਾਜ਼ 'ਚੋਂ ਸ਼ਬਦ ਵੀ
3.
ਚੁੱਪ-ਗੜੁੱਪ
ਸੁੰਨੀ ਮੂਰਤ ਵਿੱਚ
ਵਹੇ ਦਰਿਆ
ਅੰਦਰ ਵਹਿ ਵੇਖ
ਵੇਖੇਗਾਂ ਤੂਫਾਨ ਤੂੰ
ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ)
ਬਹੁਤ ਖੂਬਸੂਰਤ ਤਾਂਕਾ।
ReplyDeleteਦਵਿੰਦਰ ਭੈਣ ਜੀ ਦੇ ਸਾਰੇ ਤਾਂਕਾ ਲਾਜਵਾਬ ਹਨ । ਪਹਿਲਾ ਤਾਂਕਾ ਬਹੁਤ ਹੀ ਡੂੰਘੀ ਗੱਲ ਕਹਿ ਗਿਆ ।ਜੀਵਨ 'ਚ ਜੇ ਕਿਤੇ ਅਸਫਲਤਾ ਦਾ ਮੂੰਹ ਵੇਖਣਾ ਪੈ ਜਾਵੇ ਤਾਂ ਨਰਾਸ਼ ਨਾ ਹੋਵੋ ....ਮਿਹਨਤ 'ਚ ਵਿਸ਼ਵਾਸ ਰੱਖਦੇ ਹੋ ਤਾਂ ਆਲ੍ਹਣਾ ਫਿਰ ਬਣ ਜਾਵੇਗਾ ।
ReplyDeleteBeautiful and touching writing
ReplyDelete