ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Oct 2012

ਅੱਲ੍ਹੜ ਧੁੱਪ

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' ਜੀ ਦੀ ਹਾਇਕੁ ਲੋਕ ਨਾਲ਼ ਪੁਰਾਣੀ ਸਾਂਝ ਹੈ। ਆਪ ਹਿੰਦੀ-ਜਗਤ ਦੇ ਮੰਨੇ-ਪ੍ਰਮੰਨੇ ਲੇਖਕ ਹਨ। ਆਪ ਭਾਵੇਂ ਦਿੱਲੀ 'ਚ ਰਹਿ ਰਹੇ ਹਨ ਪਰ ਪੰਜਾਬ ਤੇ ਪੰਜਾਬੀ ਬੋਲੀ ਨਾਲ਼ ਆਪ ਦਾ ਸਦਾ ਹੀ ਲਗਾਓ ਰਿਹਾ ਹੈ। ਅੱਜ ਓਸੇ ਲਗਾਓ ਨੇ ਆਪ ਦੀ ਕਲਮ ਨੂੰ ਪੰਜਾਬੀ ਦੀ ਸਿਆਹੀ 'ਚ ਡੋਬ ਕੇ ਆਪ ਨੂੰ ਪੰਜਾਬੀ ਬੋਲੀ ਦੇ ਲੇਖਕਾਂ 'ਚ ਸ਼ਾਮਲ ਕਰ ਦਿੱਤਾ ਹੈ। ਪਹਿਲੀ ਵਾਰ ਇਹ ਕਲਮ ਪੰਜਾਬੀ 'ਚ ਲਿਖੇ ਹਾਇਕੁ ਲੈ ਕੇ ਹਾਇਕੁ-ਲੋਕ ਮੰਚ 'ਤੇ ਆਪ ਦੇ ਰੂ-ਬ-ਰੂ ਹੋਈ ਹੈ। 



ਰਾਮੇਸ਼ਵਰ ਕੰਬੋਜ 'ਹਿਮਾਂਸ਼ੂ'
(ਨਵੀਂ ਦਿੱਲੀ) 

8 comments:

  1. ਖੂਬਸੂਰਤ ਹਾਇਕੁ/ਹਾਇਗਾ।

    ReplyDelete
  2. क्या बात है कम्बोज जी बहुत ही प्यारे हाइकु हैं ......!!

    ReplyDelete
  3. ਅੱਜ ਹਿਮਾਂਸ਼ੂ ਜੀ ਦਾ ਨਵਾਂ ਰੂਪ ਵੇਖਣ ਨੂੰ ਮਿਲ਼ਿਆ। ਹਿੰਦੀ ਕਲਮ 'ਚ ਪੰਜਾਬੀ ਸਿਆਹੀ ਭਰੀ ਗਈ । ਵਧੀਆ ਤੇ ਸ਼ਲਾਘਾਯੋਗ ਕੰਮ, ਬਹੁਤ ਹੀ ਵਧੀਆ ਹਾਇਕੁ !
    ਬਹੁਤ ਵਧਾਈ !

    ReplyDelete
  4. ਪੰਜਾਬ ਦੇ ਸਕੂ਼ਲਾਂ 'ਚ ਪੜ੍ਹਨ ਵਾਲ਼ੇ ਸੁਭਾਗੀ ਹਨ ਕਿਓਂ ਜੋ ਓਹ ਮਾਂ ਬੋਲੀ ਪੰਜਾਬੀ ਦੇ ਨਾਲ਼-ਨਾਲ਼ ਹਿੰਦੀ ਦੂਜੀ ਭਾਸ਼ਾ ਵਜੋਂ ਪੜ੍ਹਦੇ ਤੇ ਸਿੱਖਦੇ ਹਨ। ਦਸਵੀਂ ਤੱਕ ਤਕਰੀਬਨ ਹਰ ਇੱਕ ਦੋਵੇਂ ਭਾਸ਼ਾਵਾਂ ਪੜ੍ਹਦਾ ਹੈ , ਜੋ ਕਿ ਕਾਫੀ ਸਮਾਂ ਹੈ ਕਿਸੇ ਭਾਸ਼ਾ ਦੀਆਂ ਜੜ੍ਹਾਂ ਤੁਹਾਡੇ 'ਚ ਲੱਗਣ ਲਈ। ਪਰ ਜਿਸ ਵਿਅਕਤੀ ਨੇ ਸਿਰਫ਼ ਹਿੰਦੀ ਭਾਸ਼ਾ ਹੀ ਪੜ੍ਹੀ ਹੋਵੇ,ਨਾ ਪੰਜਾਬੀ ਕਦੇ ਬੋਲੀ ਹੋਵੇ ਤੇ ਨਾ ਲਿਖੀ ਹੋਵੇ,ਜੋ ਸਿਰਫ਼ ਸ਼ੌਕ ਵਜੋਂ ਪੜ੍ਹਨੀ ਜਾਣਦਾ ਹੋਵੇ ਤੇ ਪੰਜਾਬੀ ਬੋਲਦਿਆਂ ਨੂੰ ਸਮਝ ਲੈਂਦਾ ਹੋਵੇ,ਜਦੋਂ ਓਹ ਪੰਜਾਬੀ 'ਚ ਵਧੀਆ ਸ਼ਬਦੀ ਚੋਣ ਨਾਲ਼ ਪਾਠਕਾਂ ਨੂੰ ਕੁਝ ਪਰੋਸਦਾ ਹੈ ਤਾਂ ਸੱਚੀਂ ਅਲੋਕਾਰ ਕੰਮ ਕਰ ਵਿਖਾਉਂਦਾ ਹੈ।
    ਜੀ ਹਾਂ ਮੈਂ ਗੱਲ ਕਰ ਰਹੀ ਹਾਂ ਰਾਮੇਸ਼ਵਰ ਜੀ ਦੀ,ਮੇਰੇ ਵਲੋਂ ਕੀਤੀ ਪੰਜਾਬੀ 'ਚ ਲਿਖਣ ਦੀ ਬੇਨਤੀ ਨੂੰ ਸਵੀਕਾਰਦੇ ਹੋਏ ਅੱਜ ਇਹ ਕਲਮ ਤੁਹਾਡੇ ਰੂ-ਬ-ਰੂ ਹੈ।ਇਹ ਬੜਾ ਔਖਾ ਹੈ ਕਿ ਜੇ ਕਿਸੇ ਨੂੰ ਕਹਿ ਦਿੱਤਾ ਜਾਏ ਕਿ ਬਈ ਤੁਸੀਂ ਓਸ ਭਾਸ਼ਾ'ਚ ਲਿਖੋ ਜੋ ਤੁਸੀਂ ਕਦੇ ਲਿਖਣੀ ਸਿੱਖੀ ਹੀ ਨਾ ਹੋਵੇ।
    ਅੱਜ ਇਹ ਕਲਮ ਪੰਜਾਬੀ ਭਾਸ਼ਾ 'ਚ ਹਾਇਕੁ ਲੈ ਸਾਡੇ ਸਾਹਮਣੇ ਆਈ ਹੈ, ਸੱਚੀਂ ਅਦੁੱਤੀ ਹੈ।

    ਮੈਂ ਹਾਇਕੁ ਲੋਕ ਪਰਿਵਾਰ ਵਲੋਂ ਆਪ ਜੀ ਨੂੰ ਵਧਾਈ ਦਿੰਦੀ ਹਾਂ। ਇਹ ਕਲਮ ਹਿੰਦੀ ਭਾਸ਼ਾ ਦੇ ਨਾਲ਼ ਨਾਲ਼ ਹੁਣ ਪੰਜਾਬੀ ਬੋਲੀ 'ਚ ਵੀ ਏਸੇ ਤਰਾਂ ਲਿਖਦੀ ਰਹੇ ...ਏਸੇ ਦੁਆ ਨਾਲ਼।
    ਹਰਦੀਪ

    ReplyDelete
  5. ਡਾ. ਸ਼ਿਆਮ ਸੁੰਦਰ ਦੀਪਤੀ ਜੀ ਨੇ ਈ-ਮੇਲ ਰਾਹੀਂ ਸੁਨੇਹਾ ਭੇਜਿਆ.....

    ਕੋਈ ਦੋ ਰਾਵਾਂ ਨਹੀਂ ਕਿ ਪੰਜਾਬੀ ਅਤੇ ਹਿੰਦੀ ਆਪਸ ਵਿਚ ਸਕੀਆਂ ਭੈਣਾਂ ਹਨ. ...ਤੇ ਫਿਰ ਜਦੋਂ ਅਜਿਹਾ ਹਿੰਦੀ ਦੇ ਪਰਿਪਕ ਹਾਇਕੁਕਾਰ ਦੀ ਕਲਮ ਤੋਂ ਹੋਵੇ ਤਾਂ ਕਮਾਲ ਲਾਜ਼ਮੀ ਹੈ !
    ਬਹੁਤ ਵਧੀਆ ਬਿੰਬ ਤੇ ਨਾਲ ਤਸਵੀਰਾਂ ਵੀ....!

    ਡਾ. ਸ਼ਿਆਮ ਸੁੰਦਰ ਦੀਪਤੀ
    ਅੰਮ੍ਰਿਤਸਰ



    ReplyDelete
  6. ਮੈਂ ਪੰਜਾਬੀ , ਬਾਂਗਲਾ ਅਤੇ ਉਰਦੂ ਭਾਸ਼ਾਵਾਂ ਆਪਣੇ ਸ਼ੌਕ ਦੇ ਕਾਰਨ ਸਿੱਖੀਆਂ। ਪਹਿਲੀਆਂ ਦੋ ਭਾਸ਼ਾਵਾਂ ਦਾ ਮਾਹੌਲ ਮੇਰੇ ਆਸਪਾਸ ਨਹੀਂ ਰਿਹਾ । ਬਿਨਾਂ ਵਰਤੋਂ ਦੇ ਭਾਸ਼ਾ ਭੁੱਲਣਾ ਆਮ ਗੱਲ ਹੈ । ਮੈਨੂੰ ਹਿੰਦੀ - ਪੰਜਾਬੀ ਸੰਮੇਲਨਾਂ ਵਿੱਚ ਜਾਣ ਅਤੇ ਸੁਣਨ ਦਾ ਸਾਲ ਵਿੱਚ ਕੇਵਲ ਇੱਕ ਦਿਨ ਹੀ ਮਿਲਦਾ ਹੈ । ਉਸ ਮੌਕੇ ਨੂੰ ਮੈਂ ਕਦੇ ਵੀ ਗੁਆਉਣਾ ਨਹੀਂ ਚਾਹੁੰਦਾ । ਮੈਂ ਅੱਗੇ ਕੋਸ਼ਿਸ਼ ਕਰਾਂਗਾ ਕਿ ਕੁਝ ਹੋਰ ਸਿੱਖਾਂ ਹਾਲਾਂਕਿ ਵਕਤ ਦੀ ਕਮੀ ਵਿੱਚ ਮੈਨੂੰ ਮੁਸ਼ਕਲ ਲੱਗਦਾ ਹੈ । ਤੁਹਾਡੇ ਸਭ ਦੇ ਪਿਆਰ ਅਤੇ ਸਨਮਾਨ ਲਈ ਮੈਂ ਬਹੁਤ ਧੰਨਵਾਦੀ ਹਾਂ । ਇਸ ਵਿੱਚ ਮੇਰਾ ਕੁਝ ਨਹੀਂ । ਇਹ ਸਭ ਮੇਰੀ ਛੋਟੀ ਭੈਣ ਅਤੇ ਛੋਟੇ ਗੁਰੁ ਜੀ ( ਜੋ ਸਚਮੁੱਚ ਵੱਡੀ ਹੈ ) ਦਾ ਕਮਾਲ ਹੈ ।
    ਰਾਮੇਸ਼ਵਰ ਕਾੰਬੋਜ ‘ਹਿਮਾਂਸ਼ੁ

    ReplyDelete
  7. ਰਾਮੇਸ਼ਵਰ ਜੀ ਆਪ ਦੇ ਹਾਇਕੂ ਅਤੇ ਹਾਇਗਾ ਧੁਪ ਵਰਗੇ ਨਿਘੇ ਲਗੇ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ