ਜਦੋਂ ਕੁਦਰਤ ਬਾਗੀਂ ਖਿੜਦੀ ਹੈ ਤਾਂ ਇਹ ਖੇੜਾ ਸਾਡੀ ਨਿੱਕੜੀ ਘਰੇ ਬਿਖੇਰਦੀ ਹੈ ਆਪਣੀ ਖਿੜੀ ਸੋਚ ਨਾਲ਼ । ਉਹ ਬਾਗਾਂ ਤੋਂ ਫੁੱਲਾਂ 'ਚ ਜਾਂਦੀ ਹੈ....ਫੁੱਲਾਂ ਤੋਂ ਮਿਠਾਸ ਤੱਕ ਹੁੰਦੀ ਹੋਈ ਦਾਦੀ ਦੀ ਗੁੜ੍ਹਤੀ ਨੂੰ ਚੇਤੇ ਕਰਦੀ ਹੈ। ਇਸੇ ਅਹਿਸਾਸ ਦੀ ਸਿਆਹੀ ਆਪਣੀ ਹਾਇਕੁ ਕਲਮ 'ਚ ਭਰਦੀ ਤਿੰਨ ਸੋਹਣੇ ਹਾਇਕੁ ਲਿਖ ਹਾਇਕੁ-ਲੋਕ ਮੰਚ 'ਤੇ ਲਿਆ ਪਰੋਸਦੀ ਹੈ।
1.
ਚੜ੍ਹੇ ਸੂਰਜ
ਜਿਓਂਦੀ ਕੁਦਰਤ
ਚੁਫ਼ੇਰੇ ਫੁੱਲ
2.
ਮਧੂ ਮੱਖੀਆਂ
ਚੂਸਦੀਆਂ ਮਿਠਾਸ
ਖਿੜੇ ਫੁੱਲਾਂ ਤੋਂ
3.
ਦੇਵੇ ਗੁੜ੍ਹਤੀ
ਦਾਦੀ ਸ਼ਹਿਦ ਚਟਾ
ਨਵ-ਜੰਮੇ ਨੂੰ
ਸੁਪ੍ਰੀਤ ਕੌਰ ਸੰਧੂ
ਅੱਠਵੀਂ ਜਮਾਤ
(ਸਿਡਨੀ-ਬਰਨਾਲ਼ਾ)
ਦੇਵੇ ਗੁੜ੍ਹਤੀ
ReplyDeleteਦਾਦੀ ਸ਼ਹਿਦ ਚਟਾ
ਨਵ-ਜੰਮੇ ਨੂੰ
ਬਹੁਤ ਖੂਬਸੂਰਤ ....!!
ਹਰਦੀਪ ਜੀ ਤੁਸੀਂ ਇਸਦਾ ਲਿੰਕ ਨਹੀਂ ਭੇਜਿਆ .....?
ਇਹ ਤੁਹਾਡੀ ਬੇਟੀ ਹੈ ਕੀ ....?
ਹਰਕੀਰਤ ਜੀ,
ReplyDeleteਸੁਪ੍ਰੀਤ ਦੀ ਹੌਸਲਾ-ਅਫ਼ਜਾਈ ਲਈ ਸ਼ੁਕਰੀਆ!
ਤੁਹਾਡਾ ਹਾਇਕੁ-ਲੋਕ ਦੀ ਨਵੀਂ ਪੋਸਟ ਦੇ ਲਿੰਕ ਲਈ ਉਡੀਕਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਾਡੇ ਲੇਖਕਾਂ ਤੇ ਪਾਠਕਾਂ ਦੇ ਮਨ 'ਚ ਹੁਣ ਹਾਇਕੁ-ਲੋਕ ਨੇ ਥਾਂ ਬਣਾ ਲਈ ਹੈ। ਹਰ ਰੋਜ਼ ਨਵੇਂ ਹਾਇਕੁ ਪੜ੍ਹਨ ਦੀ ਖਿੱਚ ਉਨ੍ਹਾਂ ਨੂੰ ਇੱਥੇ ਲੈ ਆਉਂਦੀ ਹੈ।
ਸੁਪ੍ਰੀਤ ਮੇਰੀ ਬੇਟੀ ਹੈ।ਅੱਠਵੀਂ ਜਮਾਤ 'ਚ ਪੜ੍ਹਦੀ ਹੈ। ਪੰਜਾਬੀ ਪੜ੍ਹਨੀ ਤੇ ਲਿਖਣੀ ਘਰੇ ਹੀ ਸਿੱਖੀ ਹੈ। ਹਫ਼ਤੇ 'ਚ 3-4 ਦਿਨ ਮੈਂ ਉਸ ਦੀ ਪੰਜਾਬੀ ਦੀ ਕਲਾਸ ਲਾਉਂਦੀ ਹਾਂ। ਘਰੇ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੀਆਂ ਪਾਠ ਪੁਸਤਕਾਂ ਲਿਆ ਕੇ ਰੱਖੀਆਂ ਹੋਈਆਂ ਹਨ। ਸੁਪ੍ਰੀਤ ਅੰਗਰੇਜ਼ੀ 'ਚ ਕਵਿਤਾ ਲਿਖਣ ਲੱਗ ਪਈ ਸੀ ਜਦੋਂ ਓਹ ਪੰਜਵੀਂ-ਛੇਵੀਂ ਜਮਾਤ 'ਚ ਸੀ। ਉਸ ਦੀ ਪਹਿਲੀ ਕਾਵਿ ਪੁਸਤਕ'The Sky is limitless' ਤਿੰਨ ਭਾਸ਼ਾਵਾਂ ਵਿੱਚ 2010 'ਚ ਪ੍ਰਕਾਸ਼ਿਤ ਹੋਈ ਸੀ ਜਿਸ 'ਚ ਉਸ ਦੀਆਂ ਅੰਗਰੇਜ਼ੀ ਕਵਿਤਾਵਾਂ ਦਾ ਪੰਜਾਬੀ ਤੇ ਹਿੰਦੀ 'ਚ ਅਨੁਵਾਦ ਮੈਂ ਕੀਤਾ ਸੀ।
ਓਸ ਤੋਂ ਬਾਦ ਸੁਪ੍ਰੀਤ ਨੇ ਪੰਜਾਬੀ ਵਿੱਚ ਛੋਟੇ ਛੋਟੇ ਕਾਵਿ ਟੋਟੇ ਲਿਖਣੇ ਸ਼ੁ੍ਰ ਕੀਤੇ। ਉਹ ਹਾਇਕੁ ਨਿਯਮ ਬਾਰੇ ਪੁੱਛਦੀ ਰਹਿੰਦੀ ਤੇ ਹੌਲੀ-ਹੌਲੀ ਹਾਇਕੁ ਲਿਖਣ ਲੱਗੀ। ਮੇਰੀ ਕੋਸ਼ਿਸ਼ ਏਹੋ ਹੈ ਕਿ ਸੁਪ੍ਰੀਤ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨਾਲ਼ ਜੁੜੀ ਰਹੇ।
ਹਾਇਕੁ-ਲੋਕ ਮੰਚ 'ਤੇ ਮਿਲ਼ਦੇ ਪਿਆਰ ਹੁਲਾਰਿਆਂ ਨਾਲ਼ ਉਸ ਨੂੰ ਹੋਰ ਲਿਖਣ ਦਾ ਚਾਅ ਹੁੰਦਾ ਹੈ। ਸੁਪ੍ਰੀਤ ਨੂੰ ਇਹ ਚਾਅ ਇਓਂ ਹੀ ਚੜ੍ਹਦਾ .....ਏਹੋ ਦੁਆ ਹੈ !
ਹਰਦੀਪ
1.ਬਹੁਤ ਹੀ ਖੂਬਸੂਰਤ ਲਿਖਿਆ ਹੈ, ਦਾਦੀ ਦੀ ਗੁੜ੍ਹਤੀ ਵਾਲਾ ਹਾਇਕੁ ਬਹੁਤ ਵਧੀਆ ਲੱਗਾ ।ਤੇਰੇ ਮਾਮੇ ਦੀਆਂ ਦੁਆਵਾਂ ਤੇਰੇ ਨਾਲ ਹਨ ਤਾਂ ਕਿ ਤੂੰ ਹੋਰ ਵੀ ਚੰਗੇ ਹਾਇਕੁ ਲਿਖੇਂ
ReplyDeleteਤੇਰਾ ਮਾਮਾ ਵਰਿੰਦਰ
2.
ਮੰਮੀ(ਤੇਰੀ ਨਾਨੀ ਮਾਂ) ਨੂੰ ਬਹੁਤ ਚੰਗੇ ਲੱਗੇ ਸਾਰੇ ਹਾਇਕੁ। ਪੜ੍ਹ ਕੇ ਬਹੁਤ ਖੁਸ਼ ਹੋਏ ਕਿ ਸੁਪੀ ਕਿੰਨਾ ਚੰਗਾ ਲਿਖਦੀ ਹੈ । ਦੀਪੀ, ਸੁਪੀ ਨੂੰ ਪੰਜਾਬੀ ਨਾਲ ਜੋੜਨ ਦਾ ਤੇਰੇ ਉਪਰਾਲਾ ਬਹੁਤ ਵਧੀਆ ਹੈ। ਸੁਪੀ ਨੂੰ ਸ਼ਾਬਾਸ਼!
3.
Clap hands for the new arrival.We feel full of proud that we have a wonderful tiny tot who has great thinking about
the world.
Best of luck from all of us !
These are very nice haiku. All are good.
Well done keep it up.
Teri Mami Parm
ਬਹੁਤ ਖੂਬਸੂਰਤ ਉਪਰਾਲਾ ਹੈ। ਕਾਸ਼ ਪਰਦੇਸਾਂ ਚ ਵਸਦੇ ਸਾਰੇ ਮਾਪੇ ਆਪ ਜਹੀ ਸੋਚ ਰੱਖਣ ਲੱਗ ਜਾਣ। ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੱਲ ਪ੍ਰੇਰ ਕੇ ਲੈ ਆਉਣ। ਬਹੁਤ ਖੂਬ।
ReplyDeletesweet haiku
ReplyDeleteI wish supreet my daughter be like you...
ReplyDeleteLove your haiku as sweet as you as a person.Keep it up
सुप्रीत का पहला हाइकु तो बहुत सुन्दर है । दूसरा -तीसरा भी अपनी अलग खूबसूरती बिखेर रहे हैं।
ReplyDelete