ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Jan 2013

ਸਾਗਰ ਛੱਲਾਂ

ਆਸਟ੍ਰੇਲੀਆ 'ਚ ਅੱਜ-ਕੱਲ ਗਰਮੀਆਂ ਦਾ ਮੌਸਮ ਹੈ। ਸਮੁੰਦਰ ਨੇੜੇ ਹੋਣ ਕਰਕੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਅਕਸਰ ਸਮੁੰਦਰ ਕੰਢੇ (ਬੀਚ) 'ਤੇ ਜਾਣਾ ਪਸੰਦ ਕਰਦੇ ਹਨ। ਮੇਰਾ ਵੀ ਕੁਝ ਅਜਿਹਾ ਹੀ ਸਬੱਬ ਬਣਿਆ । ਸਮੁੰਦਰ 'ਚ ਉੱਠਦੀਆਂ ਛੱਲਾਂ ਦੇ ਨਾਲ਼ -ਨਾਲ਼ ਜੋ ਮਨੋ-ਭਾਵ ਦਿਲ ਦੀ ਤਖ਼ਤੀ 'ਤੇ ਝਰੀਟੇ ਗਏ, ਓਨ੍ਹਾਂ ਨੂੰ ਮੈਂ ਸਮੁੰਦਰ ਤੱਟ 'ਤੇ ਉੱਕਰ ਕੇ ਕੈਮਰਾਬੱਧ ਕਰ ਲਿਆ। ਲਓ ਪੇਸ਼ ਨੇ ਸਮੁੰਦਰੀ ਝਲਕਾਂ........


ਹਾਇਕੁ-ਲੋਕ 

                                                         ਆਉਣ ਛੱਲਾਂ
                                           ਸਮੁੰਦਰ ਕਿਨਾਰੇ
                                             ਮਿਟਾਉਣ ਨਾਂ


ਡਾ. ਹਰਦੀਪ ਕੌਰ ਸੰਧੂ 
(ਸਿਡਨੀ) 

7 comments:

 1. जीवन्त फोटोग्राफ़ी के साथ नया प्रयोग । बधाई हरदीप जी ! दोनों ही हाइगा उत्तम हैं। सिन्धु-तरंगे । आती उमड़कर/ पग धोने को ।

  ReplyDelete
 2. ਸੋਹਣੇ ਫੋਟੋ ਨਾਲ ਸਜਾਏ ਨੇ ਬੜੇ ਹੀ ਦਿਲਚਸਪ ਹਾਇਕੁ !
  ਇਉਂ ਲੱਗਾ ਜਿਵੇਂ ਮੈਂ ਆਪ ਸੱਚੀ ਹੀ ਸਮੁੰਦਰੀ ਤੱਟ 'ਤੇ ਖੜ੍ਹਾ ਇਹ ਕੁਦਰਤੀ ਨਜ਼ਾਰੇ ਵੇਖ ਰਿਹਾ ਹੋਵਾਂ !

  ReplyDelete
 3. ਹਰਦੀਪ ਜੀ,
  ਛੱਲ਼ਾਂ,ਸੁਮੰਦਰ,ਰੇਤ,ਤੇ ਪੈੜਾਂ ਦਾ ਸੁਮੇਲ, ਪੂਰੀ ਜਿੰਦਗੀ ਦੀ ਤਰਜਮਾਨੀ ਹੈ ।

  ReplyDelete
 4. ਆਉਣ ਛੱਲਾਂ
  ਸਮੁੰਦਰ ਕਿਨਾਰੇ
  ਮਿਟਾਉਣ ਨਾਂ
  ਬਹੁਤ ਖੂਬਸੂਰਤ। ਸਮੁੰਦਰ ਦੇ ਕਿਨਾਰਿਆ ਦਾ ਵਧੀਆ ਦ੍ਰਿਸ਼ ਪੇਸ਼ ਕਰਦੇ ਹਾਇਕੁ ਤੇ ਹਾਇਗਾ।

  ਭੂਪਿੰਦਰ ਨਿਊਯਾਰਕ।

  ReplyDelete
 5. ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ, ਹਾਇਗਾ ਪਸੰਦ ਕਰਨ ਲਈ।
  ਰਾਮੇਸ਼ਵਰ ਜੀ ਦਾ ਕੀਤਾ ਹਿੰਦੀ ਅਨੁਵਾਦ ਦਿਲ ਨੂੰ ਛੂਹ ਗਿਆ।
  ਜੋਗਿੰਦਰ ਸਿੰਘ ਜੀ ਨੇ ਬਹੁਤ ਹੀ ਢੁੱਕਵੀਂ ਵਿਆਖਿਆ ਕੀਤੀ ਹੈ।
  ਦਿਲਜੋਧ ਸਿੰਘ ਜੀ, ਭੂਪਿੰਦਰ ਤੇ ਵਰਿੰਦਰ ਵੀਰ - ਅੱਖੀਂ ਡਿੱਠੇ ਦ੍ਰਿਸ਼ 'ਚ ਸ਼ਾਮਿਲ ਹੋਣ ਲਈ ਸ਼ੁਕਰੀਆ ।

  ReplyDelete
 6. ਹਾਇਗਾ ਦੀ ਪੇਸ਼ਕਾਰੀ ਕਮਾਲ ਦੀ ਹੈ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ