ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ 4-10
ਫਰਵਰੀ 2013 ਦੇ ਦੌਰਾਨ ਆਯੋਜਿਤ ਕੀਤਾ ਗਿਆ 21ਵਾਂ ਪੁਸਤਕ ਮੇਲਾ ਸਾਹਿਤ ਤੇ ਪੁਸਤਕ
ਪ੍ਰੇਮੀਆਂ ਦੇ ਵਿੱਚ ਸੁਰਖੀਆਂ 'ਚ ਰਿਹਾ । ਇਸ ਮੇਲੇ ਦੀ ਖਾਸ ਖਿੱਚ ਸੀ - ਲੇਖਕ ਮੰਚ । 8
ਫਰਵਰੀ ਨੂੰ ਸ਼ਾਮ 7 -8 ਵਜੇ ਇਸ ਲੇਖਕ ਮੰਚ 'ਤੇ 'ਕਥਾ ਪੰਜਾਬ' ਤੇ 'ਨੈਸ਼ਨਲ ਬੁੱਕ ਟ੍ਰਸੱਟ' ਦੇ ਸੰਯੋਜਨ ਦੁਆਰਾ ਇੱਕ ਬਿਲਕੁਲ ਨਵੇਂ ਤੇ ਅਛੂਤੇ ਵਿਸ਼ੇ 'ਬਲਾਗ ਤੇ ਅਨੁਵਾਦ' 'ਤੇ ਚਰਚਾ ਹੋਈ। ਸਟੇਜ ਦਾ ਸੰਚਾਲਨ ਸ਼੍ਰੀ ਸੁਭਾਸ਼ ਨੀਰਵ ਨੇ ਕੀਤਾ। ਸ਼੍ਰੀ ਰਾਮੇਸ਼ਵਰ ਕੰਬੋਜ
ਹਿੰਮਾਂਸ਼ੁ ਨੇ ਹਾਇਕੁ ਕਾਵਿ 'ਚ ਅਨੁਵਾਦ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਆਪ ਦੇ
ਵਿਚਾਰਾਂ ਨੂੰ ਮੈਂ ਹਾਇਕੁ -ਲੋਕ ਮੰਚ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ
ਹਾਂ ।
ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' , ਸੁਭਾਸ਼ ਨੀਰਵ, ਰਜਿੰਦਰ ਗੌਤਮ, ਡਾ. ਜਗਬੀਰ ਸਿੰਘ ਤੇ ਸੂਰਜ ਪ੍ਰਕਾਸ਼ |
ਹਾਇਕੁ-ਕਾਵਿ 'ਚ ਅਨੁਵਾਦ ਦੀ ਚੁਣੌਤੀ
ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
ਭਾਸ਼ਾ ਮਨੁੱਖ ਦੇ ਵਜੂਦ ਦਾ ਇੱਕ ਬਹੁਤ ਹੀ ਜ਼ਰੂਰੀ ਤੇ ਮਹੱਤਵਪੂਰਣ ਪ੍ਰਾਣ-ਤੰਤੂ ਹੈ, ਗਰਭਨਾਲ਼ ਨਾਲ਼ ਜੁੜੇ ਬੱਚੇ ਵਾਂਗ। ਭਾਸ਼ਾ 'ਚ ਲਗਾਤਾਰ ਵਹਾਓ ਦਾ ਹੋਣਾ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਇਹ ਤਾਕਤ ਸਮਾਜਿਕ ਸੰਵਾਦ ਅਤੇ ਚਿੰਤਨ ਧਾਰਾ ਦੇ ਵਹਾਓ ਸਦਕਾ ਹੋਰ ਗਹਿਰੀ ਤੇ ਵਿਸ਼ਾਲ ਹੁੰਦੀ ਹੈ। ਸ਼ਬਦਾਂ ਨੂੰ ਸਹਿਜਤਾ ਨਾਲ਼ ਅਪਣਾਉਂਦੇ ਜਾਣਾ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹੈ। ਇਹੋ ਤਾਕਤ ਭਾਸ਼ਾ ਦੇ ਰੂਪ 'ਚ ਸਾਡੇ ਸਾਹਮਣੇ ਆਉਂਦੀ ਹੈ। ਇਹੀ ਤਾਕਤ ਪ੍ਰਫੁੱਲਤ ਹੋ ਕੇ ਬੋਲੀ ਨੂੰ ਭਾਸ਼ਾ ਤੇ ਗਿਰਾਵਟ ਵੱਲ ਜਾ ਕੇ ਭਾਸ਼ਾ ਨੂੰ ਬੋਲੀ ਅਤੇ ਅਣਗਹਿਲੀ ਕਾਰਣ ਇਸ ਨੂੰ ਲੁਪਤ ਵੀ ਕਰ ਸਕਦੀ ਹੈ। ਅੱਜ ਅਸੀਂ ਆਪਣੀਆਂ ਬੋਲੀਆਂ ਬਾਰੇ ਅਣਗਹਿਲੀ ਵਰਤ ਰਹੇ ਹਾਂ ਤੇ ਕਮਜ਼ੋਰ ਕਰ ਰਹੇ ਹਾਂ। ਛੋਟੇ-ਛੋਟੇ ਨਦੀ-ਨਾਲ਼ਿਆਂ ਨੂੰ ਜੇ ਅਸੀਂ ਸਮੁੰਦਰ ਨਾਲ਼ ਮਿਲਣ ਤੋਂ ਰੋਕਦੇ ਰਹਾਂਗੇ ਤਾਂ ਵਹਾਓ-ਗਹਿਰਾਈ ਤੇ ਵਿਸ਼ਾਲਤਾ ਦਾ ਘਟਾਓ ਸ਼ੁਰੂ ਹੋ ਜਾਵੇਗਾ।
ਡਾ. ਭਗਵਤ ਸ਼ਰਣ ਅਗਰਵਾਲ ਨੇ 'ਅਰਘ' (1995) 'ਚ ਆਪਣੇ 65 ਹਿੰਦੀ ਹਾਇਕੁ 18 ਭਾਰਤੀ ਤੇ 7 ਵਿਦੇਸ਼ੀ ਭਾਸ਼ਾ 'ਚ ਪੇਸ਼ ਕੀਤੇ ਹਨ। ਇਹ ਅਨੋਖਾ ਤੇ ਵੱਡਾ ਕੰਮ ਹੈ। ਕੁਝ ਭਾਸ਼ਾਵਾਂ 'ਚ ਉਲੱਥੇ ਹਾਇਕੁ ਦੇ ਅਨੁਵਾਦ ਦੇ ਨਾਲ਼ ਸ਼ਿਲਪ ਵੀ ਕਾਇਮ ਰਹੀ ਹੈ। ਜਿਵੇਂ ਕਿ...
ਬੈਠਤੀਂ ਟਿੱਡੀ/ ਗੇਹੂੰ ਕੀ ਬਾਲੀਓਂ ਪੇ/ ਕਿਸਾਨ ਸੋਤੇ (ਹਿੰਦੀ)
ਤੀਡ ਬੇਸਤਾਂ/ ਘਊਂਨੇ ਕਣਸਲੇ/ ਖੇਡੂਤ ਸੂਤਾ (ਗੁਜਰਾਤੀ)
ਲੇਕਿਨ ਸਾਰੀਆਂ ਭਾਸ਼ਾਵਾਂ ਦਾ ਰੁਝਾਨ ਇੱਕੋ ਜਿਹਾ ਨਹੀਂ ਹੈ ਕਿ ਛੰਦ ਦੀ ਪਾਲਣਾ ਕਰਦੇ ਹੋਏ ਅਨੁਵਾਦ ਕੀਤਾ ਜਾ ਸਕੇ। ਇਹ ਸਭ ਅਨੁਵਾਦ-ਕਰਤਾ ਦੀ ਸਮਰੱਥਾ 'ਤੇ ਵੀ ਨਿਰਭਰ ਕਰਦਾ ਹੈ। ਕਾਵਿ ਦਾ ਅਨੁਵਾਦ ਕਰਨਾ ਵੈਸੇ ਵੀ ਬਹੁਤ ਵੱਡੀ ਚੁਣੌਤੀ ਹੈ। ਹਾਇਕੁ-ਜਗਤ ਨੇ ਡਾ. ਭਗਵਤ ਸ਼ਰਣ ਅਗਰਵਾਲ਼ ਦੇ ਇਸ ਵੱਡੇ ਕੰਮ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ।
ਹਿੰਦੀ ਤੇ ਮਰਾਠੀ ਦੇ ਪ੍ਰਸਿੱਧ ਕਵੀ ਸ਼ਿਆਮ ਖਰੇ ਨੇ 'ਮਹਿਕ' (2008) 24 ਮਰਾਠੀ ਹਾਇਕੁਕਾਰਾਂ ਦੇ ਹਾਇਕੁ ਦਾ ਅਨੁਵਾਦ ਹਿੰਦੀ 'ਚ ਪੇਸ਼ ਕੀਤਾ। ਬਾਕੀ ਰਚਨਾਕਾਰਾਂ ਦਾ ਅਨੁਵਾਦ ਕੇਵਲ ਅਨੁਵਾਦ ਹੀ ਬਣ ਸਕਿਆ, ਹਾਇਕੁ ਨਹਿਂ। ਫਿਰ ਵੀ ਖਰੇ ਜੀ ਨੇ ਇਸ ਦਿਸ਼ਾ 'ਚ ਇੱਕ ਉਸਾਰੂ ਯਤਨ ਕੀਤਾ। ਇਹਨਾਂ ਦੇ ਕੁਝ ਹਾਇਕੁ 'ਚ ਹੀ ਛੰਦ ਦਾ ਨਿਰਬਾਹ ਹੋ ਸਕਿਆ, ਜਿਵੇਂ -
ਹਿੰਦੀ ਤੇ ਮਰਾਠੀ ਦੇ ਪ੍ਰਸਿੱਧ ਕਵੀ ਸ਼ਿਆਮ ਖਰੇ ਨੇ 'ਮਹਿਕ' (2008) 24 ਮਰਾਠੀ ਹਾਇਕੁਕਾਰਾਂ ਦੇ ਹਾਇਕੁ ਦਾ ਅਨੁਵਾਦ ਹਿੰਦੀ 'ਚ ਪੇਸ਼ ਕੀਤਾ। ਬਾਕੀ ਰਚਨਾਕਾਰਾਂ ਦਾ ਅਨੁਵਾਦ ਕੇਵਲ ਅਨੁਵਾਦ ਹੀ ਬਣ ਸਕਿਆ, ਹਾਇਕੁ ਨਹਿਂ। ਫਿਰ ਵੀ ਖਰੇ ਜੀ ਨੇ ਇਸ ਦਿਸ਼ਾ 'ਚ ਇੱਕ ਉਸਾਰੂ ਯਤਨ ਕੀਤਾ। ਇਹਨਾਂ ਦੇ ਕੁਝ ਹਾਇਕੁ 'ਚ ਹੀ ਛੰਦ ਦਾ ਨਿਰਬਾਹ ਹੋ ਸਕਿਆ, ਜਿਵੇਂ -
ਅਲਾਵ ਜਲ਼ੇ/ਹਮ ਨਹੀਂ ਜਾਨਤੇ/ ਦੁੱਖ ਵ੍ਰਕਸ਼ੋਂ ਕਾ ( ਸ਼ਿਆਮ ਖਰੇ)
ਸ਼ੇਕੋਟਿ ਜਲੇ/ ਮਾਨਵਾਂ ਕਾਂ ਨਾ ਕਲੇ/ ਦੁੱਖ ਵ੍ਰਕਸ਼ਾਂਚੇ (ਸ਼ਿਆਮ ਖਰੇ)
ਡਾ. ਅੰਜਲੀ ਦੇਵਧਰ ਨੇ ਭਾਰਤੀ ਹਾਇਕੁ (2008) 'ਚ 105 ਹਾਇਕੁਕਾਰਾਂ ਦੇ ਇੱਕ-ਇੱਕ ਹਾਇਕੁ ਅਨੁਵਾਦ ਅੰਗਰੇਜ਼ੀ 'ਚ ਪੇਸ਼ ਕੀਤਾ। ਇਸ ਨੂੰ ਵੀ ਕੇਵਲ ਅਨੁਵਾਦ ਹੀ ਕਿਹਾ ਜਾ ਸਕਦਾ ਹੈ, ਨਾ ਕਿ ਅੰਗਰੇਜ਼ੀ ਹਾਇਕੁ। ਅੰਗਰੇਜ਼ੀ ਸਿਲੇਬਲ ( ਅੱਖਰ ਪ੍ਰਧਾਨ) ਭਾਸ਼ਾ ਹੈ, ਨਾ ਕਿ ਵਰਣ ਪ੍ਰਧਾਨ। ਇਸੇ ਲਈ ਛੰਦ ਦਾ ਪਾਲਣ ਕਰਦੇ ਹੋਏ ਅਨੁਵਾਦ ਕਰਨਾ ਬਹੁਤ ਹੀ ਔਖਾ ਕੰਮ ਹੈ। ਜਪਾਨੀ ਹਾਇਕੁ ਦੇ ਅੰਗਰੇਜ਼ੀ ਅਨੁਵਾਦ ਦੀ ਇਹ ਦਿੱਕਤ 'ਵਨ ਹੰਡਰਡ ਫਰਾਗ'(ਹਿਰੋਆਕਿ ਸਾਤੋ-1983) ਵਿੱਚ ਦੇਖੀ ਜਾ ਸਕਦੀ ਹੈ।
ਡਾ. ਹਰਦੀਪ ਕੌਰ ਸੰਧੂ ਨੇ ਜੁਲਾਈ 2010 ਤੋਂ ਪੰਜਾਬੀ ਹਾਇਕੁ ਅਨੁਵਾਦ ਹਿੰਦੀ 'ਚ ਸ਼ੁਰੂ ਕੀਤਾ। ਇਨ੍ਹਾਂ ਦੇ ਹਿੰਦੀ ਅਨੁਵਾਦ 'ਚ ਮੂ਼ਲ ਭਾਵਨਾਵਾਂ ਦੇ ਨਾਲ਼ ਹਾਇਕੁ ਲੇਖਣ ਕਲਾ ਵੀ ਸੁਰੱਖਿਅਤ ਰਹੀ ਹੈ। ਜੂਨ 2012 ਤੋਂ ਆਪ ਨੇ ਹਾਇਕੁ-ਲੋਕ 'ਚ ਪੰਜਾਬੀ 'ਚ ਛੰਦਨੁਸ਼ਾਸਣ ਦੀ ਰਾਖੀ ਕਰਦੇ ਹੋਏ ਅਨੁਵਾਦ ਕੀਤਾ। ਕੁਝ ਅਨੁਵਾਦ ਗੁਰਮੁੱਖੀ ਤੇ ਦੇਵਨਾਗਰੀ ਲਿਪੀਆਂ 'ਚ ਨਾਲ਼ੋ-ਨਾਲ਼ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਕਿ ਦੋਹਾਂ ਭਾਸ਼ਾਵਾਂ ਦੇ ਜਾਣੂ ਇਹਨਾਂ ਦਾ ਸੁਆਦ ਚੱਖ ਸਕਣ। ਇਹ ਸਹੀ ਅਨੁਵਾਦ ਦੀ ਦਿਸ਼ਾ 'ਚ ਕੀਤਾ ਜਾ ਰਿਹਾ ਸ਼ਲਾਘਾਯੋਗ ਕੰਮ ਹੈ।
ਹਿੰਦੀ- ਰਾਤ ਯਾ ਦਿਨ / ਆਂਸੂਓਂ ਕਾ ਮੌਸਮ / ਸਦਾ ਨਿਖਰਾ ( ਡਾ. ਸੁਧਾ ਗੁਪਤਾ)
ਪੰਜਾਬੀ- ਰਾਤ ਜਾਂ ਦਿਨ/ ਹੰਝੂਆਂ ਦਾ ਮੌਸਮ / ਸਦਾ ਨਿਖਰੇ
ਹਿੰਦੀ- ਘਟਾ- ਸੀ ਘਿਰੀ / ਕਮਲੋਂ ਕੀ ਸੁਗੰਧ / ਵੋ ਆਏ ਕਿਆ ? (ਡਾ. ਭਗਵਤ ਸ਼ਰਣ ਅਗਰਵਾਲ਼)
ਪੰਜਾਬੀ - ਛਾਈ ਹੈ ਘਟਾ / ਕਮਲਾਂ ਦੀ ਖੂਸ਼ਬੋ / ਕੀ ਓਹ ਆਏ ?
ਸੁਹਿਰਦ ਕਥਾਕਾਰ ਕਵਿਤਰੀ ਰਚਨਾ ਸ਼੍ਰੀਵਾਸਤਵ ਭਾਸ਼ਾ ਦੀ ਊਰਜਾ ਤੇ ਤਾਕਤ ਤੋਂ ਜਾਣੂ ਹੈ। ਇਹਨਾਂ ਦੀ ਸ਼ਬਦ ਚੋਣ ਇਨ੍ਹਾਂ ਦੇ ਕੋਮਲ ਮਨ ਦੀ ਝਲਕ ਪੇਸ਼ ਕਰਦਾ ਹੈ।ਆਪ ਨੇ ਲੱਗਭੱਗ 600 ਹਿੰਦੀ ਹਾਇਕੁ ਦਾ ਅਵਧੀ ਅਨੁਵਾਦ ਕੀਤਾ ਹੈ। ਅਨੁਵਾਦ 'ਚ ਮੂ਼ਲ ਹਾਇਕੁ ਦੇ ਭਾਵ ਦੀ ਰਾਖੀ ਕਰਦੇ ਹੋਏ ਛੰਦ-ਵਿਧਾਨ ਨੂੰ ਵੀ ਕਾਇਮ ਰੱਖਿਆ ਗਿਆ ਹੈ। ਇਹ ਕੰਮ ਸੱਚਮੁੱਚ ਬਹੁਤ ਔਖਾ ਸੀ। ਇਸ ਕੜੀ 'ਚ ਰਚਨਾ ਸ਼੍ਰੀਵਾਸਤਵ ਨੇ ਹਿੰਦੀ (ਖੜੀ ਬੋਲੀ) ਦੇ ਹਾਇਕੁ ਦਾ ਅਵਧੀ 'ਚ ਅਨੁਵਾਦ ਕੀਤਾ, ਓਹ ਵੀ 34 ਰਚਨਾਕਾਰਾਂ ਦੇ 542 ਹਾਇਕੁ ਦਾ। ਇਹ ਕੰਮ ਹੁਣ ਤੱਕ ਕੀਤੇ ਗਏ ਹਾਇਕੁ ੳਨੁਵਾਦ ਦੇ ਖੇਤਰ 'ਚ ਕਿਸੇ ਇੱਕਲੇ ਰਚਨਾਕਾਰ ਵੱਲੋਂ ਕਿਤਾ ਗਿਆ ਵੱਡਾ ਕਾਰਜ ਹੈ।
ਇਹਨਾਂ ਦੇ ਅਨੁਵਾਦ ਦੀਆਂ ਕੁਝ ਉਦਾਹਰਣਾਂ ਪੇਸ਼ ਹਨ..........
ਡਾ. ਭਗਵਤੀ ਸ਼ਰਣ ਅਗਰਵਾਲ਼- ਭੋਰਵਾ ਸਾਥੇ / ਈ ਕੇਕਰ ਮਹਿਕ / ਬੌਰਾਯਾ / ਮਨ
ਡਾ. ਸੁਧਾ ਗੁਪਤਾ- ਚਨਾਰ ਪਾਤ / ਕਹਾਂ ਪਾਈਸ ਆਗ / ਬਤਾਵਾ ਜਰਾ
ਡਾ. ਰਮਾਕਾਂਤ ਸ਼੍ਰੀਵਾਸਤਵ- ਗਾਵਤ ਮੋਰ / ਪਿਰੇਮ ਕੈ ਗਿਤਿਯਾ /ਊਸ਼ਾ ਨਿਹਾਲ
ਡਾ. ਭਾਵਨਾ ਕੁੰਵਰ- ਪੰਛੀ ਬਨਿ ਕੈ / ਘੂਮਤ ਰਹੀਂ ਯਾਦੇਂ / ਭੁਇਯਾਂ ਗਿਰੀ
ਡਾ. ਹਰਦੀਪ ਸੰਧੂ- ਪਿਆਰੀ ਬੇਟੀ / ਭੋਰ ਕੈ ਆਰਤੀ ਈ / ਪਾਵਨ ਬਾਨੀ
ਡਾ. ਸਤੀਸ਼ਰਾਜ ਪੁਸ਼ਕਾਣਾ- ਹੰਸਾ ਏ ਦੋਸਤ / ਰੋਯੇ ਸੇ ਈ ਰਤਿਯਾ / ਛੋਟ ਨਾ ਕੋਈ
ਹਾਇਕੁ ਦੇ ਖੇਤਰ 'ਚ ਇਸ ਤੋਂ ਪਹਿਲਾਂ ਵੀ ਇਸ ਤਰਾਂ ਦੇ ਯਤਨ ਕੀਤੇ ਗਏ ਹਨ। ਡਾ. ਸੱਤਿਆ ਭੂਸ਼ਣ ਵਰਮਾ ਤੇ ਅਗੇਯ ਜੀ ਨੇ ਜੋ ਅਨੁਵਾਦ ਕੀਤੇ ਹਨ, ਉਹ ਹਾਇਕੁ ਨਹੀਂ ਬਣ ਸਕੇ।
ਹਾਇਕੁ ਦੇ ਖੇਤਰ 'ਚ ਇਸ ਤੋਂ ਪਹਿਲਾਂ ਵੀ ਇਸ ਤਰਾਂ ਦੇ ਯਤਨ ਕੀਤੇ ਗਏ ਹਨ। ਡਾ. ਸੱਤਿਆ ਭੂਸ਼ਣ ਵਰਮਾ ਤੇ ਅਗੇਯ ਜੀ ਨੇ ਜੋ ਅਨੁਵਾਦ ਕੀਤੇ ਹਨ, ਉਹ ਹਾਇਕੁ ਨਹੀਂ ਬਣ ਸਕੇ।
ਡਾ. ਜਿਯੋਤਸਨਾ ਸ਼ਰਮਾ, ਸੁਸ਼ੀਲਾ ਸ਼ਿਵਰਣ ਤੇ ਤੁਹਿਨਾ ਰੰਜਨ ਨੇ ਕੁਝ ਹਾਇਕੁ ਦਾ ਅਨੁਵਾਦ ਕ੍ਰਮਵਾਰ : ਗੁਜਰਾਤੀ, ਰਾਜਸਥਾਨੀ ਤੇ ਉੜੀਆ ਵਿੱਚ ਕੀਤਾ ਹੈ।
1.ਡਾ. ਜਿਯੋਤਸਨਾ ਸ਼ਰਮਾ
ਹਿੰਦੀ - ਲੋ ਆਈ ਭੋਰ / ਝਾਂਕ ਰਹਾ ਸੂਰਜ / ਪੂਰਵ ਕੀ ਓਰ
ਗੁਜਰਾਤੀ - ਆਵੀ ਸਵਾਰ/ ਜੋਈ ਰਹੋ ਸੂਰਜ / ਪੈਰਵ ਨੀ ਬਾਜੁ
ਹਿੰਦੀ- ਫੂੱਲੋਂ ਸੇ ਪੱਤੇ / ਕਿਤਨਾ ਬਤਿਯਾਤੇ / ਹਵਾ ਬਤਾਏ
ਗੁਜਰਾਤੀ - ਫੂੱਲੋਂ ਥੀ ਪਾਨ / ਕੇਟਲੀ ਵਾਤੋ ਕਰੀ / ਹਵਾ ਬਤਾਵੇ
2.ਸੁਸ਼ੀਲਾ ਸ਼ਿਵਰਣ
ਚੜ ਚੌਬਾਰੈ / ਗੋਰੀ ਨਿਰਖੈ ਚਾਂਦ / ਹਿਵੜੋ ਰੋਵੈ
ਕੋਖ ਮੈਂ ਮਾਰੀ / ਕਦੈ ਜਲਮਾਂ ਮਾਰੀ/ ਕਾਈ ਕਸੂਰ
3. ਤੁਹਿਨਾ ਰੰਜਨ
ਕਹੀ ਜਾਏ ਨਾ / ਮੇਰੇ ਮਨ ਕੀ ਬਾਤ / ਸਹੀ ਜਾਏ ਨਾ
ਕੋਹੀ ਹੁਏ ਨਾ / ਮੋਰ ਮਨ ਰ ਕੋਥਾ/ ਸੋਹੀ ਹੁਏ ਨਾ
ਜੀਵਨ ਨਦੀ / ਕੈਸੇ ਕਰੂੰਗੀ ਪਾਰ / ਟੂਟੀ ਹੈ ਨੌਕਾ
ਜੀਬਨ ਨੋਈ / ਪਾਰ ਹੇਬੋ ਕੇਮਿਤਿ / ਭਾਨਿੰਚੀ ਡੰਗਾ
ਹੁਣੇ 2013 ਜਨਵਰੀ 'ਚ ਕਸ਼ਮੀਰੀ ਲਾਲ ਚਾਵਲਾ ਤੇ ਪ੍ਰੋ. ਨਿਤਨੇਮ ਸਿੰਘ ਦੇ ਦੋਭਾਸ਼ੀ (ਪੰਜਾਬੀ-ਹਿੰਦੀ ) ਹਾਇਕੁ ਸੰਗ੍ਰਿਹ ਆਏ ਹਨ ।ਇਹਨਾਂ ਦੋਹਾਂ ਸੰਗ੍ਰਿਹਾਂ ਵਿੱਚ ਦੋਹਾਂ ਕਵੀਆਂ ਨੇ ਦੋਹਾਂ ਭਾਸ਼ਾਵਾਂ 'ਚ ਛੰਦਨੁਸ਼ਾਸਨ ਦੀ ਪਾਲਣਾ ਕੀਤੀ ਹੈ। ਮੂ਼ ਹਾਇਕੁ ਸਧਾਰਣ ਹਨ। ਉਲੱਥੇ ਹਿੰਦੀ ਹਾਇਕੁ 'ਚ ਹਿੰਦੀ ਭਾਸ਼ਾ ਦੇ ਸਤਰ ਤੇ ਵਿਵਹਾਰਿਕ ਪ੍ਰਯੋਗ ਦੀ ਕਮੀ ਰੜਕਦੀ ਹੈ; ਫਿਰ ਵੀ ਇੱਕ ਉਤਸ਼ਾਹ ਪੂਰਵਕ ਸ਼ੁਰੂਆਤ ਤਾਂ ਹੋਈ ਹੈ। ਇਸ ਦਾ ਸੁਆਗਤ ਹੋਣਾ ਚਾਹੀਦਾ ਹੈ।
ਹਿੰਦੀ ਤੋਂ ਅਨੁਵਾਦ: ਡਾ. ਹਰਦੀਪ ਕੌਰ ਸੰਧੂ
(ਨੋਟ: ਇਹ ਪੋਸਟ ਹੁਣ ਤੱਕ 40 ਵਾਰ ਖੋਲ੍ਹ ਕੇ ਪੜ੍ਹੀ ਗਈ)
ਹਿੰਦੀ ਤੋਂ ਅਨੁਵਾਦ: ਡਾ. ਹਰਦੀਪ ਕੌਰ ਸੰਧੂ
(ਨੋਟ: ਇਹ ਪੋਸਟ ਹੁਣ ਤੱਕ 40 ਵਾਰ ਖੋਲ੍ਹ ਕੇ ਪੜ੍ਹੀ ਗਈ)
ਰਮੇਸ਼ਵਰ ਜੀ ਨੇ ਦਿੱਲੀ ਵਿਖੇ ਪੁਸਤਕ ਮੇਲੇ ਦੌਰਾਨ ਜੋ ਪੇਪਰ ਪੜ੍ਹਿਆ, ਸਾਡੇ ਤਕ ਪਹੁਚਾਉਣ ਲਈ ਬਹੁਤ ਬਹੁਤ ਸ਼ੁਕਰੀਆ। ਹਾਇਕੂ ਅਨੁਵਾਦ ਵਿੱਚ ਤੁਹਾਡਾ ਸਥਾਨ ਦੇਖ ਕੇ ਖੁਸ਼ੀ ਹੋਈ। ਸ਼ਾਲਾ ਮੌਲਿਕ ਅਤੇ ਅਨੁਵਾਦਿਤ ਦੋਹਾਂ ਰਾਹਾਂ 'ਤੇ ਤੁਹਾਡੀ ਕਲਮ ਇਸੇ ਤਰਾਂ ਵਹਿੰਦੀ ਰਹੇ।
ReplyDeleteਰਾਮੇਸ਼ਵਰ ਜੀ ਦਾ ਲੇਖ ਸਾਡੇ ਤੱਕ ਪਹੁੰਚਦਾ ਕਰਨ ਲਈ ਹਰਦੀਪ ਭੈਣ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਬਹੁਤ ਹੀ ਜਾਣਕਾਰੀ ਵਾਲਾ ਲੇਖ ਹੈ। ਹਰਦੀਪ ਭੈਣ ਦੇ ਨਾਮ ਦਾ ਜ਼ਿਕਰ ਹਾਇਕੁ-ਕਾਵਿ ਅਨੁਵਾਦ 'ਚ ਪੜ੍ਹ ਕੇ ਬਹੁਤ ਹੀ ਚੰਗਾ ਲੱਗਾ ਜੋ ਕਿ ਇੱਕ ਚਣੌਤੀ ਵਾਲਾ ਕੰਮ ਹੈ ਜਿਵੇਂ ਕਿ ਰਾਮੇਸ਼ਵਰ ਜੀ ਨੇ ਗੱਲ ਸ਼ੁਰੂ ਕਰਨ ਵੇਲ਼ੇ ਕਿਹਾ ਹੈ। ਇਸ ਤਰਾਂ ਦੇ ਹੋਰ ਲੇਖ ਪੜ੍ਹਵਾਉਂਦੇ ਰਹਿਣਾ।
ReplyDeleteਰਾਮੇਸ਼ਵਰ ਜੀ ਤੇ ਦਵਿੰਦਰ ਭੈਣ ਜੀ,
ReplyDeleteਆਪ ਦੋਹਾਂ ਨੂੰ ਮੈਂ ਸ਼ੁਕਰੀਆ ਜਾਂ ਧੰਨਵਾਦ ਕਹਾਂ.....ਬਹੁਤ ਛੋਟਾ ਲਫ਼ਜ਼ ਲੱਗਦਾ ਹੈ। ਤੁਸੀਂ ਦੋਵੇਂ ਤਾਂ ਮੈਨੂੰ ਰਾਹ ਦਿਖਾਉਣ ਵਾਲ਼ੇ ਹੋ। ਆਪ ਦੀ ਦਿੱਤੀ ਹੱਲਾਸ਼ੇਰੀ ਮੈਨੂੰ ਹੋਰ ਵਧੇਰੇ ਕੰਮ ਕਰਨ ਦੀ ਤਾਕਤ ਦਿੰਦੀ ਹੈ।
ਛੋਟੇ ਵੀਰ ਵਰਿੰਦਰ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਸ ਨੇ ਸਮਾਂ ਕੱਢ ਕੇ ਲੇਖ ਪੜ੍ਹਿਆ ਤੇ ਸਲਾਹਿਆ।
ਅੱਜਕੱਲ 'ਸ਼ੌਰਟ ਕੱਟ' ਦਾ ਜ਼ਮਾਨਾ ਹੈ, ਹਰ ਕੋਈ ਛੋਟਾ ਰਸਤਾ ਆਪਣਾਉਂਦਾ ਹੈ, ਥੋੜਾ ਪੜ੍ਹਨ ਦਾ ਇੱਛਕ ਹੈ । ਸ਼ਾਇਦ ਕਿਸੇ -ਕਿਸੇ ਨੂੰ ਹੀ ਅਜਿਹੀਆਂ ਲਿਖਤਾਂ 'ਤੇ ਕੀਤੀ ਮਿਹਨਤ ਦਿਖਾਈ ਦਿੰਦੀ ਹੈ । ਸਾਡੇ 'ਚੋਂ ਬਹੁਤੇ ਤਾਂ ਅਣ-ਗੌਲ਼ਿਆ ਕਰ ਅੱਗੇ ਲੰਘਣ ਦੇ ਚਾਹਵਾਨ ਹੁੰਦੇ ਹਨ।
ਸਤਿਕਾਰਯੋਗ ਡਾ. ਸੰਧੂ ਜੀਓ, ਹਿਮਾਸ਼ੂ ਜੀ ਦਾ ਬਹੁਤ ਹੀ ਖੂਬਸੂਰਤ ਲੇਖ ਹੈ... ਆਪ ਜੀ ਨੇ ਅਨੁਵਾਦ ਵੀ ਬਹੁਤ ਵਧੀਆ ਕੀਤਾ... ਮੈਂ ਇਸੇ ਤਰਾਂ ਦੇ ਲੇਖਾਂ/ਖੋਜ ਪੱਤਰਾਂ ਦੀ ਮੰਗ ਕੀਤੀ ਸੀ ਤਾਂ ਕਿ ਹਾਇਕੁ ਬਾਰੇ ਵੱਧ ਤੋਂ ਵੱਧ ਜਾਣਿਆ ਜਾ ਸਕੇ... ਅੱਜ ਹੀ ਹਿਮਾਸ਼ੂ ਜੀ ਨਾਲ ਵੀ ਗੱਲਬਾਤ ਕਰਕੇ ਹਿੰਦੀ ਹਾਇਕੁ ਬਾਰੇ ਜਾਣਿਆ... ਮੈ ਦੋਵੇ ਬਲਾਗ ਨਿਰੰਤਰ ਵਾਚ ਰਿਹਾ ਹਾਂ ਜੀ।
ReplyDeleteਧੰਨਵਾਦ
ਜਗਦੀਸ਼ ਰਾਏ ਕੁਲਰੀਆਂ