ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Mar 2013

ਸਾਗਰ ਤੇ ਅੰਬਰ- ਜੁਗਲਬੰਦੀ


ਕਈ ਵਾਰ ਰੁਝੇਵੇਂ ਐਨੇ ਵੱਧ ਜਾਂਦੇ ਹਨ ਕਿ ਸਾਡੇ ਕੋਲ਼ ਆਪਣੇ-ਆਪ ਲਈ ਵਕਤ ਨਹੀਂ ਹੁੰਦਾ। ਇਹ ਗੱਲ ਤਾਂ ਸਾਫ਼ ਹੈ ਕਿ ਇੱਕ ਲਿਖਾਰੀ ਕੋਲ਼ ਜਦੋਂ ਆਪਣੇ -ਆਪ ਲਈ ਸਮਾਂ ਹੋਵੇਗਾ ਤਾਂ ਓਹ ਕੁਝ ਨਾ ਕੁਝ ਲਿਖੇਗਾ ਜ਼ਰੂਰ । ਸ਼ਾਇਦ ਏਹੋ ਕਾਰਨ ਹੋਵੇ ਇਸ ਕਲਮ ਦੀ ਲੰਬੀ ਚੁੱਪੀ ਦਾ, ਜਿਸ ਨੇ ਅੱਜ ਫਿਰ ਹਾਜ਼ਰੀ ਲੁਆਈ ਹੈ। ਜਦੋਂ-ਜਦੋਂ ਕੋਈ ਆਪਣੀ ਚੁੱਪੀ ਤੋੜਦਾ ਹੈ ਤਾਂ ਮੇਰੀ ਕਲਮ ਖੁਦ-ਬ-ਖੁਦ ਓਸ ਦਾ ਹੁੰਗਾਰਾ ਭਰਨ ਲਈ ਨਾਲ਼ ਹੋ ਤੁਰਦੀ ਹੈ; ਜੋ ਅੰਤਿਮ ਰੂਪ 'ਚ ਜੁਗਲਬੰਦੀ ਹੋ ਨਿਬੜਦੀ ਹੈ। ਲਓ ਪੇਸ਼ ਹੈ ਇੱਕ ਝਲਕ........


1.
ਕਦੇ ਸਾਗਰ 
ਕਦੇ ਅੰਬਰ ਹੋਈ
ਇੱਕ ਕਿਤਾਬ......... ਸ. ਬਾਜਵਾ

ਪੜ੍ਹੇ ਕਿਤਾਬ
ਸਾਗਰ ਤੇ ਅੰਬਰ
ਲੰਘਦਾ ਪਾਰ...........ਹ. ਸੰਧੂ

2.
ਕਿੰਨੇ ਕੁ ਡੂੰਘੇ
ਦਿਲ ਅਤੇ ਦਰਿਆ 
ਡੁੱਬ ਤਾਂ ਜਾਣਾ........ਸ. ਬਾਜਵਾ

ਦਿਲ ਧੜਕੇ
ਕਲ-ਕਲ ਦਰਿਆ
ਵਹਿੰਦਾ ਜਾਵਾਂ ........ਹ. ਸੰਧੂ 


ਬਾਜਵਾ ਸੁਖਵਿੰਦਰ
ਮਹਿਮਦ ਪੁਰ( ਪਟਿਆਲਾ)
ਡਾ. ਹਰਦੀਪ ਕੌਰ ਸੰਧੂ
ਸਿਡਨੀ-ਬਰਨਾਲ਼ਾ

ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ।

3 comments:

 1. बाजवा जी के दोनो हाइकु बहुत अच्छे है , लेकिन इन पर तैयार की गई बहन हरदीप की जुगलबन्दी और भी प्यारी बन गई है।
  1-ਪੜ੍ਹੇ ਕਿਤਾਬ
  ਸਾਗਰ ਤੇ ਅੰਬਰ
  ਲੰਘਦਾ ਪਾਰ...........ਹ. ਸੰਧੂ
  पढ़े किताब / सागर व अम्बर / लगता पार
  2.

  ਦਿਲ ਧੜਕੇ
  ਕਲ-ਕਲ ਦਰਿਆ
  ਵਹਿੰਦਾ ਜਾਵਾਂ ........ਹ. ਸੰਧੂ
  दिल धड़के / कल -कल दरिया / बहता जाए ॰

  ReplyDelete
 2. ਐਨਾ -ਐਨਾ ਚਿਰ ਗਾਇਬ ਨਾ ਰਿਹਾ ਕਰੋ ਸੁਖਵਿੰਦਰ ਵੀਰ ਜੀ ।
  ਆਪ ਦੇ ਦੋਵੇਂ ਹਾਇਕੁ ਬਹੁਤ ਵਧੀਆ ਲੱਗੇ ਤੇ ਹਰਦੀਪ ਭੈਣ ਜੀ ਦੀ ਜੁਗਲਬੰਦੀ ਨੇ ਤਾਂ ਰੰਗ ਬੰਨ ਦਿੱਤਾ ਹੈ।

  ReplyDelete
  Replies
  1. Anonymous18.3.13

   ਵਰਿੰਦਰਜੀਤ ਭਾਅ ਜੀ ਹੋਸਲਾ ਅਫਜ਼ਾਈ ਲਈ ਬਹੁਤ-ਬਹੁਤ ਸ਼ੁਕਰੀਆ...

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ