ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Mar 2013

ਜੇਬਾਂ 'ਚ ਪੈਸਾ


1.
ਪੈਸੇ ਆਉਂਦੇ  
ਮਤਲਬ ਦੇ ਯਾਰ 
ਯਾਰੀ ਪਾਉਂਦੇ
2.
ਪੈਸਾ ਘੁੰਮਾਵੇ     
ਆਪਣੀ ਉਂਗਲ 'ਤੇ  
ਸਾਰੀ ਦੁਨੀਆਂ

3.
ਪੈਸੇ ਦਾ ਖੇਲ 
ਦਿਲਾਂ ਤੋਂ ਦੂਰ ਕੀਤੇ 
ਹਮਦਰਦੀ 
  
4.   
ਜੱਗ ਦੀ ਸੋਚ 
ਰਿਸ਼ਤੇ ਬੇਕਦਰੇ
ਪੈਸਾ ਜ਼ਰੂਰੀ 

5.
ਅੱਜ ਆਦਮੀ
ਜਜ਼ਬਾਤਾਂ ਤੋਂ ਖਾਲੀ 
ਜੇਬਾਂ 'ਚ ਪੈਸਾ 

ਵਰਿੰਦਰਜੀਤ ਸਿੰਘ ਬਰਾੜ

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ ।

6 comments:

  1. ਕੀ ਕਹਾਂ ? ਸਾਰੇ ਹੀ ਵਧੀਆ ਲਿਖੇ ਨੇ, ਜ਼ਿੰਦਗੀ ਦੀ ਅਸਲੀਅਤ ਪੇਸ਼ ਕਰ ਦਿੱਤੀ .... ਬਸ ਲਿਖਦੇ ਰਹੋ

    ReplyDelete
  2. ਬਹੁਤ ਹੀ ਭਾਵਪੂਰਣ ਹਾਇਕੁ !
    ਸਾਰੇ ਹਾਇਕੁ ਜ਼ਿੰਦਗੀ ਦੇ ਸੱਚ ਨੂੰ ਬਿਆਨਦੇ ਹੋਏ।
    ਵਰਿੰਦਰ ਨੂੰ ਵਧਾਈ , ਇਸ ਸੋਹਣੇ ਲੇਖਣ 'ਤੇ।

    ReplyDelete

  3. ਵਰਿੰਦਰ ਦੀ ਕਲਮ ਨੇ ਇੱਕ ਵਾਰ ਫਿਰ ਰੰਗ ਬੰਨ ਦਿੱਤਾ ਹੈ।
    ਅੱਜ ਆਦਮੀ
    ਜਜ਼ਬਾਤਾਂ ਤੋਂ ਖਾਲੀ
    ਜੇਬਾਂ 'ਚ ਪੈਸਾ

    ਸੱਚੀਂ ਇਹੋ ਤਾਂ ਅਸੀਂ ਰੋਜ਼ ਵੇਖਦੇ ਹਾਂ, ਭਾਵਨਾਵਾਂ ਤੋਂ ਹੀਣੇ ਲੋਕ ਸਾਡੇ ਆਲ਼ੇ-ਦੁਆਲ਼ੇ ।

    ReplyDelete
  4. ਮੇਰੇ ਹਾਇਕੁ ਪਸੰਦ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ !

    ReplyDelete
  5. ਵਰਿੰਦਰਜੀਤ--ਹਾਇਕੁ ਬਹੁਤ ਵਧੀਆ ਤੇ ਅਸਲੀਅੱਤ ਨੂੰ ਬਿਆਨਦਾ ਹੈ । ਵਧਾਈ ਦੇ ਪਾਤਰ ਹੋ ।

    ReplyDelete
  6. ਥਿੰਦ ਅੰਕਲ , ਹਾਇਕੁ ਪਸੰਦ ਕਰਨ ਅਤੇ ਹੌਸਲਾ ਵਧਾਉਣ ਲਈ ਤਹਿ ਦਿਲੋਂ ਧੰਨਵਾਦ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ