ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Mar 2013

ਮਹਿਲਾ ਦਿਵਸ 'ਤੇ ਵਿਸ਼ੇਸ਼


                                                         ਚਿੱਤਰਕਾਰੀ - ਸੁਪ੍ਰੀਤ ਕੌਰ ਸੰਧੂ 
ਦੁਨੀਆਂ ਭਰ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਹਰੇਕ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਹਰ ਸੰਸਥਾ ਇਸ ਨੂੰ ਆਪਣੇ ਹੀ ਢੰਗ ਨਾਲ਼ ਮਨਾਉਂਦੀ ਹੈ। ਹਾਇਕੁ-ਲੋਕ ਮੰਚ ਵੀ ਇਸ ਦਿਨ ਨੂੰ ਨਵੇਕਲੇ ਅੰਦਾਜ਼ 'ਚ ਮਨਾ ਰਿਹਾ ਹੈ। ਧੀ ਦੇ ਜਨਮ ਤੋਂ ਲੈ ਕੇ ਜਵਾਨੀ ਤੱਕ ਤੇ ਫਿਰ ਵਿਆਹ ਤੋਂ ਲੈ ਕੇ ਦਾਦੀ / ਨਾਨੀ ਬਣਨ ਤੱਕ ਦੇ ਸਫ਼ਰ ਨੂੰ ਹਾਇਕੁ-ਕਾਵਿ 'ਚ ਪਰੋ ਕੇ ਪੇਸ਼ ਕੀਤਾ ਜਾ ਰਿਹਾ ਹੈ।
              ਸਾਡੀ ਸਭ ਤੋਂ ਨਿੱਕੀ ਹਾਇਕੁਕਾਰਾ ਸੁਪ੍ਰੀਤ ਸੰਧੂ ਆਪਣੇ ਲਿਖਤੀ ਸਫ਼ਰ ਦੇ ਨਾਲ਼-ਨਾਲ਼ ਚਿੱਤਰਕਲਾ ਦਾ ਵੀ ਸ਼ੌਕ ਰੱਖਦੀ ਹੈ। ਉਸ ਨੇ ਇਸ ਮੌਕੇ ਨੂੰ ਰੰਗੀਨ ਤੇ ਖ਼ਾਸ ਬਨਾਉਣ ਲਈ ਆਪਣੀ ਕਲਪਨਾ ਦੇ ਰੰਗਾਂ ਨਾਲ਼ ਇੱਕ ਮਨਮੋਹਕ ਸੁੰਦਰ ਮੁਟਿਆਰ ਦਾ ਚਿੱਤਰ ਬਣਾਇਆ ਹੈ। ਆਸ ਕਰਦੀ ਹਾਂ ਕਿ ਆਪ ਸਭ ਨੂੰ ਸਾਡੀ ਨਿਮਾਣੀ ਜਿਹੀ ਕੋਸ਼ਿਸ਼ ਪਸੰਦ ਆਵੇਗੀ। 

1.
ਘਰ ਧੀ ਜੰਮੀ
ਰੰਗਦਾਰ ਫਰਾਕਾਂ
ਭਰਨ ਤਾਰਾਂ

2.
ਧੀਆਂ ਖੇਡਣ
ਬਾਬੁਲ ਦੇ ਵਿਹੜੇ
ਵੰਡਣ ਖੇੜੇ

3.
ਠੰਢੀ ਫੁਹਾਰ
ਨੱਚ ਕਿੱਕਲੀ ਪਾਵੇ
ਧੀ ਮੁਟਿਆਰ

4.
ਕਰੇ ਸ਼ਿੰਗਾਰ
ਸੁਨੱਖੀ ਮੁਟਿਆਰ
ਖਿੜੀ ਬਹਾਰ 

5.
ਹੋਵੇ ਵਿਦਾਈ
ਬਾਬੁਲ ਗੱਲ਼ ਲੱਗ
ਲਾਡਲੀ ਰੋਈ

6
ਮੀਂਹ- ਝੜੀਆਂ 
ਗੁੱਲਗੁਲੇ-ਮੱਠੀਆਂ
ਪਕਾਉਂਦੀ ਮਾਂ 

7.
ਦਾਦੀ ਸੁਣਾਵੇ
ਕਹਾਣੀ ਦਿਓ ਵਾਲ਼ੀ 
ਡਰੇ ਨਿੱਕੜੀ 

ਸੁਪ੍ਰੀਤ ਤੇ ਹਰਦੀਪ ਸੰਧੂ 
(ਬਰਨਾਲ਼ਾ-ਸਿਡਨੀ) 

5 comments:

  1. ਸੁਪ੍ੀਤ ਬੇਟੀ-ਬਹੁੱਤ ਸੰਦਰ,ਇੰਜ ਭਾਸਦਾ ਹੈ ਕਿ ਬੇਟੀ ਦੇ ਬਚਪਨ ਵਿਚ ਵਿਚਦੇ ਵਿਚਦੇ ਸਾਰੇ ਰੰਗ ਵੇਖਦੇ ਵਰਤਮਾਨ ਵਿਚ ਪਹੁੰਚ ਗਏ ਹਾਂ ।ਵਿਧਾਈ ਹੋਵੇ।

    ReplyDelete
  2. भावपूर्ण हाइकु के साथ भावपूर्ण चित्र अर्थ को और अधिक गहन बना रहे हैं । बहन्हरदीप और बेटी सुप्रीत को बहुत बधाई । आप दोनों निरन्तर प्रगति करें , यही कामना है इस अवसर पर !

    ReplyDelete
  3. ਧੀਆਂ ਖੇਡਣ
    ਬਾਬੁਲ ਦੇ ਵਿਹੜੇ
    ਵੰਡਣ ਖੇੜੇ

    ਮੇਰੇ ਮਨ ਦੀ ਰੀਝ..........

    ReplyDelete
  4. ਸੁਪੀ ਨੇ ਬਹੁਤ ਹੀ ਵਧੀਆ ਤਸਵੀਰ ਬਣਾਈ ਹੈ। ਉਸ 'ਚ ਵੀ ਚਿੱਤਰਕਲਾ ਵਾਲ਼ੇ ਪਰਿਵਾਰਕ ਗੁਣ ਹਨ ।
    ਹਰਦੀਪ ਭੈਣ ਜੀ , ਤੁਸੀਂ ਕਿੰਨਾ ਵਧੀਆ ਲਿਖਦੇ ਹੋ ਮੇਰੇ ਕੋਲ਼ ਤਾਰੀਫ਼ ਕਰਨ ਲਈ ਸ਼ਬਦ ਨਹੀਂ ਹਨ। ਸਾਰੇ ਹਾਇਕੁ ਲਾਜਵਾਬ ਨੇ....ਪਹਿਲੇ ਤੋਂ ਲੈ ਲੇ ਆਖਿਰੀ ਹਾਇਕੁ ......ਧੀ ਦੇ ਜਨਮ ਤੋਂ ਲੈ ਕੇ ਦਾਦੀ/ਨਾਨੀ ਤੱਕ ਦੇ ਸਫ਼ਰ ਨੂੰ ਬਾਖੂਬੀ ਪ੍ਰਗਟਾ ਰਿਹਾ ਹੈ।

    ReplyDelete
  5. ਇਹ ਹਾਇਕੂ ਔਰਤ ਦੀ ਜਿੰਦਗੀ ਦਾ ਸਚ ਬਿਆਨ ਕਰਦੇ ਹਣ॥

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ