ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Apr 2013

ਖਿੜਿਆ ਫੁੱਲ

ਅੱਜ ਹਾਇਕੁ-ਲੋਕ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ-ਸ਼ਿਆਮ ਸੁੰਦਰ ਅਗਰਵਾਲ 
ਆਪ ਕੋਟਕਪੂਰਾ ਤੋਂ ਹਨ ਤੇ ਕਿੱਤੇ ਵਜੋਂ ਲੋਕ ਨਿਰਮਾਣ ਵਿਭਾਗ, ਪੰਜਾਬ ਤੋਂ ਸੇਵਾਮੁਕਤ ਹਨ।
ਆਪ ਲੇਖਣ ਦੀਆਂ ਸਾਰੀਆਂ ਵਿਧਾਵਾਂ- ਮਿੰਨੀ ਕਹਾਣੀ, ਬਾਲ ਕਹਾਣੀ, ਕਵਿਤਾ, ਵਾਰਤਕ (ਪੰਜਾਬੀ ਅਤੇ ਹਿੰਦੀ ਵਿਚ) ਤੇ ਪਿਛਲੇ ਤੀਹ ਵਰ੍ਹਿਆਂ ਤੋਂ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਕਾਰਜਸ਼ੀਲ ਹਨ। ਹੁਣ ਤੱਕ ਪ੍ਰਕਾਸ਼ਿਤ ਪੁਸਤਕਾਂ-‘ਨੰਗੇ ਲੋਕਾਂ ਦਾ ਫਿਕਰ’ ਅਤੇ ‘ਮਾਰੂਥਲ ਦੇ ਵਾਸੀ’ (ਮਿੰਨੀ ਕਹਾਣੀ ਸੰਗ੍ਰਹਿ), 26 ਮਿੰਨੀ ਕਹਾਣੀ ਸੰਗ੍ਰਹਿ ਪੰਜਾਬੀ ਵਿੱਚ ਅਤੇ 3 ਸੰਗ੍ਰਹਿ ਹਿੰਦੀ 'ਚ ਸੰਪਾਦਿਤ ਕੀਤੇ ।ਚੋਣਵੀਆਂ ਲਘੁਕਥਾਵਾਂ ਦੀਆਂ 4 ਪੁਸਤਕਾਂ ਦਾ ਅਨੁਵਾਦ।ਸਾਲ 1988 ਤੋਂ ਨਿਰੰਤਰ ਪੰਜਾਬੀ ਤ੍ਰੈਮਾਸਿਕ ‘ਮਿੰਨੀ’ ਦਾ ਸੰਪਾਦਨ ।ਆਪ ਦੀਆਂ ਅਨੇਕਾਂ ਮਿੰਨੀ ਕਹਾਣੀਆਂ/ਲਘੁਕਥਾਵਾਂ ਨੂੰ ਇਨਾਮ/ ਪੰਜਾਬ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਤ।
ਹਿੰਦੀ ਹਾਇਕੁ ਨਾਲ਼ ਤਾਂ ਆਪ ਪਹਿਲਾਂ ਹੀ ਜੁੜ ਚੁੱਕੇ ਹਨ ਤੇ ਅੱਜ ਆਪਣੀ ਸਾਂਝ ਹਾਇਕੁ-ਲੋਕ ਨਾਲ਼ ਪਾਈ ਹੈ। ਮੈਂ ਆਪ ਦਾ ਹਾਇਕੁ-ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ।ਅੱਜ ਆਪ ਨੇ ਬਸੰਤੀ ਸੇਦੋਕਾ ਲਿਖ ਕੇ ਹਾਇਕੁ ਲੋਕ ਵਿਹੜੇ ਬਸੰਤੀ ਖੇੜਾ ਲਿਆਂਦਾ ਹੈ। 
1.
ਫੁੱਲ ਖਿੜੇ ਨੂੰ
ਵੇਖ ਨਜ਼ਰ ਭਰ
ਹੁਣ ਖਿੜਨਾ ਸਿੱਖ।
ਖਿੜਿਆ ਫੁੱਲ
ਸਦਾ ਮੁਸਕਰਾਏ
ਵੇਖ ਖੁਸ਼ੀ ਫੈਲਾਏ।

2.
ਫੁੱਲ ਸਿਖਾਵੇ
ਖੁਸ਼ਬੋਈ ਵੰਡਣਾ
ਬੱਸ ਖੁਸ਼ੀਆਂ ਦੇਣਾ।
ਨਿੱਕਾ ਜੀਵਨ
ਇੱਕ ਦਿਨ ਭਰ ਦਾ
ਪਰ ਫੁੱਲ ਨਾ ਰੋਵੇ।



ਸ਼ਿਆਮ ਸੁੰਦਰ ਅਗਰਵਾਲ਼
(ਕੋਟਕਪੂਰਾ) 

(ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ)

4 comments:

  1. ਨਿੱਕਾ ਜੀਵਨ
    ਇੱਕ ਦਿਨ ਭਰ ਦਾ
    ਫੁੱਲ ਨਾ ਰੋਵੇ।

    ਬਹੁਤ ਵੱਡੀ ਗੱਲ ਆਖ ਦਿੱਤੀ ਹੈ ...
    ਬੱਸ ਇਕ ਦਿਨ ਦਾ ਜੀਵਨ ਹੀ ਹੁੰਦਾ ਹੈ ਫੁੱਲ ਦਾ ਉਸ ਵਿਚ ਵੀ ਸੁਗੰਧ ਛੋੜ ਜਾਂਦਾ ਹੈ ਆਪਣੇ ਪਿਛੇ ....!!

    ReplyDelete
  2. ਅਗਰਵਾਲ ਜੀ ਦਾ ਹਾਇਕੁ ਲੋਕ ਮੰਚ 'ਤੇ ਸੁਆਗਤ ਹੈ।
    ਬਹੁਤ ਹੀ ਸੋਹਣੇ ਹਾਇਕੁਆਂ ਨਾਲ਼ ਸਾਂਝ ਪਾਈ ਹੈ।
    ਸੱਚੀਂ ਵਿਹੜਾ ਫੁੱਲਾਂ ਨਾਲ਼ ਭਰ ਗਿਆ ਹੈ।
    ਫੁੱਲਾਂ ਰਾਹੀਂ ਬਹੁਤ ਵਧੀਆ ਸੁਨੇਹਾ ਦਿੱਤਾ ਹੈ।

    ReplyDelete
  3. ਸ਼ਿਆਮ ਸੁੰਦਰ ਅਗਰਵਾਲ਼ ਜੀ ਦੇ ਹਾਇਕੁ ਚੰਗੇ ਲੱਗੇ। ਸਾਡਾ ਵਿਹੜਾ ਖੁਸ਼ਬੋਈ ਨਾਲ਼ ਭਰ ਗਿਆ ਹੈ।

    ਖਿੜੇ ਨੇ ਫੁੱਲ
    ਭਰਿਆ ਏ ਵਿਹੜਾ
    ਖੁਸ਼ਬੂ ਨਾਲ਼

    ReplyDelete
  4. ਫੁੱਲਾਂ ਦੀ ਚੰਗੇਰ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ