ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 May 2013

ਮਾਂਵਾਂ ਦਾ ਦਿਨ - 2

ਪੀੜ ਬੇਕਾਬੂ
ਪੁੜਪੁੜੀਆਂ ਝੱਸੇ
ਮਾਂ ਹੱਥ ਜਾਦੂ 
(ਹਰਦੀਪ ਕੌਰ )
ਇਸ ਹਾਇਕੁ ਤੋਂ ਪ੍ਰਭਾਵਿਤ ਹੁੰਦਿਆਂ ਜੋਗਿੰਦਰ ਸਿੰਘ ਥਿੰਦ ਜੀ ਕਹਿੰਦੇ ਹਨ ਕਿ ਮੈਂ ਅਨੁਭਵ ਕੀਤਾ ਜਿਵੇਂ ਸੁਰਗਾਂ 'ਚ ਬੈਠੀ ਮਾਂ ਮੇਰੀਆਂ ਪੁੜਪੁੜੀਆਂ ਝੱਸ ਰਹੀ ਹੋਵੇ। ਉਨ੍ਹਾਂ ਵਲੋਂ ਆਪਣੀ ਸੁਰਗਾਂ 'ਚ ਬੈਠੀ ਮਾਂ ਨੂੰ ਸਮਰਪਿਤ ਕੁਝ ਹਾਇਕੁ 

1.

ਮਾਂਵਾਂ ਦਾ ਦਿਨ 
ਮਾਂ ਸੁਰਗਾਂ ਚੋਂ ਆਵੇ
ਲਾਡ ਲਡਾਵੇ।
2.
ਮਾਂ ਬੇਸਬਰੀ
ਲਾਲਟੈਨ ਲੈ 'ਕੱਲੀ
ਲੱਭਣ ਚੱਲੀ।
3.
ਮਾਂ ਨੂੰ ਚੁੱਭਿਆ 
ਪੈਰੀਂ ਜੇ ਕੰਡਾ ਲੱਗਾ
ਸੂਈ ਲੈ ਕੱਢੇ।
4.
ਮਾਂ ਦੀ ਗੋਦੀ
ਨਿੱਘ ਅਨੋਖਾ ਆਵੇ
ਚੋਗੇ ਖਿਲਾਵੇ।
5.
ਮਾਂ ਵਰਗੀ ਛਾਂ
ਕਿਤੇ ਦੁਨੀਆਂ 'ਚ ਨਾ
ਠੰਡਾਂ ਪਾਉਂਦੀ।

ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ) 
***********************************************

ਗਰਭਪਾਤ
ਕੁੜੀ ਨਹੀਂ ਜੰਮਣੀ
ਮਾਂ ਦਾ ਕਤਲ 

ਦਿਲਜੋਧ ਸਿੰਘ
(ਨਵੀਂ ਦਿੱਲੀ)



1 comment:

  1. ਥਿੰਦ ਅੰਕਲ ਜੀ ਦੇ ਸਾਰੇ ਹਾਇਕੁ ਬਹੁਤ ਚੰਗੇ ਲੱਗੇ।
    ਮਾਂ ਬੇਸਬਰੀ
    ਲਾਲਟੈਨ ਲੈ 'ਕੱਲੀ
    ਲੱਭਣ ਚੱਲੀ।
    ਇਸ ਦਾ ਅਨੁਭਵ ਇੱਕ ਮਾਂ ਨੂੰ ਹੀ ਹੋ ਸਕਦਾ ਹੈ।

    ਦਿਲਜੋਧ ਸਿੰਘ ਜੀ ਨੇ ਬਹੁਤ ਹੀ ਵੱਡੀ ਗੱਲ ਕਹਿ ਦਿੱਤੀ ਇਸ ਹਾਇਕੁ 'ਚ ।
    ਗਰਭਪਾਤ
    ਕੁੜੀ ਨਹੀਂ ਜੰਮਣੀ
    ਮਾਂ ਦਾ ਕਤਲ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ