ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 May 2013

ਮਾਂ ਦੇਵੇ ਲੋਰੀ

ਅੱਜ ਸਾਡੇ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਗੁਰਸੇਵਕ ਸਿੰਘ ਧੌਲਾ।
ਆਪ ਪੱਤਰਕਾਰੀ ਖੇਤਰ ਵਿੱਚ ਹਨ।ਕੈਨੇਡਾ ਤੋਂ ਛਪਣ ਵਾਲੇ ਹਫ਼ਤਾਵਾਰੀ ਅਖ਼ਬਾਰ 'ਸਿੱਖ ਸਪੋਕਸਮੈਨ' ਦੇ ਸੰਪਾਦਕ ਹਨ। ਕੁਦਰਤ ਨੂੰ ਅਥਾਹ ਪਿਆਰ ਕਰਨ ਵਾਲ਼ੇ ਗੁਰਸੇਵਕ ਸਿੰਘ ਨੂੰ ਪੰਛੀਆਂ ਨਾਲ਼ ਖਾਸ ਲਗਾਓ ਹੈ। ਅੱਜਕੱਲ ਆਪ ਇੱਕ ਹੋਰ ਬੜਾ ਨੇਕ ਕੰਮ ਕਰ ਰਹੇ ਹਨ-ਪੰਛੀਆਂ ਦੀ ਭਲਾਈ ਲਈ ਲੋਕਾਂ ਨੂੰ ਜਾਗਰੂਕ ਕਰਨਾ। 

ਮਾਂ ਦਿਵਸ ਦੇ ਮੌਕੇ ਆਪ ਨੇ ਆਪਣੀਆਂ ਮਨੋਭਾਵਨਾਵਾਂ ਨੂੰ ਪਹਿਲੀ ਵਾਰ ਹਾਇਕੁ ਕਾਵਿ ਵਿਧਾ 'ਚ ਬੰਨ ਕੇ ਸਾਡੇ ਨਾਲ਼ ਸਾਂਝਾ ਕੀਤਾ ਹੈ। ਮੈਂ ਹਾਇਕੁ ਲੋਕ ਮੰਚ ਵਲੋਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ। 

1.
ਮਾਂ ਦੇਵੇ ਲੋਰੀ
ਸੁਣ ਮਾਉਲੇ ਰਾਹੀ
ਜ਼ਿੰਦਗੀ ਤੋਰੀ।

2.
ਕੰਮ ਮਾਂ ਹੱਥ
ਬਰਕਤਾਂ ਭਾਰੀਆਂ
ਕੱਖ ਵੀ ਲੱਖ।

3.
ਦੇਵੇ ਝਿੜਕਾਂ
ਮਾਂ ਕਦ ਖੁਸ਼ ਹੋਵੇ
ਲਵਾਂ ਬਿੜਕਾਂ।

4.
ਮਾਂ ਪੱਕੀ ਰੋਟੀ
ਹੱਥ 'ਚੋਂ ਖੁੱਸ ਗਈ
ਜ਼ਿੰਦੜੀ ਖੋਟੀ।

ਗੁਰਸੇਵਕ ਸਿੰਘ ਧੌਲਾ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 328 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

12 comments:

 1. गुरसेवक सिंह जी के सभी हाइकु बहुत अच्छे हैं । आशा है आप सिक्ख स्पोक्समैन के द्वारा भी इस विधा को आगे ले जाएँगे ।
  रामेश्वर काम्बोज 'हिमांशु'

  ReplyDelete
 2. ਗੁਰਸੇਵਕ ਵੀਰ ਜੀ , ਹਾਇਕੁ ਲੋਕ ਮੰਚ 'ਤੇ ਆਪ ਜੀ ਦਾ ਸੁਆਗਤ ਹੈ।
  ਸਾਰੇ ਹਾਇਕੁ ਚੰਗੇ ਲੱਗੇ।ਕਦੇ ਮਾਂ ਲੋਰੀਆਂ ਦਿੰਦੀ ਹੈ ਤੇ ਕਦੇ ਝਿੜਕਾਂ।
  ਹਾਇਕੁ ਲੋਕ ਨਾਲ਼ ਸਾਂਝ ਪਾਉਣ ਲਈ ਵਧਾਈ ਦਿੰਦਾ ਹਾਂ।

  ReplyDelete
  Replies
  1. ਧੰਨਵਾਦ ਵਰਿੰਦਰਜੀਤ ਜੀ

   Delete
 3. ਗੁਰਸੇਵਕ ਵੀਰ, ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਹਾਇਕੁ ਲੋਕ ਨਾਲ਼ ਜੁੜਨ ਦੀ ਵਧਾਈ ਦਿੰਦੀ ਹਾਂ।
  ਮਾਂ ਦਿਵਸ ਵਰਗੇ ਮਹਾਨ ਦਿਹਾੜੇ 'ਤੇ ਆਪ ਨੇ ਹਾਇਕੁ ਲੋਕ ਮੰਚ ਨਾਲ਼ ਸਾਂਝ ਪਾਈ ਆਪਣੀ ਮਾਂ ਨੂੰ ਯਾਦ ਕਰਦਿਆਂ।
  ਮਾਂ ਦੇ ਲੋਰੀ ਦੇਣ ਤੋਂ ਲੈ ਕੇ ਵਿਛੜਨ ਤੱਕ ਦੇ ਸਫ਼ਰ ਨੂੰ ਹਾਇਕੁ ਕਾਵਿ ਵਿਧਾ 'ਚ ਬੰਨ ਕੇ ਆਪਣੀਆਂ ਯਾਦਾਂ ਨੂੰ ਮੁੜ ਤਾਜ਼ਾ ਕਰਦਿਆਂ ਕਦੇ ਮਾਂ ਨੂੰ ਸਿਜਦਾ ਕੀਤਾ ਤੇ ਕਦੇ ਉਸ ਦਾ ਵਿਛੋੜਾ ਅੱਖਾਂ ਨਮ ਕਰ ਗਿਆ।
  ਮਾਂ ਪੱਕੀ ਰੋਟੀ
  ਹੱਥ 'ਚੋਂ ਖੁੱਸ ਗਈ
  ਜ਼ਿੰਦੜੀ ਖੋਟੀ।
  ਇਸ ਹਾਇਕੁ 'ਚ ਮਾਂ ਦਾ ਵਿਛੋੜਾ ਸਾਫ਼ ਝਲਕਦਾ ਹੈ।
  ਆਸ ਕਰਦੀ ਹਾਂ ਕਿ ਆਪ ਅਗੋਂ ਤੋਂ ਵੀ ਸਾਡੇ ਨਾਲ਼ ਇੰਝ ਹੀ ਜੁੜੇ ਰਹੋਗੇ ।

  ReplyDelete
  Replies
  1. ਧੰਨਵਾਦ ਭੈਣ ਜੀ , ਆਪਣੇ ਭਰਾ ਨੂੰ ਏਨਾ ਮਾਣ ਦੇਣ ਲਈ ।

   Delete
 4. beautiful writing

  ReplyDelete
  Replies
  1. ਸ਼ੁਕਰੀਆ ਸੱਜਣਾ

   Delete
 5. ਕੰਮ ਮਾਂ ਹੱਥ
  ਬਰਕਤਾਂ ਭਾਰੀਆਂ
  ਕੱਖ ਵੀ ਲੱਖ।

  ਬਹੁਤ ਖੂਬਸੂਰਤ ਜੀ।

  ReplyDelete
  Replies
  1. ਹੌਸਲੇ ਲਈ ਧੰਨਵਾਦ ਭੁਪਿੰਦਰ ਸਿੰਘ ਜੀ

   Delete
 6. bahut thore shabadan ch bahut vadi gal kar gye o...J.S.Rupal

  ReplyDelete
 7. ਧੰਨਵਾਦ ਜਸਵਿੰਦਰ ਸਿੰਘ ਜੀ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ