ਅੱਜ ਸਾਡੇ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਗੁਰਸੇਵਕ ਸਿੰਘ ਧੌਲਾ।
ਆਪ ਪੱਤਰਕਾਰੀ ਖੇਤਰ ਵਿੱਚ ਹਨ।ਕੈਨੇਡਾ ਤੋਂ ਛਪਣ ਵਾਲੇ ਹਫ਼ਤਾਵਾਰੀ ਅਖ਼ਬਾਰ 'ਸਿੱਖ ਸਪੋਕਸਮੈਨ' ਦੇ ਸੰਪਾਦਕ ਹਨ। ਕੁਦਰਤ ਨੂੰ ਅਥਾਹ ਪਿਆਰ ਕਰਨ ਵਾਲ਼ੇ ਗੁਰਸੇਵਕ ਸਿੰਘ ਨੂੰ ਪੰਛੀਆਂ ਨਾਲ਼ ਖਾਸ ਲਗਾਓ ਹੈ। ਅੱਜਕੱਲ ਆਪ ਇੱਕ ਹੋਰ ਬੜਾ ਨੇਕ ਕੰਮ ਕਰ ਰਹੇ ਹਨ-ਪੰਛੀਆਂ ਦੀ ਭਲਾਈ ਲਈ ਲੋਕਾਂ ਨੂੰ ਜਾਗਰੂਕ ਕਰਨਾ।
ਮਾਂ ਦਿਵਸ ਦੇ ਮੌਕੇ ਆਪ ਨੇ ਆਪਣੀਆਂ ਮਨੋਭਾਵਨਾਵਾਂ ਨੂੰ ਪਹਿਲੀ ਵਾਰ ਹਾਇਕੁ ਕਾਵਿ ਵਿਧਾ 'ਚ ਬੰਨ ਕੇ ਸਾਡੇ ਨਾਲ਼ ਸਾਂਝਾ ਕੀਤਾ ਹੈ। ਮੈਂ ਹਾਇਕੁ ਲੋਕ ਮੰਚ ਵਲੋਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ।
1.
ਮਾਂ ਦੇਵੇ ਲੋਰੀ
ਸੁਣ ਮਾਉਲੇ ਰਾਹੀ
ਜ਼ਿੰਦਗੀ ਤੋਰੀ।
2.
ਕੰਮ ਮਾਂ ਹੱਥ
ਬਰਕਤਾਂ ਭਾਰੀਆਂ
ਕੱਖ ਵੀ ਲੱਖ।
3.
ਦੇਵੇ ਝਿੜਕਾਂ
ਮਾਂ ਕਦ ਖੁਸ਼ ਹੋਵੇ
ਲਵਾਂ ਬਿੜਕਾਂ।
4.
ਮਾਂ ਪੱਕੀ ਰੋਟੀ
ਹੱਥ 'ਚੋਂ ਖੁੱਸ ਗਈ
ਜ਼ਿੰਦੜੀ ਖੋਟੀ।
ਗੁਰਸੇਵਕ ਸਿੰਘ ਧੌਲਾ
(ਬਰਨਾਲ਼ਾ)
ਨੋਟ: ਇਹ ਪੋਸਟ ਹੁਣ ਤੱਕ 328 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

गुरसेवक सिंह जी के सभी हाइकु बहुत अच्छे हैं । आशा है आप सिक्ख स्पोक्समैन के द्वारा भी इस विधा को आगे ले जाएँगे ।
ReplyDeleteरामेश्वर काम्बोज 'हिमांशु'
thanx, ji
Deleteਗੁਰਸੇਵਕ ਵੀਰ ਜੀ , ਹਾਇਕੁ ਲੋਕ ਮੰਚ 'ਤੇ ਆਪ ਜੀ ਦਾ ਸੁਆਗਤ ਹੈ।
ReplyDeleteਸਾਰੇ ਹਾਇਕੁ ਚੰਗੇ ਲੱਗੇ।ਕਦੇ ਮਾਂ ਲੋਰੀਆਂ ਦਿੰਦੀ ਹੈ ਤੇ ਕਦੇ ਝਿੜਕਾਂ।
ਹਾਇਕੁ ਲੋਕ ਨਾਲ਼ ਸਾਂਝ ਪਾਉਣ ਲਈ ਵਧਾਈ ਦਿੰਦਾ ਹਾਂ।
ਧੰਨਵਾਦ ਵਰਿੰਦਰਜੀਤ ਜੀ
Deleteਗੁਰਸੇਵਕ ਵੀਰ, ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਹਾਇਕੁ ਲੋਕ ਨਾਲ਼ ਜੁੜਨ ਦੀ ਵਧਾਈ ਦਿੰਦੀ ਹਾਂ।
ReplyDeleteਮਾਂ ਦਿਵਸ ਵਰਗੇ ਮਹਾਨ ਦਿਹਾੜੇ 'ਤੇ ਆਪ ਨੇ ਹਾਇਕੁ ਲੋਕ ਮੰਚ ਨਾਲ਼ ਸਾਂਝ ਪਾਈ ਆਪਣੀ ਮਾਂ ਨੂੰ ਯਾਦ ਕਰਦਿਆਂ।
ਮਾਂ ਦੇ ਲੋਰੀ ਦੇਣ ਤੋਂ ਲੈ ਕੇ ਵਿਛੜਨ ਤੱਕ ਦੇ ਸਫ਼ਰ ਨੂੰ ਹਾਇਕੁ ਕਾਵਿ ਵਿਧਾ 'ਚ ਬੰਨ ਕੇ ਆਪਣੀਆਂ ਯਾਦਾਂ ਨੂੰ ਮੁੜ ਤਾਜ਼ਾ ਕਰਦਿਆਂ ਕਦੇ ਮਾਂ ਨੂੰ ਸਿਜਦਾ ਕੀਤਾ ਤੇ ਕਦੇ ਉਸ ਦਾ ਵਿਛੋੜਾ ਅੱਖਾਂ ਨਮ ਕਰ ਗਿਆ।
ਮਾਂ ਪੱਕੀ ਰੋਟੀ
ਹੱਥ 'ਚੋਂ ਖੁੱਸ ਗਈ
ਜ਼ਿੰਦੜੀ ਖੋਟੀ।
ਇਸ ਹਾਇਕੁ 'ਚ ਮਾਂ ਦਾ ਵਿਛੋੜਾ ਸਾਫ਼ ਝਲਕਦਾ ਹੈ।
ਆਸ ਕਰਦੀ ਹਾਂ ਕਿ ਆਪ ਅਗੋਂ ਤੋਂ ਵੀ ਸਾਡੇ ਨਾਲ਼ ਇੰਝ ਹੀ ਜੁੜੇ ਰਹੋਗੇ ।
ਧੰਨਵਾਦ ਭੈਣ ਜੀ , ਆਪਣੇ ਭਰਾ ਨੂੰ ਏਨਾ ਮਾਣ ਦੇਣ ਲਈ ।
Deletebeautiful writing
ReplyDeleteਸ਼ੁਕਰੀਆ ਸੱਜਣਾ
Deleteਕੰਮ ਮਾਂ ਹੱਥ
ReplyDeleteਬਰਕਤਾਂ ਭਾਰੀਆਂ
ਕੱਖ ਵੀ ਲੱਖ।
ਬਹੁਤ ਖੂਬਸੂਰਤ ਜੀ।
ਹੌਸਲੇ ਲਈ ਧੰਨਵਾਦ ਭੁਪਿੰਦਰ ਸਿੰਘ ਜੀ
Deletebahut thore shabadan ch bahut vadi gal kar gye o...J.S.Rupal
ReplyDeleteਧੰਨਵਾਦ ਜਸਵਿੰਦਰ ਸਿੰਘ ਜੀ
ReplyDelete