ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Jun 2013

ਸ਼ਰਧਾਂਜਲੀ

ਤੁਰ ਜਾਣ ਵਾਲ਼ੇ ਕਦੇ ਮੁੜ ਕੇ ਨਹੀਂ ਆਉਂਦੇ-ਉਹਨਾਂ ਦੀ ਬੱਸ ਯਾਦ ਆਉਂਦੀ ਹੈ। ਜਦੋਂ ਕੋਈ ਸਾਡਾ ਬਹੁਤ ਹੀ ਅਜ਼ੀਜ਼ ਸਾਨੂੰ ਛੱਡ ਕਿਸੇ ਹੋਰ ਦੁਨੀਆਂ 'ਚ ਚਲਾ ਜਾਂਦਾ ਹੈ ਤਾਂ ਅੱਖੀਆਂ ਹਰ ਦਿਨ ਹਰ ਪਲ ਉਸ ਨੂੰ ਲੱਭਦੀਆਂ ਨੇ। ਪਤਾ ਹੁੰਦਾ ਹੈ ਕਿ ਉਸ ਨੇ ਨਹੀਂ ਆਉਣਾ ਪਰ ਫਿਰ ਵੀ ਭੁਲੇਖਾ ਜਿਹਾ ਰਹਿੰਦਾ ਹੈ ਸ਼ਾਇਦ ਉਹ ਕਿਤੋਂ ਆ ਹੀ ਜਾਵੇ - ਹੁਣੇ ਹੀ ਆ ਜਾਵੇ। 
ਸਾਡੇ ਸਾਰੇ ਭੈਣਾਂ-ਭਰਾਵਾਂ ਵਲੋਂ ਸਾਡੇ ਪਿਤਾ ਜੀ (ਡਾ.ਅਮਰਜੀਤ ਸਿੰਘ ਬਰਾੜ)  ਦੀ 22 ਵੀਂ ਵਰਸੀ 'ਤੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ 
*********


ਮੇਰੇ ਮਾਂ-ਪਿਤਾ ਜੀ ਦੇ ਵਿਆਹ ਦਾ ਕਾਰਡ - 2 ਜੁਲਾਈ 1967 

ਡਾ. ਹਰਦੀਪ ਕੌਰ ਸੰਧੂ 

3 comments:

 1. विवाह का बरसों पहला कार्ड सँभालकर रखा । यादों के मार्मिक पलों के लिए वह निशानी बहुत मार्मिक है । अपने प्रिय की सारी निशानियाँ ्दिल को रुलाती हैं । पूज्य पिता को आज के दिन विनम्र श्रद्धांजलि !

  ReplyDelete
 2. ਅੱਖਰਾਂ ਦੇ ਰਾਹੀਂ ਰਿਸ਼ਤਿਆਂ ਨੂੰ ਜਿੰਦਾ ਰੱਖਿਆ
  ਰਾਹਾਂ ਦੀ ਮਿੱਟੀ ਉਸਦੀਆਂ ਪੈੜਾਂ ਮਿਟਾ ਗਈ ।
  ਸੂਰਜਾਂ ਤੇ ਮੇਰਾ ਭਰੋਸਾ ਹੀ ਉਠ ਗਿਆ
  ਜਿਸਦੀ ਰੋਸ਼ਨੀ ਮੇਰੀਆਂ ਧੁੱਪਾਂ ਨੂੰ ਖਾ ਗਈ ।

  ReplyDelete
 3. ਡੈਡੀ ਨੂੰ ਸਾਥੋਂ ਵਿਛੜਿਆਂ 22 ਸਾਲ ਹੋ ਗਏ ਨੇ। ਵੈਸੇ ਤਾਂ ਕਦੇ ਕੁਝ ਵੀ ਭੁੱਲਿਆ ਨਹੀਂ ਪਰ ਅੱਜ ਸਭ ਕੁਝ ਇੱਕ ਫਿਲਮ ਵਾਂਗ ਅੱਖਾਂ ਅੱਗੋਂ ਘੁੰਮ ਗਿਆ। ਉਨ੍ਹਾਂ ਦੇ ਦੱਸੇ ਰਾਹਾਂ 'ਤੇ ਚੱਲਣ ਦੀ ਹਰ ਕੋਸ਼ਿਸ਼ ਕਰਦੇ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।
  ਵਰਿੰਦਰ ਤੇ ਪਰਮ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ