ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Jun 2013

ਪਿਘਲੀ ਧੁੱਪ

1.
ਜੇਠ ਮਹੀਨਾ
ਧੁੱਪ ਚਿੰਗਿਆੜੀਆਂ
ਖੂਬ ਵਰ੍ਹੀਆਂ ।

2.
ਤਪੇ ਵਿਹੜਾ
ਲੋਹੇ ਦੀ ਭੱਠੀ ਬਣ
ਪਿਘਲੀ ਧੁੱਪ।

3.
ਚੁੱਪ ਏ ਚਿੜੀ
ਨਿਗਲਿਆ ਗਰਮੀ
ਦਾਣਾ ਤੇ ਪਾਣੀ ।

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
(ਨਵੀਂ ਦਿੱਲੀ) 

3 comments:

  1. ਜੇਠ ਹਾੜ 'ਚ ਬੀਤੇ ਪੁਰਾਣੇ ਦਿਨ ਯਾਦ ਆਗਏ।
    ਨਾਂ ਹੁਣ ਚਿੜੀਆਂ ਅਤੇ ਨਾਂ ਉਹ ਵੇਹੜੇ ।

    ReplyDelete
  2. ਸਹੀ ਕਿਹਾ ਦਿਲਜੋਧ ਸਿੰਘ ਜੀ,
    ਚਿੜੀਆਂ ਵਿਚਾਰੀਆਂ ਤਾਂ ਇਸ ਮਾਡਰਨ ਟੈਕਨੋਲੋਜੀ ( ਟੈਲੀਫੋਨ ਟਾਵਰ) ਦੀ ਭੇਂਟ ਚੜ੍ਹ ਗਈਆਂ। ਜੇਠ ਹਾੜ ਦੀ ਗਰਮੀ ਪਹਿਲਾਂ ਨਾਲ਼ੋਂ ਵੀ ਵੱਧ ਚਿੰਗਿਆੜੀਆਂ ਬਰਸਾ ਰਹੀ ਹੈ।
    ਹਿਮਾਂਸ਼ੂ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ਼ ਗਰਮੀ ਦੇ ਦਿਨਾਂ ਨੂੰ ਹਾਇਕੁ ਰਾਹੀਂ ਪੇਸ਼ ਕੀਤਾ ਹੈ।

    ReplyDelete
  3. ਰਾਮੇਸ਼ਵਰ ਜੀ ਦੀ ਸ਼ਬਦ ਚੋਣ ਵਧੀਆ ਲੱਗੀ।
    ਚਿੰਗਿਆੜੀਆਂ ਦਾ ਵਰ੍ਹਨਾ ਤੇ ਧੁੱਪ ਦਾ ਪਿਘਲਣਾ- ਹਾਇਕੁ ਨੂੰ ਹੋਰ ਦਮਦਾਰ ਬਣਾ ਗਿਆ।
    ਵਧੀਆ ਯੋਗਦਾਨ ਲਈ ਆਪ ਵਧਾਈ ਦੇ ਪਾਤਰ ਹਨ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ