ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Jul 2013

ਖਾਬਾਂ ਦੀ ਫੁੱਲਵਾੜੀ

1.
ਮੇਲ ਮਿਲਾਏ
ਸੱਜਣ ਘਰ ਆਏ
ਮੈਂ ਵਿੱਚ ਤੂੰ ਹੋਇਆ ।
ਬਾਹਾਂ ਦੇ ਵਿੱਚ
ਪਿਘਲ ਗਈ ਸਾਰੀ
ਮਨ ਮੇਰੇ ਦੀ ਚਿੰਤਾ ।
2.
ਮੇਰੇ ਵੇਹੜੇ
ਖਾਬਾਂ ਦੀ ਫੁੱਲਵਾੜੀ
ਖੁੱਲਾ ਸੀ ਦਰਵਾਜਾ ।
ਖੁਸ਼ਬੂ ਉੱਡੀ
ਤੇਰੀ ਮੇਰੀ ਨਾ ਜਾਣੇ
ਸਭ ਨੂੰ ਪਈ ਚੁੰਮੇ ।

3.
ਲੱਗਾ ਰੋਟੀ ਸੀ
ਚੰਨ ਦੇਸ਼ ਆਪਣੇ
ਫੜ ਨਾ ਸਕਿਆ ਮੈਂ ।
ਵਿੱਚ ਪ੍ਰਦੇਸ
ਗਗਨ 'ਤੇ ਚੰਨ ਸੀ
ਫਿਰ ਰੋਟੀ ਵਰਗਾ ।

ਦਿਲਜੋਧ ਸਿੰਘ 
(ਯੂ. ਐਸ. ਏ.)
ਨੋਟ: ਇਹ ਪੋਸਟ ਹੁਣ ਤੱਕ 33 ਵਾਰ ਖੋਲ੍ਹ ਕੇ ਪੜ੍ਹੀ ਗਈ

3 comments:

 1. ਦਿਲਜੋਧ ਸਿੰਘ ਜੀ, ਤੁਸੀ ਖੂਬ ਰੰਗ ਬੰਨਿਆਂ । ਇਹੋ ਜਿਹਾ ਕੋਈ ਕੋਈ ਹੀ ਲਿਖ ਸਕਦਾ ਹੈ । ਮਜ਼ਾ ਆ ਗਿਆ । ਸਚੇ ਦਿਲੋ ਕਹਿੰਦਾ ਹਾਂ,ਆਪ ਵਿਧਾਈ ਦੇ ਪਾਤਰ ਹੋ ।
  "ਥਿੰਦ"

  ReplyDelete
 2. ਤਿੰਨੋ ਸੇਦੋਕਾ ਲਾਜਵਾਬ ਨੇ।

  ReplyDelete
 3. ਦਿਲਜੋਧ ਸਿੰਘ ਜੀ , ਵਾਹ ਕਿੰਨਾ ਵਧੀਆ ਖਿਆਲ ਹੈ- ਖਾਬਾਂ ਦੀ ਫੁੱਲਵਾੜੀ 'ਚੋਂ ਉੱਡਦੀ ਖੁਸ਼ਬੂ ਤੇਰ-ਮੇਰ ਨਹੀਂ ਜਾਣਦੀ, ਬੱਸ ਝੋਲ਼ੀਆਂ ਭਰ ਦਿੰਦੀ ਹੈ ਸਭ ਦੀਆਂ।
  ਰੋਟੀ ਵਰਗਾ ਚੰਨ......ਕਿੰਨਾ ਸੋਹਣਾ ਬਿੰਬ ....ਸੋਹਣੀ ਸ਼ਬਦ ਚੋਣ ਨੇ ਰੰਗ ਬੰਨ ਦਿੱਤਾ ਹੈ।
  ਤੇ ਸਭ ਤੋਂ ਪਹਿਲਾ ਸੇਦੋਕਾ - ਪਿਘਲੀ ਮਨ ਦੀ ਚਿੰਤਾ।
  ਵਧੀਆ ਰਚਨਾਵਾਂ ਸਾਂਝੀਆਂ ਕਰਨ ਲਈ ਤਹਿ ਦਿਲੋਂ ਸ਼ੁਕਰੀਆ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ