ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jun 2013

ਪਾਵਰ ਕੱਟ

ਅੱਜਕੱਲ ਪੰਜਾਬ 'ਚ ਕਹਿਰਾਂ ਦੀ ਗਰਮੀ ਹੈ ਤੇ ਬਿਜਲੀ ਕੱਟਾਂ ਨੇ ਲੋਕ ਬੇਹਾਲ ਕੀਤੇ ਪਏ ਨੇ। ਸਾਡੀ ਇੱਕ ਕਲਮ ਅਜਿਹੇ ਹਾਲਾਤਾਂ ਨੂੰ ਸੇਦੋਕਾ ਸ਼ੈਲੀ 'ਚ ਇਓਂ ਬਿਆਨਦੀ ਹੈ।

1.
ਵਧੀ ਗਰਮੀ

ਅਣ-ਐਲਾਨੇ ਕੱਟ
ਮਿਲ਼ੇ ਬਿਜਲੀ ਘੱਟ।
ਬਿਨਾਂ ਬਿਜਲੀ
ਆਉਂਦੇ ਬਿੱਲ ਭਾਰੀ
ਔਖੀ ਜਨਤਾ ਸਾਰੀ ।

2.
ਪਾਵਰ ਕੱਟ
ਕਹਿਰਾਂ ਦਾ ਏ ਵੱਟ
ਵਧੇ ਰੇਟ ਯੂਨਿਟ ।
ਦੇਖ ਕੇ ਬਿੱਲ 
ਘਰ 'ਚ ਚੁੱਪੀ ਛਾਈ 
ਬਾਪੂ ਦੇਵੇ ਦੁਹਾਈ ।

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 
{ਨੋਟ- ਇਹ ਪੋਸਟ ਹੁਣ ਤੱਕ 65 ਵਾਰ ਖੋਲ੍ਹ ਕੇ ਪੜ੍ਹੀ ਗਈ }

3 comments:

 1. ਵਰਿੰਦਰ ਤੇਰੇ ਦੋਵੇਂ ਸੇਦੋਕਾ ਬਹੁਤ ਵਧੀਆ ਲੱਗੇ।
  ਤੇਰੇ ਲਿਖਣ ਦੇ ਵਿਸ਼ਿਆਂ ਦੀ ਚੋਣ ਸਾਡੀ ਜ਼ਿੰਦਗੀ ਦੇ ਬਹੁਤ ਨੇੜੇ ਹੁੰਦੀ ਹੈ। ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸ਼ਬਦਾਂ 'ਚ ਬੰਨਣਾ ਤੇਰੀ ਲੇਖਣੀ ਦੀ ਖੂਬੀ ਹੈ।
  ਸ਼ਾਲਾ ਇਹ ਕਲਮ ਇਓਂ ਹੀ ਲਿਖਦੀ ਰਹੇ!
  ਸ਼ੁੱਭ-ਕਾਮਨਾਵਾਂ ਨਾਲ਼ !

  ReplyDelete
 2. ਵਰਿੰਦਰ ਤੂੰ ਹਸੇਸ਼ਾਂ ਲੋਕਾਂ ਨਾਲ ਜੁੜੇ ਵਿਸ਼ੇ ਨੂੰ ਬਹੁਤ ਗੰਭੀਰਤਾ ਨਾਲ ਅੰਨਭਵ ਕਰਕੇ ਅਪਣੀ ਕਲਮ ਰਾਹੀਂ,ਖੂਬਸੂਰਤ ਲਿਖਕੇ, ਸਾਡੇ ਤੱਕ ਪਹੁੰਚਾਓਦੇ ਹੈਂ।
  ਅਜ ਦਾ ਸੇਦੋਕਾ ਬਹੁਤ ਵਧੀਆ ਲੱਗਾ। ਪੜ੍ਹਕੇ ਮਜ਼ਾ ਆ ਗਿਆ । ਸ਼ਾਬਾਸ਼ -ਲਿਖਦੇ ਰਹੋ ।

  ReplyDelete
 3. ਬਿਲਕੁਲ ਸਹੀ ਕਿਹਾ, ਵਰਿੰਦਰ ਦੀ ਲੇਖਣੀ ਆਮ ਲੋਕਾਂ ਨਾਲ਼ ਜੁੜੀ ਹੁੰਦੀ ਹੈ। ਹਰ ਗੱਲ ਉਸ ਨੂੰ ਬਹੁਤ ਟੁੰਬਦੀ ਹੈ ਜਿਸ ਨੂੰ ਆਪਣੇ ਸ਼ਬਦਾਂ 'ਚ ਬੰਨ ਕੇ ਪਾਠਕਾਂ ਨਾਲ਼ ਸਾਂਝਾ ਕਰਨਾ ਉਸ ਦੀ ਵਿਸ਼ੇਸ਼ਤਾ ਹੋ ਨਿਬੜੀ ਹੈ।
  ਸ਼ਾਬਾਸ਼ ਵਰਿੰਦਰ !

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ