ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Jul 2013

ਮੱਕੀ ਦੀ ਰੋਟੀ

ਪੰਜਾਬ 'ਚ ਭਾਵੇਂ ਹੁਣ ਲੋਹੜਿਆਂ ਦੀ ਗਰਮੀ ਪੈ ਰਹੀ ਹੈ, ਪਰ ਇੱਥੇ ਆਸਟ੍ਰੇਲੀਆ 'ਚ ਠੰਢ ਪੈ ਰਹੀ ਹੈ। ਸਿਆਲ਼ਾਂ ਦੀ ਰੁੱਤ ਹੋਵੇ ਤੇ ਸਾਡੀ ਪੰਜਾਬੀ ਕਲਮ ਸਾਗ ਤੇ ਮੱਕੀ ਦੀ ਰੋਟੀ ਦੀ ਕੋਈ ਗੱਲ ਨਾ ਕਰੇ, ਇਹ ਕਿਵੇਂ ਹੋ ਸਕਦਾ ਹੈ। 

1.
ਮਿੱਟੀ ਦਾ ਚੁੱਲ੍ਹਾ
ਮਿੱਟੀ ਦੀ ਹਾਂਡੀ ਧਰੀ
ਰਿੱਝਦਾ ਸਾਗ ।
2.
ਆਲਣ ਪਾਵੇ
ਘੋਟ ਕਰੇ ਮਲਾਈ
ਮੱਖਣੀ ਪਾਈ ।

3.
ਮੱਕੀ ਦੀ ਰੋਟੀ 
ਥੱਪ ਲੋਹ 'ਤੇ ਪਾਈ
ਯਾਦਾਂ 'ਚ ਛਾਈ ।

ਜੋਗਿੰਦਰ ਸਿੰਘ 'ਥਿੰਦ'
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 51 ਵਾਰ ਖੋਲ੍ਹ ਕੇ ਪੜ੍ਹੀ ਗਈ।

5 comments:

  1. ਵੱਡੇ ਜਿਗਰੇ ਵਾਲ਼ੀ ਸਾਡੇ ਥਿੰਦ ਅੰਕਲ ਦੀ ਕਲਮ ਅੱਜ ਸਾਨੂੰ ਬੀਤੇ ਪੰਜਾਬ ਦੇ ਦਿਨਾਂ 'ਚ ਲੈ ਗਈ। ਪਿੰਡ ਦਾ ਓਹ ਵਿਹੜਾ-ਜਿੱਥੇ ਚੁੱਲ੍ਹੇ-ਚੌਂਕੇ 'ਚ ਬੇਬੇ ਸਾਗ ਧਰੀ ਬੈਠੀ ਹੈ।
    ਸਾਗ ਨੂੰ ਘੋਟ ਕੇ ਮਲਾਈ ਵਰਗਾ ਬਣਾ ਕੇ, ਢੇਰ ਮੱਖਣੀ ਪਾ ਕੇ , ਮੱਕੀ ਦੀ ਰੋਟੀ ਨਾਲ਼ ਖਾਣ ਦਾ ਓਹ ਸੁਆਦ - ਅੱਜ ਫੇਰ ਚੇਤੇ ਆ ਗਿਆ।
    ਮਿੱਟੀ ਦੀ ਹਾਂਡੀ ਤੇ ਲੋਹ ਦੀ ਸ਼ਬਦ ਸੰਭਾਲ ਸ਼ਲਾਘਾਯੋਗ ਹੈ।

    ReplyDelete
  2. ਮੂੰਹ ਵਿੱਚ ਪਾਣੀ ਆ ਗਿਆ । ਪਰ ਕੀ ਕੀਤਾ ਜਾਏ .....

    ReplyDelete
  3. ਕੈਲਗਿਰੀ ਬੈਠਿਆਂ ਹੀ ਆਸਟ੍ਰੇਲੀਆ ਦੀ ਸਰਦ ਰੁੱਤ ਦਾ ਨਜ਼ਾਰਾ ਪੰਜਾਬੀ ਪਿੰਡ ਦੇ ਵਿਹੜੇ ਦੇ ਝਰੋਖੇ 'ਚੋਂ ਵੇਖ ਕੇ ਸੁਆਦ ਆ ਗਿਆ।

    ReplyDelete
  4. ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ !
    ਵਾਹ ਸੁਆਦ ਆ ਗਿਆ- ਪੰਜਾਬ 'ਚ ਭਾਵੇਂ ਗਰਮੀ ਹੀ ਹੈ - ਪਰ ਇੱਕ ਵਾਰ ਤਾਂ ਸਾਗ ਦੇ ਕੌਲੇ 'ਚ ਪਾਈ ਮੱਖਣੀ ਨੇ ਮੂੰਹ ਸੁਆਦ -ਸੁਆਦ ਕਰ ਦਿੱਤਾ।

    ReplyDelete
  5. ਆਪ ਸੱਭ ਦਾ, ਹੌਸਲਾ-ਅਫਜ਼ਾਈ ਲੈਈ , ਬਹੁਤ ਬਹੁਤ ਧੰਵਾਦ।
    "ਥਿੰਦ"

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ